
ਪੰਜਾਬ ਸਮੇਤ 13 ਰਾਜਾਂ ਵਿੱਚ ਮੰਡਰਾ ਰਿਹਾ ਬਿਜਲੀ ਸੰਕਟ
ਨਵੀਂ ਦਿੱਲੀ— ਦੇਸ਼ 'ਚ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਇਸ ਦੌਰਾਨ ਪੰਜਾਬ ਸਮੇਤ 13 ਰਾਜਾਂ ਵਿੱਚ ਬਿਜਲੀ ਕੱਟ ਲੱਗ ਰਹੇ ਹਨ। ਇਕ ਪਾਸੇ ਜਿਥੇ ਵਿਰੋਧੀ ਧਿਰ ਕੇਂਦਰ ਸਰਕਾਰ 'ਤੇ ਕੋਲਾ ਦੇ ਸੰਕਟ ਦਾ ਦੋਸ਼ ਲਗਾ ਰਹੀ ਹੈ। ਉਥੇ ਸਰਕਾਰ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕਰ ਰਹੀ ਹੈ। ਹੁਣ ਇਸ ਦੌਰਾਨ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।
प्रचुर मात्रा में कोयला, बड़े रेल नेटवर्क, ताप संयंत्रों में अप्रयुक्त क्षमता, फिर भी बिजली की भारी किल्लत है।
— P. Chidambaram (@PChidambaram_IN) April 30, 2022
मोदी सरकार को दोष नहीं दिया जा सकता। यह कांग्रेस के 60 साल के शासन के कारण है!
ਉਨ੍ਹਾਂ ਨੇ ਟਵੀਟ ਕਰਕੇ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟਾਂ ਵਿੱਚ ਭਰਪੂਰ ਕੋਲਾ, ਵੱਡਾ ਰੇਲ ਨੈੱਟਵਰਕ, ਅਣਵਰਤੀ ਸਮਰੱਥਾ ਦੇ ਬਾਵਜੂਦ ਬਿਜਲੀ ਦੀ ਭਾਰੀ ਘਾਟ ਹੈ। ਕੇਂਦਰ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
कोयला, रेलवे या बिजली मंत्रालयों में कोई अक्षमतावान नहीं है। दोष उक्त विभागों के पूर्व कांग्रेसी मंत्रियों का है!
— P. Chidambaram (@PChidambaram_IN) April 30, 2022
सरकार ने ढुंढा सही समाधान: यात्री ट्रेनों को रद्द करें और कोयले के रेक चलाएँ!
मोदी है, मुमकिन है।
ਇਸ ਦਾ ਕਾਰਨ ਹੈ ਕਾਂਗਰਸ ਦਾ 60 ਸਾਲ ਦਾ ਰਾਜ! ਉਨ੍ਹਾਂ ਅੱਗੇ ਤੰਜ਼ ਕੱਸਦੇ ਹੋਏ ਕਿਹਾ ਕਿ ਕਸੂਰ ਉਕਤ ਵਿਭਾਗਾਂ ਦੇ ਸਾਬਕਾ ਕਾਂਗਰਸੀ ਮੰਤਰੀਆਂ ਦਾ ਹੈ! ਸਰਕਾਰ ਨੇ ਇਸ ਦਾ ਸਹੀ ਹੱਲ ਲੱਭ ਲਿਆ ਹੈ। ਯਾਤਰੀ ਰੇਲਗੱਡੀਆਂ ਨੂੰ ਰੱਦ ਕਰੋ ਅਤੇ ਕੋਲਾ ਰੇਲ ਚਲਾਓ! ਮੋਦੀ ਹੈ ਤਾਂ ਸੰਭਵ ਹੈ।