
ਪਹਿਲੂ ਖਾਨ ਦੇ ਪਰਵਾਰ ਨੇ ਕਿਹਾ ਕਿ ਉਹ ਰਾਜਸਥਾਨ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ
ਜੈਪੁਰ- ਸਰਕਾਰ ਵੱਲੋਂ ਗੋ ਤਸਕਰੀ ਮਾਮਲੇ ਵਿਚ ਪਹਲੂ ਖਾਨ ਦੇ ਖਿਲਾਫ ਦੋਸ਼ ਪੱਤਰ ਦਰਜ ਕਰਨ ਉੱਤੇ ਉਸਦੇ ਬੇਟੇ ਨੇ ਹੈਰਾਨੀ ਜਾਹਰ ਕੀਤੀ ਹੈ ਹਾਲਾਂਕਿ, ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਦੁਬਾਰਾ ਜਾਂਚ ਕਰਾਈ ਜਾਵੇਗੀ। ਜ਼ਿਕਰਯੋਗ ਹੈ ਕਿ ਪਹਿਲੂ ਖਾਨ ਤੇ ਅਲਵਰ ਵਿਚ ਬੋਹਰੋਰ ਦੇ ਕੋਲ 1 ਅਪ੍ਰੈਲ 2017 ਨੂੰ ਤਸਕਰੀ ਦਾ ਦੋਸ਼ ਲੱਗਿਆ ਸੀ।
‘We expected justice from Congress govt, not chargesheet’: Pehlu Khan’s son
ਇਸ ਦੋਸ਼ ਦੇ ਮਾਮਲੇ ਵਿਚ ਭੀੜ ਨੇ ਪਹਿਲੂ ਖਾਨ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਕੁੱਟ ਮਾਰ ਤੋਂ ਬਾਅਦ ਪਹਿਲੂ ਖਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ 3 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ। ਪਹਿਲੂ ਖਾਨ ਦੀ ਕੁੱਟ ਮਾਰ ਤੋਂ ਬਾਅਦ ਪਹਿਲੂ ਖਾਨ ਦੀ ਹੱਤਿਆ ਨੂੰ ਲੈ ਕੇ ਰਾਜ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ। ਪਹਿਲੂ ਖਾਨ ਦੇ ਪਰਵਾਰ ਨੇ ਕਿਹਾ ਕਿ ਉਹਨਾਂ ਹੈਰਾਨੀ ਉਸ ਸਮੇਂ ਹੋਈ ਜਦੋਂ ਰਾਜਸਥਾਨ ਸਰਕਾਰ ਨੇ ਉਹਨਾਂ ਦੇ ਖਿਲਾਫ਼ ਹੀ ਦੋਸ਼ ਪੱਤਰ ਜਾਰੀ ਕਰ ਦਿੱਤਾ। ਪਹਿਲੂ ਖਾਨ ਦੇ ਪਰਵਾਰ ਨੇ ਕਿਹਾ ਕਿ ਉਹ ਰਾਜਸਥਾਨ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ।
Pehlu Khan’s
ਪਹਿਲੂ ਖਾਨ ਦੇ ਵੱਡੇ ਬੇਟੇ ਇਰਸ਼ਦ ਖਾਨ ਨੇ ਕਿਹਾ ਕਿ ''ਉਹਨਾਂ ਨੂੰ ਦੋਸ਼ ਪੱਤਰ ਦੀ ਉਮੀਦ ਨਹੀਂ ਸੀ। ਮੇਰੇ ਪਿਤਾ ਦੀ ਙੱਤਿਆ ਇਕ ਭੀੜ ਦੁਆਰਾ ਕੀਤੀ ਗਈ ਉਹਨਾਂ ਨੂੰ ਉਮੀਦ ਸੀ ਕਿ ਕਾਂਗਰਸ ਦੀ ਨਵੀਂ ਸਰਕਾਰ ਸਾਡਾ ਕੇਸ ਵਾਪਸ ਲੈ ਲਵੇਗੀ ਪਰ ਉਹਨਾਂ ਨੇ ਤਾਂ ਸਾਡੇ ਖਿਲਾਫ਼ ਹੀ ਦੋਸ਼ ਪੱਤਰ ਜਾਰੀ ਕਰ ਦਿੱਤਾ। ਪਿਛਲੇ ਸਾਲ ਰਾਜ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ 30 ਦਸੰਬਰ ਨੂੰ ਦੋਸ਼ ਪੱਤਰ ਤਿਆਰ ਕੀਤਾ ਗਿਆ ਸੀ ਅਤੇ ਇਸ 29 ਮਈ ਨੂੰ ਬਹਿਰੋਜ਼ ਦੇ ਅਡੀਸ਼ਨਲ ਚੀਫ਼ ਜੂਡੀਸ਼ੀਅਲ ਮੈਜ਼ੀਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਪਿਛਲੀ ਭਾਜਪਾ ਸਰਕਾਰ ਨੇ ਕੀਤੀ ਸੀ ਅਤੇ ਉਹਨਾਂ ਦੀ ਸਰਕਾਰ ਨੇ ਦੋਸ਼ ਪੱਤਰ ਪੇਸ਼ ਕੀਤਾ ਸੀ।