
ਸਥਾਨਕ ਪੁਲਿਸ ਵੱਲੋਂ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ, ਇਹ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ- ਰਾਕੇਸ਼ ਟਿਕੈਤ
ਬੰਗਲੁਰੂ: ਕਰਨਾਟਕ 'ਚ ਸੋਮਵਾਰ ਦੁਪਹਿਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ 'ਤੇ ਕਾਲੀ ਸਿਆਹੀ ਸੁੱਟੀ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨ ਆਗੂ ਟਿਕੈਤ ਪ੍ਰੈਸ ਕਾਨਫਰੰਸ ਕਰ ਰਹੇ ਸਨ। ਸਟੇਜ 'ਤੇ ਰਾਕੇਸ਼ ਟਿਕੈਤ ਦੇ ਨਾਲ-ਨਾਲ ਯੁੱਧਵੀਰ ਸਿੰਘ 'ਤੇ ਵੀ ਕਾਲੀ ਸਿਆਹੀ ਸੁੱਟੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
Ink thrown at farmer leader Rakesh Tikait in Bengaluru
ਇਸ ਮਗਰੋਂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸਥਾਨਕ ਪੁਲਿਸ ਵੱਲੋਂ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ, ਇਹ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ। ਰਾਕੇਸ਼ ਟਿਕੈਤ ਸੋਮਵਾਰ ਦੁਪਹਿਰ ਕਰਨਾਟਕ ਦੇ ਗਾਂਧੀ ਭਵਨ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਰਾਕੇਸ਼ ਟਿਕੈਤ ਸਮੇਤ ਹੋਰ ਕਿਸਾਨ ਆਗੂ ਵੀ ਮੰਚ ’ਤੇ ਸਨ।
Ink thrown at farmer leader Rakesh Tikait in Bengaluru
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਵਿਚਕਾਰ ਬੋਲਣਾ ਸ਼ੁਰੂ ਕੀਤਾ ਤਾਂ ਪਿੱਛੇ ਤੋਂ ਅੱਧੀ ਦਰਜਨ ਨੌਜਵਾਨ ਪੱਤਰਕਾਰਾਂ ਦੇ ਵਿਚਕਾਰ ਆ ਗਏ। ਮੁਲਜ਼ਮਾਂ ਨੇ ਸਟੇਜ 'ਤੇ ਮੌਜੂਦ ਰਾਕੇਸ਼ ਟਿਕੈਤ 'ਤੇ ਕਾਲੀ ਸਿਆਹੀ ਸੁੱਟ ਦਿੱਤੀ। ਜਿਸ ਵਿਚ ਰਾਕੇਸ਼ ਟਿਕੈਤ ਦਾ ਚਿਹਰਾ, ਪੱਗ ਅਤੇ ਕੱਪੜੇ ਵੀ ਸਿਆਹੀ ਨਾਲ ਕਾਲੇ ਹੋ ਗਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਪ੍ਰੋਗਰਾਮ ਵਿਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁਰਸੀਆਂ ਤੋੜ ਦਿੱਤੀਆਂ।
Ink thrown at farmer leader Rakesh Tikait in Bengaluru
ਬੰਗਲੁਰੂ 'ਚ ਰਾਕੇਸ਼ ਟਿਕੈਤ 'ਤੇ ਸਿਆਹੀ ਸੁੱਟਣ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪੱਤਰਕਾਰ ਦਾ ਰੂਪ ਦੇ ਕੇ ਉੱਥੇ ਦਾਖਲ ਹੋਇਆ ਸੀ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿੱਥੇ ਅੱਧੀ ਦਰਜਨ ਤੋਂ ਵੱਧ ਵਿਅਕਤੀ ਪ੍ਰੋਗਰਾਮ ਵਿਚ ਭੰਨਤੋੜ ਕਰ ਰਹੇ ਹਨ।