
ਦੁਨੀਆ ਦੇ ਸਭ ਤੋਂ ਮਸ਼ਹੂਰ ਐਪਸ ਵਿਚੋਂ ਇਕ ਟਿਕ-ਟਾਕ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਮਸ਼ਹੂਰ ਐਪਸ ਵਿਚੋਂ ਇਕ ਟਿਕ-ਟਾਕ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ। ਇਸ ਚੀਨੀ ਐਪ ਨੂੰ ਉੱਥੋਂ ਦੀ ਕੰਪਨੀ Bytedance ਨੇ ਤਿਆਰ ਕੀਤਾ ਹੈ। ਭਾਰਤ ਵਿਚ ਇਸ ਦੇ ਕਰੋੜਾਂ ਯੂਜ਼ਰਸ ਹਨ, ਅਜਿਹੇ ਵਿਚ ਹੁਣ ਇਹ ਯੂਜ਼ਰਸ ਅਪਣੇ ਕੰਟੈਂਟ ਲਈ ਦੂਜੇ ਐਪਸ ਵੱਲ ਰੁਖ ਕਰ ਰਹੇ ਹਨ।
Apps
ਟਿਕਟਾਕ ਦੀ ਤਰ੍ਹਾਂ ਹੀ ਯੂਸੀ ਬ੍ਰਾਊਜ਼ਰ ਵੀ ਭਾਰਤ ਵਿਚ ਕਾਫੀ ਮਸ਼ਹੂਰ ਹੈ। ਇਸ ਐਪ ਨੂੰ Ali Baba ਕੰਪਨੀ ਨੇ ਤਿਆਰ ਕੀਤਾ ਹੈ, ਜੋ ਕਿ ਚੀਨ ਦੀ ਸਭ ਤੋਂ ਵੱਡੀ ਕੰਪਨੀ ਹੈ। ਇਹ ਬ੍ਰਾਊਜ਼ਰ ਸਮਾਰਟ ਫੋਨ ਵਿਚ ਕਾਫੀ ਜ਼ਿਆਦਾ ਵਰਤਿਆ ਜਾਂਦਾ ਹੈ, ਖਾਸ ਕਰ ਕੇ ਚੀਨੀ ਸਮਾਰਟ ਫੋਨ ਵਿਚ। ਚੀਨੀ ਸਮਾਰਟ ਫੋਨ ਕੰਪਨੀਆਂ ਟਿਕਟਾਕ ਅਤੇ ਯੂਸੀ ਬ੍ਰਾਊਜ਼ਰ ਆਦਿ ਐਪਸ ਨੂੰ ਅਪਣੇ ਸਮਾਰਟਫੋਨ ਵਿਚ ਪਹਿਲਾਂ ਤੋਂ ਹੀ ਇੰਸਟਾਲ ਕਰ ਕੇ ਵੇਚਦੀਆਂ ਹਨ।
Play Store and App Store
ਹੁਣ ਭਾਰਤ ਵਿਚ ਇਹਨਾਂ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ। ਇਹ ਐਪ ਕੰਮ ਤਾਂ ਕਰਨਗੇ ਪਰ ਸ਼ਾਇਦ ਆਉਣ ਵਾਲੇ ਸਮੇਂ ਵਿਚ ਇਹਨਾਂ ਦਾ ਸਪੋਰਟ ਖਤਮ ਕੀਤਾ ਜਾ ਸਕਦਾ ਹੈ। ਟਿਕਟਾਕ ਅਤੇ ਯੂਸੀ ਬ੍ਰਾਊਜ਼ਰ ਸਮੇਤ ਕੁਝ ਹੋਰ ਪ੍ਰਸਿੱਧ ਚੀਨੀ ਐਪਸ ਹਨ, ਜਿਨ੍ਹਾਂ ਦਾ ਵਿਕਪਲ ਤੁਹਾਡੇ ਕੋਲ ਹਾਲੇ ਵੀ ਮੌਜੂਦ ਹੈ। ਯਾਨੀ ਜੇਕਰ ਤੁਸੀਂ ਇਹਨਾਂ ਐਪਸ ‘ਤੇ ਨਿਰਭਰ ਹੋ ਤਾਂ ਇਹਨਾਂ ਐਪਸ ਦੇ ਵਿਕਲਪ ਦੇ ਤੌਰ ‘ਤੇ ਦੂਜੇ ਐਪਸ ਟ੍ਰਾਈ ਕਰ ਸਕਦੇ ਹਨ।
Camscanner
ਬੈਨ ਕੀਤੇ ਗਏ ਐਪਸ ਵਿਚ ਕਈ ਕਲੀਨਿੰਗ ਐਪਸ ਵੀ ਸ਼ਾਮਲ ਹਨ। ਇਸ ਤੋਂ ਇਲਾਵਾ Camscanner ਦੀ ਜਗ੍ਹਾ ਤੁਸੀਂ Adobe Scan ਦੀ ਵਰਤੋਂ ਕਰ ਸਕਦੇ ਹੋ। Microsoft office Lens ਦੀ ਜਗ੍ਹਾ ਤੁਸੀਂ Evernote scannable ਦੀ ਵਰਤੋਂ ਕਰ ਸਕਦੇ ਹੋ। UC Browser ਦੀ ਜਗ੍ਹਾ ਤੁਸੀਂ Google Chrome ਦੀ ਵਰਤੋਂ ਕਰ ਸਕਦੇ ਹੋ।
Tiktok
Google News ਦੀ ਜਗ੍ਹਾ ਤੁਸੀਂ Mozilla Firefox ਦੀ ਵਰਤੋਂ ਕਰ ਸਕਦੇ ਹੋ। TikTok, Bigo Video ਦੀ ਜਗ੍ਹਾ ਤੁਸੀਂ Dubsmash, Roposo, Chingari, Mitron ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਕਈ ਚੀਨੀ ਐਪਸ ਹਨ, ਜਿਨ੍ਹਾਂ ਦੇ ਵਿਕਲਪ ਮੌਜੂਦ ਹਨ।