
ਭੋਪਾਲ ਦੇ ਆਟੋ ਡਰਾਇਵਰ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ
ਭੋਪਾਲ : ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਕ ਆਟੋ ਡਰਾਇਵਰ ਮਰੀਜ਼ਾਂ ਨੂੰ ਮੁਫ਼ਤ ਵਿਚ ਹਸਪਤਾਲ ਪਹੁੰਚਾ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ। ਦਰਅਸਲ ਡਰਾਇਵਰ ਜਾਵੇਦ ਖਾਨ ਨੇ ਅਪਣੇ ਆਟੋ ਨੂੰ ਐਂਬੂਲੈਂਸ ਵਿਚ ਬਦਲਿਆ ਤੇ ਮਰੀਜ਼ਾਂ ਦੀ ਮੁਫ਼ਤ ਸੇਵਾ ਕਰਨ ਦਾ ਫੈਸਲਾ ਕੀਤਾ।
Man Converts Auto-Rickshaw Into Free Ambulance
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਰਹਿਣ ਵਾਲੇ ਜਾਵੇਦ ਖ਼ਾਨ ਦਾ ਕਹਿਣਾ ਹੈ ਕਿ ਉਸ ਨੇ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ ’ਤੇ ਦੇਖਿਆ ਕਿ ਐਂਬੂਲੈਂਸ ਦੀ ਕਮੀ ਹੈ ਤੇ ਲੋਕਾਂ ਨੂੰ ਹਸਪਤਾਲ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਲਈ ਕਈ ਲੋਕ ਜ਼ਿਆਦਾ ਪੈਸੇ ਵੀ ਵਸੂਲ ਰਹੇ ਹਨ। ਇਸ ਤੋਂ ਬਾਅਦ ਉਸ ਨੇ ਅਪਣੇ ਆਟੋ ਨੂੰ ਐਂਬੂਲੈਂਸ ਵਿਚ ਬਦਲਿਆ ਤੇ ਇਹ ਸੇਵਾ ਸ਼ੁਰੂ ਕੀਤੀ।
Man Converts Auto-Rickshaw Into Free Ambulance
ਇਸ ਦੀ ਸ਼ੁਰੂਆਤ ਕਰਨ ਲਈ ਜਾਵੇਦ ਨੇ ਅਪਣੀ ਪਤਨੀ ਦੇ ਗਹਿਣੇ ਤੱਕ ਵੀ ਵੇਚ ਦਿੱਤੀ। ਜਾਵੇਦ ਨੇ ਦੱਸਿਆ ਕਿ ਉਹ ਰਿਫਿਲ ਸੈਂਟਰ ਦੇ ਬਾਹਰ ਖੜਾ ਰਹਿੰਦਾ ਹੈ ਤਾਂ ਕਿ ਆਕਸੀਜਨ ਮਿਲ ਸਕੇ। ਜਾਵੇਦ ਨੇ ਅਪਣੇ ਆਟੋ ਵਿਚ ਆਕਸੀਜਨ ਦੀ ਵਿਵਸਥਾ ਵੀ ਕੀਤੀ ਹੈ ਤਾਂ ਜੋ ਕਿਸੇ ਮਰੀਜ਼ ਨੂੰ ਕੋਈ ਮੁਸ਼ਕਿਲ ਨਾ ਆਵੇ।
Man Converts Auto-Rickshaw Into Free Ambulance
ਜਾਵੇਦ ਨੇ ਅਪਣਾ ਨੰਬਰ ਸੋਸ਼ਲ ਮੀਡੀਆ ਉੱਤੇ ਵੀ ਸ਼ੇਰ ਕੀਤਾ ਹੈ ਤਾਂਕਿ ਐਂਬੂਲੈਂਸ ਦੀ ਕਮੀ ਹੋਣ ’ਤੇ ਲੋਕ ਉਸ ਨੂੰ ਫੋਨ ਕਰ ਸਕਣ। ਜਾਵੇਦ ਖ਼ਾਨ ਦੀ ਇਸ ਸੇਵਾ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਲੋਕ ਜਾਵੇਦ ਖਾਨ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ।