
ਪੱਤਰਕਾਰ ਸੁਧੀਰ ਚੌਧਰੀ ਨੇ ਵੀ ਰੋਹਿਤ ਸਰਦਾਨਾ ਦੀ ਮੌਤ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
ਨਵੀ ਦਿੱਲੀ: ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ ਅਤੇ ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ। ਰੋਹਿਤ ਸਰਦਾਨਾ, ਜੋ ਲੰਬੇ ਸਮੇਂ ਤੋਂ ਨਿਊਜ਼ ਐਂਕਰ ਸੀ। ਹੁਣ ਉਹ 'AAJ TAK' ਚੈਨਲ ਵਿੱਚ ਐਂਕਰ ਦੇ ਤੌਰ ਤੇ ਕੰਮ ਕਰ ਰਹੇ ਸੀ। ਪੱਤਰਕਾਰ ਸੁਧੀਰ ਚੌਧਰੀ ਸਮੇਤ ਕਈ ਪੱਤਰਕਾਰਾਂ ਨੇ ਰੋਹਿਤ ਸਰਦਾਨਾ ਦੀ ਮੌਤ ਬਾਰੇ ਟਵੀਟ ਕਰ ਜਾਣਕਾਰੀ ਦਿੱਤੀ ਹੈ।
ROHIT Sardana
ਸੁਧੀਰ ਚੌਧਰੀ ਨੇ ਟਵੀਟ ਕਰ ਕਿਹਾ ਕਿ 'ਥੋੜੀ ਦੇਰ ਪਹਿਲਾਂ ਜਿਤੇਂਦਰ ਸ਼ਰਮਾ ਦਾ ਫੋਨ ਆਇਆ। ਉਸਨੇ ਕੀ ਕਿਹਾ ਇਹ ਸੁਣਦਿਆਂ ਮੇਰੇ ਹੱਥ ਕੰਬ ਉੱਠੇ। ਸਾਡੇ ਦੋਸਤ ਅਤੇ ਸਹਿਯੋਗੀ ਰੋਹਿਤ ਸਰਦਾਨਾ ਦੀ ਮੌਤ ਦੀ ਖ਼ਬਰ ਮਿਲੀ। ਮੈਂ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਹ ਵਾਇਰਸ ਕਿਸੇ ਨੂੰ ਸਾਡੇ ਨੇੜੇ ਤੋਂ ਲੈ ਜਾਵੇਗਾ। ਮੈਂ ਇਸ ਲਈ ਤਿਆਰ ਨਹੀਂ ਸੀ, ਇਹ ਰੱਬ ਦੀ ਬੇਇਨਸਾਫੀ ਹੈ…. ॐ ਸ਼ਾਂਤੀ। '
sudhir chaudhary
ਰਾਜਦੀਪ ਸਰਦੇਸਾਈ ਦਾ ਟਵੀਟ---
Rajdeep sardesai
ਰੋਹਿਤ ਸਰਦਾਨਾ, ਜੋ ਲੰਬੇ ਸਮੇਂ ਤੋਂ ਟੀਵੀ ਮੀਡੀਆ ਦਾ ਚਿਹਰਾ ਰਹੇ ਹਨ ਅਤੇ 'ਦੰਗਲ' ਸ਼ੋਅ ਹੋਸਟ ਕਰਦੇ ਸੀ, ਜੋ 'AAJ TAK ਚੈਨਲ 'ਤੇ ਪ੍ਰਸਾਰਿਤ ਹੁੰਦਾ ਹੈ। ਸਾਲ 2018 ਵਿੱਚ ਹੀ ਰੋਹਿਤ ਸਰਦਾਨਾ ਨੂੰ ਗਣੇਸ਼ ਸ਼ੰਕਰ ਵਿਦਿਆਰਥੀ ਅਵਾਰਡ ਦਿੱਤਾ ਗਿਆ ਸੀ।