
ਅਸੀਂ ਕੰਪਨੀਆਂ ਤੋਂ ਸ਼ਡਿਊਲ ਲੈ ਮੰਗਿਆ ਹੈ ਕਿ ਉਹ ਕਦੋਂ ਵੈਕਸੀਨ ਸਪਲਾਈ ਕਰ ਸਕਦੀਆਂ ਹਨ
ਨਵੀਂ ਦਿੱਲੀ: ਕੋਰੋਨਾ ਵਾਇਰਸ ਖਿਲਾਫ਼ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਸੀ ਐਮ ਕੇਜਰੀਵਾਲ ਨੇ ਕਿਹਾ ਕਿ 1 ਮਈ ਤੋਂ 18 ਤੋਂ 44 ਸਾਲ ਦੇ ਵਿਚਕਾਰ ਦੇ ਲੋਕਾਂ ਨੂੰ ਟੀਕਾ ਲਗਾਉਣ ਦੀ ਮੁਹੰਮ ਸ਼ੁਰੂ ਹੋਣੀ ਹੈ। ਬਹੁਤ ਸਾਰੇ ਲੋਕਾਂ ਨੇ ਇਸ ਲਈ ਆਪਣਾ ਨਾਮ ਵੀ ਰਜਿਸਟਰ ਕਰਵਾ ਦਿੱਤਾ ਹੈ।
Corona Vaccine
ਉਹਨਾਂ ਕਿਹਾ ਕਿ ਸਾਡੇ ਕੋਲ ਅਜੇ ਕੋਰੋਨਾ ਵੈਕਸੀਨ ਦਾ ਹੋਰ ਸਟਾਕ ਨਹੀਂ ਪਹੁੰਚਿਆ ਪਰ ਅਸੀਂ ਕੰਪਨੀ ਨਾਲ ਨਿਰੰਤਰ ਸੰਪਰਕ ਵਿਚ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਕੱਲ੍ਹ ਜਾਂ ਪਰਸੋਂ ਸਾਡੇ ਕੋਲ ਆ ਜਾਵੇਗੀ। ਸਭ ਤੋਂ ਪਹਿਲਾਂ 3 ਲੱਖ ਕੋਵੀਸ਼ੀਲਡ ਵੈਕਸੀਨ ਆਵੇਗੀ। ਕੇਜਰੀਵਾਲ ਨੇ ਲੋਕਾਂ ਨੂੰ ਕੱਲ੍ਹ ਟੀਕਾ ਲਗਵਾਉਣ ਲਈ ਲਾਈਨ ਵਿਚ ਖੜ੍ਹੇ ਨਾ ਹੋਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਵੈਕਸੀਨ ਮਿਲ ਜਾਂਦੀ ਹੈ ਅਸੀਂ ਦੱਸ ਦੇਵਾਂਗੇ ਤਦ ਹੀ ਤੁਸੀਂ ਆਉਣਾ।
Delhi CM Arvind Kejriwal
ਕੇਜਰੀਵਾਲ ਨੇ ਕਿਹਾ ਕਿ ਜਿਸ ਵਿਅਕਤੀ ਦਾ ਰਜਿਸਟ੍ਰੇਸ਼ਨ ਹੋਵੇਗਾ, ਅਪੁਆਇੰਟਮਿੰਟ ਹੋਵੇਗਾ ਸਿਰਫ਼ ਉਹੀ ਲੋਕ ਵੈਕਸੀਨ ਲਗਵਾਉਣ ਲਈ ਆਉਣਾ।ਵੈਕਸੀਨ ਸਭ ਨੂੰ ਲੱਗੇਗੀ ਪਰ ਸਭ ਦਾ ਸਹਿਯੋਗ ਚਾਹੀਦਾ ਹੈ। ਸਾਨੂੰ ਉਮੀਦ ਹੈ ਕਿ ਵੈਕਸੀਨ ਕੱਲ੍ਹ ਜਾਂ ਪਰਸੋਂ ਆ ਜਾਵੇਗੀ। ਦੋਨੋਂ ਵੈਸਕੀਨ ਕੰਪਨੀਆਂ 67-67 ਡੋਜ਼ ਸਾਨੂੰ ਦੇਣਗੀਆਂ। ਇਹ ਅਗਲੇ ਤਿੰਨ ਮਹੀਨੇ ਵਿਚ ਉੱਪਲੱਬਧ ਕਰਵਾਈਆਂ ਜਾਣਗੀਆਂ।
दिल्ली में कोरोना टीकाकरण योजना को लेकर एक महत्वपूर्ण प्रेस कॉन्फ्रेंस | LIVE https://t.co/7OfjO3ZcUA
— Arvind Kejriwal (@ArvindKejriwal) April 30, 2021
ਇਹਨਾਂ ਦੀ ਕੀਮਤ ਅਸੀਂ ਚੁਕਾਵਾਂਗੇ। ਅਸੀਂ ਕੰਪਨੀਆਂ ਤੋਂ ਸ਼ਡਿਊਲ ਲੈ ਮੰਗਿਆ ਹੈ ਕਿ ਉਹ ਕਦੋਂ ਵੈਕਸੀਨ ਸਪਲਾਈ ਕਰ ਸਕਦੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਗਲੇ 3 ਮਹੀਨਿਆਂ ਵਿਚ ਪੂਰੀ ਦਿੱਲੀ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਅਸੀਂ ਇਸ ਦੀ ਪੂਰੀ ਯੋਜਨਾਬੰਦੀ ਕੀਤੀ ਹੈ, ਬੁਨਿਆਦੀ ਢਾਂਚਾ ਵੀ ਤਿਆਰ ਕੀਤਾ ਹੈ ਪਰ ਨਿਭਰ ਇਸ ਗੱਲ 'ਤੇ ਹੈ ਕਿ ਕੰਪਨੀਆਂ ਸਾਨੂੰ ਵੈਕਸੀਨ ਕਦੋਂ ਦਿੰਦੀਆਂ ਹਨ।