ਬੱਚਿਆਂ ਲਈ ਪੰਜਾਬੀ ਤੇ ਗੁਰਮਤਿ ਸਿਖਲਾਈ ਲਈ ਉਪਰਾਲਾ
Published : Jun 30, 2018, 1:39 pm IST
Updated : Jun 30, 2018, 1:39 pm IST
SHARE ARTICLE
Gurmat training Camp
Gurmat training Camp

ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣਾ ਗੋਬਿੰਦਪੁਰਾ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਪ੍ਰਧਾਨ ਦਵਿੰਦਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਮੱਖਣ ਸਿੰਘ, ਜਨਰਲ....

ਨਵੀਂ ਦਿੱਲੀ,  ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣਾ ਗੋਬਿੰਦਪੁਰਾ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਪ੍ਰਧਾਨ ਦਵਿੰਦਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਮੱਖਣ ਸਿੰਘ, ਜਨਰਲ ਸਕੱਤਰ ਇੰਦਰਜੀਤ ਸਿੰਘ, ਮੀਤ ਸੱਕਤਰ ਜਸਵਿੰਦਰ ਸਿੰਘ, ਕੈਸ਼ੀਅਰ ਤਰਵਿੰਦਰ ਸਿੰਘ ਆਡੀਟਰ ਕੁਲਬੀਰ ਸਿੰਘ, ਸਟੋਰਕੀਪਰ ਹਰਵਿੰਦਰ ਸਿੰਘ ਭਾਟੀਆ, ਸਲਾਹਕਾਰ ਗੁਰਤੇਜ ਸਿੰਘ, ਰਛਪਾਲ ਸਿੰਘ ਅਤੇ ਸਮੂਹ ਅਹੁਦੇਦਾਰਾਂ ਵਲੋਂ ਪੰਜਾਬੀ ਅਕਾਦਮੀ ਵਲੋਂ 'ਸਿਖਿਆ ਕੇਂਦਰ' ਵਿੱਚ ਸਕੂਲੀ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਾਸਤੇ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।

ਉਥੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਵਾਲੀ ਮੈਡਮ ਮਨਜੀਤ ਕੌਰ ਨਾਲ ਰਾਬਤਾ ਕਾਇਮ ਕਰਦੇ ਹੋਏ ਕਮੇਟੀ ਦੇ ਅਹੁਦੇਦਾਰਾਂ ਵਲੋਂ ਨਿਜੀ ਤੌਰ 'ਤੇ ਸ਼ਮੂਲੀਅਤ ਕਰਦੇ ਹੋਏ ਜਮਾਤ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਰਿਫੈਰਸ਼ਮੈਂਟ ਵੀ ਦਿਤੀ ਜਾਂਦੀ ਹੈ। ਇਸ ਦੇ ਇਲਾਵਾ ਗੁਰਦਵਾਰਾ ਕਮੇਟੀ ਵਲੋਂ ਜਿਹੜੇ ਬੱਚੇ ਅਤੇ ਨੌਜਵਾਨ ਹਾਰਮੋਨੀਅਮ, ਤਬਲਾ, ਦਸਤਾਰ ਅਤੇ ਕੀਰਤਨ ਦੀ ਸਿਖਲਾਈ ਲੈਣਾ ਚਾਹੁੰਦੇ ਹਨ ਉਨ੍ਹਾਂ ਲਈ ਵੀ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਨ੍ਹਾਂ ਗੁਰਮਤਿ ਦੀਆਂ ਕਲਾਸਾਂ ਨੂੰ ਚਲਾਉਣ ਲਈ ਗੁਰੂ ਅਰਜਨ ਸੰਗੀਤ ਅਕਾਦਮੀ ਦੇ ਮੁਖੀ ਅਤੇ ਪ੍ਰਸਿੱਧ ਕੀਰਤਨੀਏ ਤੇ ਸੰਗੀਤ ਅਧਿਆਪਕ ਗੁਰਮੁਖ ਸਿੰਘ ਵੀ ਕਮੇਟੀ ਦੇ ਨੌਜਵਾਨ ਅਹੁਦੇਦਾਰਾਂ ਨੂੰ ਆਪਣੀਆਂ ਮੁਫ਼ਤ ਸੇਵਾਵਾਂ ਦੇ ਰਹੇ ਹਨ। ਜਨਰਲ ਸਕੱਤਰ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਜਮਾਤਾਂ ਵਿਚ ਗੁਰਮਤਿ ਦੀ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਦਾ ਗੁਰਦਵਾਰਾ ਸਾਹਿਬ ਦੇ ਦੀਵਾਨ ਹਾਲ ਵਿਚ ਵਿਸ਼ੇਸ਼ ਪ੍ਰੋਗਰਾਮ ਕਰਾਇਆ ਜਾਵੇਗਾ।

ਜਿਸ ਵਿਚ ਨਿੱਕੇ-ਨਿੱਕੇ ਵਿਦਿਆਰਥੀ ਕੀਰਤਨ ਕਰਨਗੇ ਉਥੇ ਹੀ ਕੈਂਪ ਦੌਰਾਨ ਹਾਸਲ ਕੀਤੀ ਗੁਰਮਤਿ ਸਿੱਖਿਆ ਬਾਰੇ ਦੱਸਣਗੇ। ਜ਼ਿਕਰਯੋਗ ਗੱਲ ਇਹ ਹੈ ਕਿ ਗੁਰਦਵਾਰਾ ਸਾਹਿਬ ਵਿਖੇ ਕਮੇਟੀ ਵਲੋਂ ਹਰ ਵਰ੍ਹੇ ਗਰਮੀ ਦੀ ਛੁੱਟੀਆਂ ਵਿਚ ਪੰਜਾਬੀ ਅਤੇ ਗੁਰਮਤਿ ਸਿਖਲਾਈ ਦਾ ਕੈਂਪ ਲਾਇਆ ਜਾਂਦਾ ਹੈ ਜਿੱਥੇ ਹੁਣ ਤੱਕ ਸੈਂਕੜੇ ਬੱਚੇ ਅਤੇ ਨੌਜਵਾਨ ਇਹ ਸਿਖਲਾਈ ਲੈ ਚੁੱਕੇ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement