ਪਹਿਲਵਾਨ ਗੰਗਾ ਵਿਚ ਵਹਾਉਣਗੇ ਆਪਣੇ ਓਲੰਪਿਕ ਮੈਡਲ, ਇੰਡੀਆ ਗੇਟ 'ਤੇ ਮਰਨ ਵਰਤ ਕਰਨਗੇ ਸ਼ੁਰੂ 
Published : May 30, 2023, 1:31 pm IST
Updated : May 30, 2023, 1:31 pm IST
SHARE ARTICLE
Protesting Wrestlers To Throw Medals In Ganga
Protesting Wrestlers To Throw Medals In Ganga

ਮੈਡਲ ਗੰਗਾ ਵਿਚ ਰੁੜ ਜਾਣ ਤੋਂ ਬਾਅਦ ਸਾਡੇ ਜੀਣ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ

ਨਵੀਂ ਦਿੱਲੀ - ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦੇ ਧਰਨੇ 'ਤੇ ਪਾਬੰਦੀ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਪਹਿਲਵਾਨਾਂ ਨੇ ਵੱਡਾ ਫ਼ੈਸਲਾ ਲਿਆ ਹੈ। ਮੰਗਲਵਾਰ ਨੂੰ ਇੱਕ ਟਵੀਟ ਵਿਚ ਵਿਨੇਸ਼ ਫੋਗਾਟ ਨੇ ਓਲੰਪਿਕ ਮੈਡਲ ਗੰਗਾ ਵਿਚ ਵਹਾਉਣ ਦੀ ਗੱਲ ਕਹੀ ਹੈ। ਉਨ੍ਹਾਂ ਲਿਖਿਆ- 'ਮੈਡਲ ਸਾਡੀ ਜ਼ਿੰਦਗੀ ਹੈ, ਸਾਡੀ ਆਤਮਾ ਹੈ। ਮੈਡਲ ਗੰਗਾ ਵਿਚ ਰੁੜ ਜਾਣ ਤੋਂ ਬਾਅਦ ਸਾਡੇ ਜੀਣ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ। ਇਸ ਲਈ ਅਸੀਂ ਇੰਡੀਆ ਗੇਟ 'ਤੇ ਮਰਨ ਵਰਤ 'ਤੇ ਬੈਠਾਂਗੇ।'' 

ਵਿਨੇਸ਼ ਫੋਗਾਟ ਨੇ ਅੱਗੇ ਕਿਹਾ ਕਿ 'ਇੰਡੀਆ ਗੇਟ ਉਨ੍ਹਾਂ ਸ਼ਹੀਦਾਂ ਦਾ ਸਥਾਨ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅਸੀਂ ਉਨ੍ਹਾਂ ਵਾਂਗ ਪਵਿੱਤਰ ਨਹੀਂ ਹਾਂ, ਪਰ ਅੰਤਰਰਾਸ਼ਟਰੀ ਪੱਧਰ 'ਤੇ ਖੇਡਦਿਆਂ ਸਾਡੀਆਂ ਭਾਵਨਾਵਾਂ ਵੀ ਉਨ੍ਹਾਂ ਫੌਜੀਆਂ ਵਰਗੀਆਂ ਸਨ। ਅਪਵਿੱਤਰ ਸਿਸਟਮ ਆਪਣਾ ਕੰਮ ਕਰ ਰਿਹਾ ਹੈ ਅਤੇ ਅਸੀਂ ਆਪਣਾ ਕਰ ਰਹੇ ਹਾਂ। ਹੁਣ ਲੋਕਾਂ ਨੂੰ ਸਮਝਣਾ ਪਏਗਾ ਕਿ ਉਹ ਆਪਣੀਆਂ ਇਨ੍ਹਾਂ ਧੀਆਂ ਨਾਲ ਖੜ੍ਹੇ ਹਨ ਜਾਂ ਉਸ ਚਿੱਟੇ-ਧੋਖੇ ਸਿਸਟਮ ਨਾਲ ਜੋ ਇਨ੍ਹਾਂ ਧੀਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਅੱਜ ਸ਼ਾਮ 6 ਵਜੇ ਅਸੀਂ ਹਰਿਦੁਆਰ ਦੀ ਗੰਗਾ ਵਿਚ ਆਪਣੇ ਤਗਮੇ ਬਹਾਵਾਂਗੇ। 

ਭਾਜਪਾ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸੋਸ਼ਣ ਦੇ ਦੋਸ਼ਾਂ ਖਿਲਾਫ਼ ਧਰਨੇ 'ਤੇ ਬੈਠੇ ਪਹਿਲਵਾਨਾਂ ਨੇ ਕਿਹਾ ਹੈ ਕਿ 28 ਮਈ ਨੂੰ ਜੋ ਹੋਇਆ, ਤੁਸੀਂ ਸਭ ਨੇ ਦੇਖਿਆ ਹੈ। ਦਿੱਲੀ ਪੁਲਿਸ ਨੇ ਸਾਡੇ ਨਾਲ ਕਿਹੋ ਜਿਹਾ ਸਲੂਕ ਕੀਤਾ? ਸਾਨੂੰ ਕਿੰਨੀ ਬੇਰਹਿਮੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਅਸੀਂ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਸੀ। ਸਾਡੇ ਅੰਦੋਲਨ ਵਾਲੀ ਥਾਂ 'ਤੇ ਵੀ ਪੁਲਿਸ ਨੇ ਭੰਨਤੋੜ ਕੀਤੀ ਅਤੇ ਸਾਡੇ ਕੋਲੋਂ ਸਭ ਖੋਹ ਲਿਆ ਅਤੇ ਅਗਲੇ ਦਿਨ ਸਾਡੇ ਖਿਲਾਫ਼ ਗੰਭੀਰ ਮਾਮਲਿਆਂ 'ਚ ਐਫ.ਆਈ.ਆਰ. ਦਰਜ ਕੀਤੀ ਗਈ। ਕੀ ਮਹਿਲਾ ਪਹਿਲਵਾਨਾਂ ਨੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਇਨਸਾਫ਼ ਮੰਗ ਕੇ ਕੋਈ ਜੁਰਮ ਕੀਤਾ ਹੈ? 

ਦਿੱਲੀ ਪੁਲਿਸ ਅਤੇ ਸਾਰਾ ਸਿਸਟਮ ਸਾਡੇ ਨਾਲ ਅਪਰਾਧੀਆਂ ਵਾਂਗ ਵਿਵਹਾਰ ਕਰ ਰਿਹਾ ਹੈ। ਜਦੋਂ ਕਿ ਜ਼ਾਲਮ ਸ਼ਰੇਆਮ ਮੀਟਿੰਗਾਂ ਵਿਚ ਸਾਨੂੰ ਗਾਲ੍ਹਾਂ ਕੱਢ ਰਿਹਾ ਹੈ। ਟੀਵੀ 'ਤੇ ਮਹਿਲਾ ਪਹਿਲਵਾਨਾਂ ਨੂੰ ਬੇਚੈਨ ਕਰਨ ਵਾਲੀਆਂ ਆਪਣੀਆਂ ਘਟਨਾਵਾਂ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਕੇ ਉਹ ਉਨ੍ਹਾਂ ਨੂੰ ਹਾਸੇ ਵਿੱਚ ਬਦਲ ਰਹੇ ਹਨ। ਉਹ ਪੋਸਕੋ ਐਕਟ ਨੂੰ ਬਦਲਣ ਦੀ ਵੀ ਖੁੱਲ੍ਹ ਕੇ ਗੱਲ ਕਰ ਰਹੇ ਹਨ।  

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement