
ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਰਹਿਣ ਵਾਲੇ ਸਨ ਸਾਰੇ ਯਾਤਰੀ
Jammu bus Accident : ਜੰਮੂ-ਪੁੰਛ ਨੈਸ਼ਨਲ ਹਾਈਵੇ (144ਏ) 'ਤੇ ਅਖਨੂਰ ਦੇ ਟੁੰਗੀ ਮੋੜ ਇਲਾਕੇ 'ਚ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖਾਈ ਵਿੱਚ ਡਿੱਗ ਗਈ। ਇਸ ਹਾਦਸੇ 'ਚ ਹੁਣ ਤੱਕ 15 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕਰੀਬ 40 ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਇਲਾਜ ਲਈ ਜੰਮੂ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੀ ਇੱਕ ਬੱਸ ਜੰਮੂ ਤੋਂ ਸ਼ਿਵਖੋੜੀ ਜਾ ਰਹੀ ਸੀ। ਫਿਰ ਰਸਤੇ 'ਚ ਅਖਨੂਰ ਦੇ ਟੁੰਗੀ ਮੋੜ 'ਤੇ ਸਵਾਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗ ਗਈ। ਇਸ ਬੱਸ ਵਿੱਚ 60 ਤੋਂ ਵੱਧ ਯਾਤਰੀ ਸਵਾਰ ਸਨ। ਜਿਨ੍ਹਾਂ ਵਿਚੋਂ 15 ਯਾਤਰੀਆਂ ਦੀ ਮੌਤ ਹੋ ਗਈ ਹੈ। 40 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ।
ਸ਼ਿਵਖੋੜੀ ਜਾ ਰਹੀ ਸੀ ਯੂਪੀ ਦੀ ਬੱਸ
ਜਾਣਕਾਰੀ ਅਨੁਸਾਰ ਯੂਪੀ ਨੰਬਰ ਦੀ ਬੱਸ ਸਵਾਰੀਆਂ ਲੈ ਕੇ ਸ਼ਿਵਖੋੜੀ ਜਾ ਰਹੀ ਸੀ। ਫਿਰ ਅਖਨੂਰ ਟੁੰਗੀ ਮੋੜ 'ਤੇ ਬੱਸ ਬੇਕਾਬੂ ਹੋ ਕੇ ਖਾਈ 'ਚ ਜਾ ਡਿੱਗੀ। ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਨੂੰ ਜੰਮੂ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਰਹਿਣ ਵਾਲੇ ਸਨ ਸਾਰੇ ਯਾਤਰੀ
ਬੱਸ 'ਚ ਸਵਾਰ ਸਾਰੇ ਯਾਤਰੀ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜੋ ਬਾਬਾ ਭੋਲੇਨਾਥ ਦੇ ਦਰਸ਼ਨਾਂ ਲਈ ਜੰਮੂ-ਕਸ਼ਮੀਰ ਦੇ ਸ਼ਿਵਖੋੜੀ ਜਾ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਜੋ ਸ਼ਰਧਾਲੂ ਵੈਸ਼ਨੋਦੇਵੀ ਜਾਂਦੇ ਹਨ ,ਉਹ ਵੀ ਸ਼ਿਵਖੋੜੀ ਜਾਂਦੇ ਹਨ। ਕਿਉਂਕਿ ਸ਼ਿਵਖੋੜੀ ਜੰਮੂ ਤੋਂ ਨੇੜੇ ਹੈ। ਇਸ ਦੇ ਨਾਲ ਹੀ ਜੰਮੂ ਦੇ ਆਸਪਾਸ ਕਈ ਧਾਰਮਿਕ ਸਥਾਨ ਵੀ ਸਥਿਤ ਹਨ।