ਜੋਧਪੁਰ 'ਚ ਸਕੂਟੀ ਸਵਾਰਾਂ 'ਤੇ ਡਿੱਗਿਆ ਦਰਖ਼ਤ, ਤਿੰਨ ਜ਼ਖ਼ਮੀ 

By : KOMALJEET

Published : May 30, 2023, 8:00 pm IST
Updated : May 30, 2023, 8:00 pm IST
SHARE ARTICLE
Viral Photo
Viral Photo

ਮੌਸਮ ਵਿਭਾਗ ਨੇ 31 ਮਈ ਤਕ ਜਾਰੀ ਕੀਤਾ ਔਰੇਂਜ ਅਲਰਟ

ਰਾਜਸਥਾਨ : ਜੋਧਪੁਰ 'ਚ ਮੀਂਹ ਅਤੇ ਤੇਜ਼ ਹਵਾਵਾਂ ਵਿਚਾਲੇ ਸਟੇਡੀਅਮ ਸਥਿਤ ਪੈਟਰੋਲ ਪੰਪ ਨੇੜੇ ਸਕੂਟੀ ਸਵਾਰ ਤਿੰਨ ਨੌਜਵਾਨਾਂ 'ਤੇ ਦਰਖ਼ਤ ਡਿੱਗ ਗਿਆ। ਦਰਖ਼ਤ ਹੇਠਾਂ ਦੱਬ ਕੇ ਸੜਕ ’ਤੇ ਡਿੱਗਣ ਕਾਰਨ ਤਿੰਨੇ ਨੌਜੁਆਨ ਗੰਭੀਰ ਜ਼ਖ਼ਮੀ ਹੋ ਗਏ। ਲੋਕਾਂ ਨੇ ਦਰਖ਼ਤ ਨੂੰ ਪਾਸੇ ਕਰ ਕੇ ਤਿੰਨਾਂ ਨੌਜੁਆਨਾਂ ਨੂੰ ਬਾਹਰ ਕਢਿਆ ਅਤੇ ਫਿਰ ਹਸਪਤਾਲ ਪਹੁੰਚਾਇਆ। ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।

ਇਹ ਘਟਨਾ ਸ਼ਹਿਰ ਦੇ ਸਭ ਤੋਂ ਭੀੜ-ਭੜ ਵਾਲੇ ਸੋਜਤੀ ਗੇਟ ਤੋਂ ਪਾਵਾਟਾ ਵੱਲ ਜਾਣ ਵਾਲੀ ਸੜਕ 'ਤੇ ਵਾਪਰੀ ਦੱਸੀ ਜਾ ਰਹੀ ਹੈ। ਤਿੰਨ ਨੌਜੁਆਨ ਸਕੂਟੀ 'ਤੇ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਸਟੇਡੀਅਮ ਨੇੜੇ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੇ ਤਾਂ ਅਚਾਨਕ ਦਰਖ਼ਤ ਦਾ ਵੱਡਾ ਹਿੱਸਾ ਟੁੱਟ ਕੇ ਤਿੰਨਾਂ ਨੌਜਵਾਨਾਂ 'ਤੇ ਡਿੱਗ ਗਿਆ।

ਇਹ ਵੀ ਪੜ੍ਹੋ: ਸਿਖਿਆ ਮੰਤਰੀ ਨੇ ਕੀਤਾ ਸੈਕਟਰ 69 ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ

ਜਿਸ ਕਾਰਨ ਸਕੂਟੀ ਸਮੇਤ ਤਿੰਨ ਨੌਜੁਆਨ ਉਥੇ ਡਿੱਗ ਗਏ ਅਤੇ ਦਰਖ਼ਤ ਦੀ ਮੋਟੀ ਟਾਹਣੀ ਹੇਠ ਦੱਬ ਗਏ। ਰਾਹਗੀਰਾਂ ਨੇ ਤਿੰਨਾਂ ਨੌਜੁਆਨਾਂ ਨੂੰ ਬਾਹਰ ਕਢਿਆ। ਇਸ ਦੌਰਾਨ ਉਹ ਬੇਹੋਸ਼ ਹੋ ਗਏ ਅਤੇ ਕਾਫ਼ੀ ਸੱਟਾਂ ਵੀ ਲੱਗੀਆਂ ਸਨ। ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਵੱਖ-ਵੱਖ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਇਆ। ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਉਧਰ ਮੌਸਮ ਵਿਭਾਗ ਨੇ 31 ਮਈ ਤਕ ਔਰੇਂਜ ਅਲਰਟ ਜਾਰੀ ਕੀਤਾ ਹੈ। ਜਿਸ ਵਿਚ ਦਸਿਆ ਗਿਆ ਕਿ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪੁਲਿਸ-ਪ੍ਰਸ਼ਾਸਨ ਵੀ ਲੋਕਾਂ ਨੂੰ ਚੌਕਸ ਰਹਿਣ ਅਤੇ ਸਾਵਧਾਨੀ ਵਰਤਣ ਦੇ ਸੰਦੇਸ਼ ਦੇ ਰਹੇ ਹਨ।
ਟ੍ਰੈਫ਼ਿਕ ਪੁਲਿਸ ਨੇ ਕੱਚੀਆਂ ਇਮਾਰਤਾਂ, ਕਮਜ਼ੋਰ ਢਾਂਚੇ, ਦਰੱਖਤਾਂ ਹੇਠਾਂ ਖੜ੍ਹੇ ਹੋਣ ਅਤੇ ਉੱਡਦੀਆਂ ਵਸਤੂਆਂ ਤੋਂ ਵੀ ਸੁਚੇਤ ਰਹਿਣ ਦੇ ਨਿਰਦੇਸ਼ ਦਿਤੇ ਹਨ। ਪਰ ਕਿਸ ਨੇ ਸੋਚਿਆ ਹੋਵੇਗਾ ਕਿ ਅਚਾਨਕ ਦਰਖ਼ਤ ਦਾ ਵੱਡਾ ਹਿੱਸਾ ਟੁੱਟ ਕੇ ਸੜਕ 'ਤੇ ਜਾ ਰਹੇ ਮੋਟਰਸਾਈਕਲ ਸਵਾਰਾਂ 'ਤੇ ਡਿੱਗ ਜਾਵੇਗਾ। ਜਿਸ ਕਾਰਨ ਇਸ ਨੂੰ ਕੁਦਰਤੀ ਹਾਦਸਾ ਮੰਨਿਆ ਜਾ ਰਿਹਾ ਹੈ।

Location: India, Rajasthan

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement