
ਫ਼ੌਜ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਚੁੱਕੇ ਜਨਰਲ ਪਾਂਡੇ ਫ਼ੌਜ ਦੇ ਇੰਜੀਨੀਅਰ ਕੋਰ ਤੋਂ ਫ਼ੌਜ ਮੁਖੀ ਬਣਨ ਵਾਲੇ ਪਹਿਲੇ ਅਧਿਕਾਰੀ ਬਣ ਗਏ ਹਨ।
ਨਵੀਂ ਦਿੱਲੀ: ਲੈਫਟੀਨੈਂਟ ਮਨੋਜ ਪਾਂਡੇ ਨੇ ਸ਼ਨੀਵਾਰ ਨੂੰ ਜਨਰਲ ਐੱਮ ਨਰਵਾਣੇ ਦੀ ਸੇਵਾਮੁਕਤੀ ਤੋਂ ਬਾਅਦ ਭਾਰਤੀ ਫ਼ੌਜ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਫ਼ੌਜ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਚੁੱਕੇ ਜਨਰਲ ਪਾਂਡੇ ਫ਼ੌਜ ਦੇ ਇੰਜੀਨੀਅਰ ਕੋਰ ਤੋਂ ਫ਼ੌਜ ਮੁਖੀ ਬਣਨ ਵਾਲੇ ਪਹਿਲੇ ਅਧਿਕਾਰੀ ਬਣ ਗਏ ਹਨ। ਜਨਰਲ ਪਾਂਡੇ ਨੇ ਅਜਿਹੇ ਸਮੇਂ ਫੌਜ ਦੀ ਕਮਾਨ ਸੰਭਾਲੀ ਹੈ ਜਦੋਂ ਭਾਰਤ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਚੁਣੌਤੀਆਂ ਸਮੇਤ ਅਣਗਿਣਤ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
Lt Gen Manoj Pande is new army chief
ਥਿਏਟਰ ਕਮਾਂਡ ਬਣਾਉਣ ਦੀ ਸਰਕਾਰ ਦੀ ਯੋਜਨਾ 'ਤੇ ਸੈਨਾ ਮੁਖੀ ਹੋਣ ਦੇ ਨਾਤੇ ਉਹਨਾਂ ਨੂੰ ਜਲ ਸੈਨਾ ਅਤੇ ਹਵਾਈ ਸੈਨਾ ਨਾਲ ਤਾਲਮੇਲ ਕਰਨਾ ਹੋਵੇਗਾ। ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਥੀਏਟਰ ਕਮਾਂਡ ਨੂੰ ਤਿਆਰ ਕਰਨ 'ਤੇ ਕੰਮ ਕਰ ਰਹੇ ਸਨ, ਜਿਨ੍ਹਾਂ ਦੀ ਪਿਛਲੇ ਸਾਲ ਦਸੰਬਰ 'ਚ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ। ਸਰਕਾਰ ਨੇ ਅਜੇ ਤੱਕ ਨਵੇਂ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਨਹੀਂ ਕੀਤੀ ਹੈ।
Lt Gen Manoj Pande is new army chief
ਲੈਫਟੀਨੈਂਟ ਜਨਰਲ ਪਾਂਡੇ ਨੇ ਆਪਣੇ ਕਰੀਅਰ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਮੁਖੀ ਵਜੋਂ ਵੀ ਕੰਮ ਕੀਤਾ ਹੈ। ਅੰਡੇਮਾਨ ਅਤੇ ਨਿਕੋਬਾਰ ਕਮਾਂਡ ਭਾਰਤ ਦੀਆਂ ਤਿੰਨਾਂ ਸੈਨਾਵਾਂ ਦੀ ਇਕੋ ਇਕ ਕਮਾਂਡ ਹੈ। ਪਾਂਡੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ ਅਤੇ ਉਹਨਾਂ ਨੂੰ ਦਸੰਬਰ 1982 ਵਿਚ ਕੋਰ ਆਫ ਇੰਜੀਨੀਅਰਜ਼ (ਦ ਬੰਬੇ ਸੈਪਰਸ) ਵਿਚ ਸ਼ਾਮਲ ਕੀਤਾ ਗਿਆ ਸੀ। ਆਪਣੇ ਸ਼ਾਨਦਾਰ ਕਰੀਅਰ ਵਿਚ ਉਹਨਾਂ ਨੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ। ਉਹਨਾਂ ਨੇ ਜੰਮੂ ਅਤੇ ਕਸ਼ਮੀਰ ਵਿਚ ਆਪਰੇਸ਼ਨ ਪਰਾਕਰਮ ਦੌਰਾਨ ਕੰਟਰੋਲ ਰੇਖਾ ਦੇ ਨਾਲ ਇਕ ਇੰਜੀਨੀਅਰ ਰੈਜੀਮੈਂਟ ਦੀ ਕਮਾਂਡ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਪੱਛਮੀ ਲੱਦਾਖ ਦੇ ਉੱਚੇ ਖੇਤਰਾਂ ਵਿਚ ਇਕ ਪਹਾੜੀ ਡਿਵੀਜ਼ਨ ਅਤੇ ਉੱਤਰ-ਪੂਰਬ ਵਿਚ ਇਕ ਕੋਰ ਦੀ ਕਮਾਂਡ ਵੀ ਸੰਭਾਲੀ।