ਆਰਐਸਐਸ ਕੋਈ ਪਾਕਿ ਦੀ ਆਈਐਸਆਈ ਨਹੀਂ, ਗਡਕਰੀ ਵਲੋਂ ਪ੍ਰਣਬ ਮੁਖ਼ਰਜੀ ਦਾ ਬਚਾਅ
Published : May 30, 2018, 3:54 pm IST
Updated : May 30, 2018, 3:54 pm IST
SHARE ARTICLE
nitin gadkari
nitin gadkari

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਆਰਐਸਐਸ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਸੱਦੇ ਨੂੰ ਸਵੀਕਾਰ ਕਰਨ 'ਤੇ ਹੋ ਰਹੇ ਵਿਵਾਦ ਦੇ ਚਲਦਿਆਂ ....

ਮੁੰਬਈ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਆਰਐਸਐਸ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਸੱਦੇ ਨੂੰ ਸਵੀਕਾਰ ਕਰਨ 'ਤੇ ਹੋ ਰਹੇ ਵਿਵਾਦ ਦੇ ਚਲਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਕਹਿ ਕੇ ਪ੍ਰਣਬ ਦਾ ਬਚਾਅ ਕੀਤਾ ਕਿ ਆਰਐਸਐਸ ਕੋਈ ਪਾਕਿਸਤਾਨ ਦਾ ਆਈਐਸਆਈ ਨਹੀਂ ਹੈ। ਇਹ ਰਾਸ਼ਟਰਵਾਦੀਆਂ ਦਾ ਸੰਗਠਨ ਹੈ। ਮੁਖ਼ਰਜੀ ਨੂੰ 7 ਜੂਨ ਨੂੰ ਨਾਗਪੁਰ ਵਿਚ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਸੰਘ ਸਿੱਖਿਆ ਵਰਗ-3 ਸਾਲਾਨਾ ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਬੁਲਾਇਆ ਗਿਆ ਹੈ। 

nitin gadkarinitin gadkariਇਸ ਪ੍ਰੋਗਰਾਮ ਵਿਚ ਨਾ ਸਿਰਫ਼ ਉਹ ਸਵੈ ਸੇਵਕਾਂ ਦੇ ਪਾਸਿੰਗ ਆਊਟ ਪ੍ਰੋਗਰਾਮ ਦਾ ਅਹਿਮ ਹਿੱਸਾ ਹੋਣਗੇ, ਬਲਕਿ ਅਪਣੇ ਵਿਚਾਰ ਵੀ ਪੇਸ਼ ਕਰਨਗੇ। ਆਰਐਸਐਸ ਦਾ ਸੱਦਾ ਸਵੀਕਾਰ ਕਰਨ ਲਈ ਮੁਖ਼ਰਜੀ ਦੀ ਵਿਰੋਧੀ ਧਿਰ ਵਲੋਂ ਹੋ ਰਹੀ ਆਲੋਚਨਾ 'ਤੇ ਗਡਕਰੀ ਨੇ ਕਿਹਾ ਕਿ ਆਰਐਸਐਸ ਕੋਈ ਪਾਕਿਸਤਾਨ ਦੀ ਆਈਐਸਆਈ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਖ਼ਰਜੀ ਨੇ ਆਰਐਸਐਸ ਦਾ ਸੱਦਾ ਸਵੀਕਾਰ ਕਰ ਕੇ ਚੰਗੀ ਸ਼ੁਰੂਆਤ ਕੀਤੀ ਹੈ। ਰਾਜਨੀਤਕ ਛੂਤਛਾਤ ਸਹੀ ਨਹੀਂ ਹੈ।

rss rssਗਡਕਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਚਾਰ ਸਾਲ ਦੀਆਂ ਉਪਲਬਧੀਆਂ ਨੂੰ ਦੱਸਣ ਲਈ ਕਰਵਾਏ ਪੱਤਰਕਾਰ ਸੰਮੇਲਨ ਦੌਰਾਨ ਇਹ ਗੱਲਾਂ ਆਖੀਆਂ। ਆਰਐਸਐਸ ਦੇ ਇਕ ਅਹੁਦੇਦਾਰ ਨੇ ਕਲ ਦਸਿਆ ਸੀ ਕਿ ਮੁਖ਼ਰਜੀ ਨੇ ਸੱਦਾ ਸਵੀਕਾਰ ਕਰ ਲਿਆ ਹੈ। ਸਮਾਗਮ ਵਿਚ ਸਰਸੰਘ ਚਾਲਕ ਮੋਹਨ ਭਾਗਵਤ ਸਮੇਤ ਸੰਘ ਦੇ ਹੋਰ ਸੀਨੀਅਰ ਨੇਤਾ ਵੀ ਮੌਜੂਦ ਹੋਣਗੇ। ਨਾਗਪੁਰ ਵਿਚ 25 ਦਿਨ ਰਹਿ ਕੇ ਸੰਘ ਦਾ ਤੀਜਾ ਸਾਲਾਨਾ ਪਾਠਕ੍ਰਮ ਪੂਰਾ ਕਰਨ ਵਾਲੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਕਰੀਬ 600 ਸਵੈ ਸੇਵਕ ਇਸ ਦਾ ਹਿੱਸਾ ਹੋਣਗੇ। ਆਰਐਸਐਸ ਦੇ ਇਸ ਸੱਦੇ ਨੂੰ ਪ੍ਰਣਬ ਮੁਖ਼ਰਜੀ ਵਲੋਂ ਸਵੀਕਾਰ ਕੀਤੇ ਜਾਣ ਨੂੰ ਲੈ ਕੇ ਕਾਂਗਰਸ ਵਿਚ ਵੱਖ-ਵੱਖ ਰਾਇ ਹੈ। 

parnab mukhrjeeparnab mukhrjeeਕਾਂਗਰਸ ਦਾ ਇਕ ਵੱਡਾ ਧੜਾ ਉਨ੍ਹਾਂ ਦੇ ਨਾਗਪੁਰ ਜਾਣ ਦੇ ਪੱਖ ਵਿਚ ਹੈ ਤਾਂ ਇਕ ਧੜਾ ਇਸ ਦਾ ਵਿਰੋਧ ਕਰ ਰਿਹਾ ਹੈ। ਕਾਂਗਰਸ ਨੇਤਾ ਸੰਦੀਪ ਦੀਕਸ਼ਤ ਨੇ ਕਿਹਾ ਕਿ ਪਾਰਟੀ ਦੀਆਂ ਮੀਟਿੰਗਾਂ ਵਿਚ ਪ੍ਰਣਬ ਮੁ਼ਖਰਜੀ ਆਰਐਸਐਸ ਦੀ ਆਲੋਚਨਾ ਕਰ ਚੁੱਕੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਆਰਐਸਐਸ ਮੁੱਖ ਦਫ਼ਤਰ ਨਹੀਂ ਜਾਣਾ ਚਾਹੀਦਾ। ਇਸ ਦੌਰਾਨ ਅਪਣੇ ਪ੍ਰੋਗਰਾਮ ਵਿਚ ਸਾਬਕਾ ਰਾਸ਼ਟਰਪਤੀ ਦੇ ਆਉਣ 'ਤੇ ਉਠੇ ਵਿਵਾਦ 'ਤੇ ਆਰਐਸਐਸ ਨੇ ਕਿਹਾ ਕਿ ਉਹ ਅਪਣੇ ਪ੍ਰੋਗਰਾਮਾਂ ਵਿਚ ਸਮਾਜ ਦੀ ਸੇਵਾ ਵਿਚ ਸਰਗਰਮ ਅਤੇ ਮਹੱਤਵਪੂਰਨ ਵਿਅਕਤੀਆਂ ਨੂੰ ਬੁਲਾਉਂਦਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement