Amit Shah in Jammu and Kashmir: ਪਾਕਿਸਤਾਨੀ ਗੋਲੀਬਾਰੀ ਵਿਚ ਨੁਕਸਾਨੇ ਗਏ ਗੁਰਦੁਆਰਾ ਸਿੰਘ ਸਭਾ ਦਾ ਅਮਿਤ ਸ਼ਾਹ ਨੇ ਕੀਤਾ ਦੌਰਾ
Published : May 30, 2025, 6:56 pm IST
Updated : May 30, 2025, 6:56 pm IST
SHARE ARTICLE
Amit Shah in Jammu and Kashmir: Amit Shah visits Gurdwara Singh Sabha damaged in Pakistani shelling
Amit Shah in Jammu and Kashmir: Amit Shah visits Gurdwara Singh Sabha damaged in Pakistani shelling

ਜਲਦੀ ਹੀ ਪੈਕੇਜ ਦੇ ਐਲਾਨ ਦਾ ਭਰੋਸਾ ਦਿਤਾ

Amit Shah in Jammu and Kashmir : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਇਸ ਮਹੀਨੇ ਦੀ ਸ਼ੁਰੂਆਤ ’ਚ ਪਾਕਿਸਤਾਨੀ ਫ਼ੌਜੀਆਂ ਵਲੋਂ ਸਰਹੱਦ ਪਾਰ ਤੋਂ ਕੀਤੀ ਗਈ ਗੋਲੀਬਾਰੀ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ। ਸ਼ਾਹ ਨੇ ਕਿਹਾ ਕਿ ਨੁਕਸਾਨੇ ਗਏ ਘਰਾਂ, ਕਾਰੋਬਾਰਾਂ ਅਤੇ ਧਾਰਮਕ ਅਸਥਾਨਾਂ ਲਈ ਕੇਂਦਰ ਵਲੋਂ ਛੇਤੀ ਹੀ ਇਕ ਪੈਕੇਜ ਦਾ ਐਲਾਨ ਕੀਤਾ ਜਾਵੇਗਾ।

ਪੁੰਛ ਪਹੁੰਚਣ ਤੋਂ ਤੁਰਤ ਬਾਅਦ ਸ਼ਾਹ ਨੇ ਗੁਰਦੁਆਰਾ ਸਿੰਘ ਸਭਾ ਦਾ ਦੌਰਾ ਕੀਤਾ, ਜੋ ਪਾਕਿਸਤਾਨੀ ਗੋਲੀਬਾਰੀ ਵਿਚ ਨੁਕਸਾਨਿਆ ਗਿਆ ਸੀ। ਉਨ੍ਹਾਂ ਨੇ ਗੋਲਾਬਾਰੀ ਪ੍ਰਭਾਵਤ ਇਲਾਕਿਆਂ ’ਚ ਅਜਿਹੀਆਂ ਹੋਰ ਥਾਵਾਂ ਦਾ ਵੀ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ।

ਅਪਣੀ ਯਾਤਰਾ ਦੌਰਾਨ ਸ਼ਾਹ ਨੇ ਉਨ੍ਹਾਂ ਵਸਨੀਕਾਂ ਅਤੇ ਪਰਵਾਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਗੋਲਾਬਾਰੀ ਵਿਚ ਅਪਣੇ ਪਿਆਰਿਆਂ ਨੂੰ ਗੁਆ ਦਿਤਾ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਭਾਰੀ ਨੁਕਸਾਨ ਪਹੁੰਚਿਆ।

ਜੰਮੂ ਖੇਤਰ ਦੇ ਦੋ ਦਿਨਾਂ ਦੌਰੇ ’ਤੇ ਆਏ ਸ਼ਾਹ ਨੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਦਿੱਲੀ ਦੇ ਮੰਤਰੀ ਮਜਿੰਦਰ ਸਿੰਘ ਸਿਰਸਾ ਦੇ ਨਾਲ ਸ਼ਹਿਰ ’ਚ ਗੋਲਾਬਾਰੀ ਪ੍ਰਭਾਵਤ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਦਾ ਸਵਾਗਤ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਨਾਲ ਕੀਤਾ ਗਿਆ। ਸ਼ਾਹ ਨੇ ਪ੍ਰਭਾਵਤ ਦੁਕਾਨਦਾਰਾਂ ਨਾਲ ਵੀ ਮੁਲਾਕਾਤ ਕੀਤੀ। (ਪੀਟੀਆਈ)

ਸ਼ਾਹ ਨੇ ਪੁੰਛ ’ਚ ਹਾਲ ਹੀ ’ਚ ਹੋਈ ਗੋਲੀਬਾਰੀ ਨੂੰ ਆਜ਼ਾਦੀ ਤੋਂ ਬਾਅਦ ਦੀ ਸੱਭ ਤੋਂ ਭਿਆਨਕ ਗੋਲੀਬਾਰੀ ਕਰਾਰ ਦਿੰਦਿਆਂ ਕਿਹਾ, ‘‘ਪਾਕਿਸਤਾਨ ਨੇ ਨਾਗਰਿਕਾਂ ਦੇ ਘਰਾਂ, ਮੰਦਰਾਂ, ਗੁਰਦੁਆਰਿਆਂ ਅਤੇ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਪਾਕਿਸਤਾਨ ਨੇ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ। ਇਸ ਉਕਸਾਵੇ ਤੋਂ ਬਾਅਦ ਹੀ ਸਾਡੀਆਂ ਫੌਜਾਂ ਨੇ ਤਾਕਤ ਅਤੇ ਸਟੀਕਤਾ ਨਾਲ ਜਵਾਬ ਦਿਤਾ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement