
ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਦੋ ਸਕੂਲ ਆਫ ਪਾਲੀਟਿਕਸ ਹੈ ਇਕ ਕੇਜਰੀਵਾਲ ਸਕੂਲ ਆਫ ਪਾਲੀਟਿਕਸ ਹੈ ਅਤੇ ਦੂਜਾ ਭਾਜਪਾ ਸਕੂਲ ਆਫ਼ ਪਾਲੀਟਿਕਸ।
ਨਵੀਂ ਦਿੱਲੀ: ਭਾਜਪਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਅਤੇ ਭੰਨ-ਤੋੜ ਕਰਨ ਦੇ ਦੋਸ਼ ਹੇਠ ਜ਼ਮਾਨਤ 'ਤੇ ਰਿਹਾਅ ਕੀਤੇ ਗਏ ਯੁਵਾ ਮੋਰਚਾ ਦੇ ਅੱਠ ਵਰਕਰਾਂ ਨੂੰ ਸਨਮਾਨਿਤ ਕਰਨ ਤੋਂ ਇਕ ਦਿਨ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੱਤਾਧਾਰੀ ਪਾਰਟੀ 'ਤੇ ਤਿੱਖਾ ਹਮਲਾ ਬੋਲਿਆ। ਰਾਘਵ ਚੱਢਾ ਨੇ ਕਿਹਾ ਕਿ ਅਮਰੀਕਾ ਵਿਚ ਜੇਕਰ ਕੋਈ ਗੁੰਡਾਗਰਦੀ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਪਰ ਜੇਕਰ ਭਾਰਤ ਵਿਚ ਕੋਈ ਗੁੰਡਾਗਰਦੀ ਕਰਦਾ ਹੈ ਤਾਂ ਉਸ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਜੇਕਰ ਯੂਰਪ ਵਿਚ ਕੋਈ ਲੜਕੀ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪਰ ਜੇਕਰ ਭਾਰਤ ਵਿਚ ਕੋਈ ਲੜਕੀ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਨੂੰ ਭਾਜਪਾਪਾਰਟੀ ਵਿਚ ਸ਼ਾਮਲ ਕਰੇਗੀ। ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਕਦੇ ਵੀ ਲੋਕਾਂ ਲਈ ਚੰਗੇ ਸਕੂਲ ਨਹੀਂ ਬਣਾਏਗੀ ਕਿਉਂਕਿ ਉਸ ਨੂੰ ਅਨਪੜ੍ਹ ਗੁੰਡਿਆਂ ਦੀ ਫੌਜ ਦੀ ਲੋੜ ਹੈ। ਉਹ ਰੁਜ਼ਗਾਰ ਦੇ ਮੌਕੇ ਵੀ ਪੈਦਾ ਨਹੀਂ ਕਰਨਗੇ, ਜੇਕਰ ਉਹ ਅਜਿਹਾ ਕਰਨਗੇ ਤਾਂ ਉਹਨਾਂ ਨੂੰ ਆਪਣੇ ਹਿੰਸਕ ਏਜੰਡੇ ਨੂੰ ਅੰਜਾਮ ਦੇਣ ਲਈ ਲੋਕ ਕਿਵੇਂ ਮਿਲਣਗੇ।
ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਦੋ ਸਕੂਲ ਆਫ ਪਾਲੀਟਿਕਸ ਹੈ ਇਕ ਕੇਜਰੀਵਾਲ ਸਕੂਲ ਆਫ ਪਾਲੀਟਿਕਸ ਹੈ ਅਤੇ ਦੂਜਾ ਭਾਜਪਾ ਸਕੂਲ ਆਫ਼ ਪਾਲੀਟਿਕਸ। ਇਹਨਾਂ ਵਿਚ ਸਿਰਫ਼ ਇਹੀ ਫਰਕ ਹੈ ਕਿ ਕੇਜਰੀਵਾਲ ਸਕੂਲ ਆਫ਼ ਪਾਲੀਟਿਕਸ ਵਿਚ ਦਾਖਲੇ ਲਈ ਤੁਹਾਡੇ ਵਿਚ ਇਮਾਨਦਾਰੀ ਅਤੇ ਦੇਸ਼ ਭਗਤੀ ਚਾਹੀਦੀ ਹੈ ਜਦਕਿ ਭਾਜਪਾ ਸਕੂਲ ਆਫ ਪਾਲੀਟਿਕਸ ਲਈ ਤੁਹਾਡਾ ਅਨਪੜ੍ਹ ਹੋਣਾ ਜ਼ਰੂਰੀ ਹੈ ਅਤੇ ਗੁੰਡਾਗਰਦੀ ਵਿਚ ਮਾਹਰ ਹੋਣਾ ਜ਼ਰੂਰੀ ਹੈ। ਭਾਜਪਾ ਸਹੀ ਅਰਥਾਂ ਵਿਚ ਗੁੰਡਿਆਂ ਦੀ ਪਾਰਟੀ ਬਣ ਚੁੱਕੀ ਹੈ। ਭਾਜਪਾ ਦੇ ਗੁੰਡੇ ਲੋਕਤੰਤਰੀ ਤੌਰ 'ਤੇ ਚੁਣੇ ਗਏ ਮੁੱਖ ਮੰਤਰੀ 'ਤੇ ਹਮਲਾ ਕਰਦੇ ਹਨ ਪਰ ਭਾਜਪਾ ਉਹਨਾਂ ਗੁੰਡਿਆਂ ਦਾ ਸਨਮਾਨ ਕਰਦੀ ਹੈ। ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਸਭ ਤੋਂ ਵੱਧ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ। ਉਹਨਾਂ ਕਿਹਾ ਕਿ ਜੇਕਰ ਕੇਜਰੀਵਾਲ ਦਾ ਸਿੱਖਿਆ ਮਾਡਲ ਦੇਸ਼ ਭਰ ਵਿਚ ਫੈਲ ਜਾਂਦਾ ਹੈ ਤਾਂ ਭਾਜਪਾ ਕੋਲ “ਅਨਪੜ੍ਹ ਗੁੰਡਿਆਂ” ਦੀ ਫੌਜ ਤਿਆਰ ਨਹੀਂ ਹੋਵੇਗੀ।