
ਕੇਂਦਰ ਸਰਕਾਰ ਅਦਾਲਤ ਦੇ ਸਵਾਲ 'ਤੇ ਜਵਾਬ ਦੇਵੇਗੀ ਅਤੇ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਨੂੰ ਵੱਧ ਆਕਸੀਜਨ ਦੇਣ ਦਾ ਕਾਰਨ ਦੱਸੇਗੀ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਹਾਲਾਤ ਵਿਗੜ ਰਹੇ ਹਨ। ਇਸ ਵਿਚਾਲੇ ਸਿਹਤ ਵਿਵਸਥਾ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਸੁਪਰੀਮ ਕੋਰਟ ਅੱਜ ਇਸ ਮਾਮਲੇ 'ਤੇ ਸੁਣਵਾਈ ਕਰ ਰਿਹਾ ਹੈ। ਇਸ ਸੁਣਵਾਈ ਦੌਰਾਨ ਸੂਬਾ ਸਰਕਾਰ ਵੀ ਆਪਣੀਆਂ ਤਿਆਰੀਆਂ ਦੀ ਜਾਣਕਾਰੀ ਸੁਪਰੀਮ ਕੋਰਟ 'ਚ ਰੱਖੇਗੀ। ਦੇਸ਼ ਭਰ 'ਚ ਵੈਕਸੀਨ ਦੀ ਕਮੀ ਤੇ ਕਈ ਹੋਰ ਪ੍ਰਬੰਧਾਂ ਦੇ ਦਰਮਿਆਨ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਖੁਦ ਨੋਟਿਸ ਲੈਂਦਿਆਂ ਇਕ ਸਪਸ਼ਟ ਰਾਸ਼ਟਰੀ ਯੋਜਨਾ ਦੀ ਲੋੜ ਦੱਸੀ ਸੀ।
Supreme Court
ਉੱਥੇ ਹੀ ਅੱਜ ਦਿੱਲੀ ਹਾਈਕੋਰਟ 'ਚ ਵੀ ਦਿੱਲੀ ਦੇ ਅੰਦਰ ਕੋਰੋਨਾ ਨਾਲ ਖਰਾਬ ਹੋਏ ਹਾਲਾਤ, ਬੈੱਡ ਦੀ ਕਮੀ, ਆਕਸੀਜਨ ਦੀ ਕਮੀ ਤੇ ਜ਼ਰੂਰੀ ਦਵਾਈਆਂ ਦੀ ਕਮੀ ਜਿਹੇ ਹੋਰ ਮੁੱਦਿਆਂ 'ਤੇ ਸੁਣਵਾਈ ਜਾਰੀ ਰਹੇਗੀ।ਅੱਜ ਹੋਣ ਵਾਲੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਕੋਰਟ ਨੂੰ ਦੱਸੇਗੀ ਕਿ ਜਦੋਂ ਦਿੱਲੀ ਨੇ 700 ਮੀਟ੍ਰਿਕ ਟਨ ਆਕਸੀਜਨ ਦੀ ਮੰਗ ਕੀਤੀ ਸੀ ਤਾਂ ਆਖਿਰ ਉਸ ਨੂੰ ਸਿਰਫ 490 ਮੀਟ੍ਰਿਕ ਟਨ ਕਿਸ ਆਧਾਰ 'ਤੇ ਦਿੱਤਾ ਗਿਆ।
Corona Vaccine
ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਕੇਂਦਰ ਨੂੰ ਵੀਰਵਾਰ ਨੂੰ ਪੁੱਛਿਆ ਕਿ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਨੂੰ ਮੰਗ ਤੋਂ ਵਧੇਰੇ ਆਕਸੀਜਨ ਕਿਉਂ ਮਿਲ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੇਨਤੀ ਮੁਤਾਬਕ ਦਿੱਲੀ ’ਚ ਵਾਧਾ ਨਹੀਂ ਕੀਤਾ ਗਿਆ ਹੈ। ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਰੇਖਾ ਪੱਲੀ ਦੇ ਬੈਂਚ ਨੇ ਕੇਂਦਰ ਤੋਂ ਇਹ ਸਵਾਲ ਪੁੱਛਿਆ। ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੂੰ ਜਾਂ ਤਾਂ ਇਸ ਨੂੰ ਉੱਚਿਤ ਠਹਿਰਾਉਣਾ ਹੋਵੇਗਾ ਜਾਂ ਹੁਣ ਜਦੋਂ ਸਥਿਤੀ ਉਸ ਦੇ ਸਾਹਮਣੇ ਆਈ ਹੈ ਤਾਂ ਇਸ ਵਿਚ ‘ਸੁਧਾਰ’ ਕਰਨਾ ਹੋਵੇਗਾ। ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਅਦਾਲਤ ਦੇ ਸਵਾਲ 'ਤੇ ਜਵਾਬ ਦੇਵੇਗੀ ਅਤੇ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਨੂੰ ਵੱਧ ਆਕਸੀਜਨ ਦੇਣ ਦਾ ਕਾਰਨ ਦੱਸੇਗੀ।
Delhi High Court