
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਮ ਚਾਰ ਵਜੇ ਦੇਸ਼ ਨੂੰ ਸਬੰਧਨ ਕਰਗੇ। ਦੇਸ਼ ਇਸ ਸਮੇਂ ਦੋ ਮੁਸ਼ਕਿਲ ਹਲਾਤਾਂ ਨਾਲ ਲੜ ਰਿਹਾ ਹੈ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਮ ਚਾਰ ਵਜੇ ਦੇਸ਼ ਨੂੰ ਸਬੰਧਨ ਕਰਗੇ। ਦੇਸ਼ ਇਸ ਸਮੇਂ ਦੋ ਮੁਸ਼ਕਿਲ ਹਲਾਤਾਂ ਨਾਲ ਲੜ ਰਿਹਾ ਹੈ। ਇਕ ਪਾਸੇ ਚੀਨ ਅਤੇ ਦੂਜੇ ਪਾਸੇ ਕਰੋਨਾ ਵਾਇਰਸ ਬੇਕਾਬੂ ਹੋ ਰਿਹਾ ਹੈ। ਇਸ ਵਿਚ ਇਹ ਅੰਦਾਜੇ ਲਗਾਏ ਜਾ ਰਹੇ ਹਨ ਕਿ ਇਸ ਵਿਚ ਪ੍ਰਧਾਨ ਮੰਤਰੀ ਵਿਰੋਧੀ ਦੇ ਚੀਨ ਨੂੰ ਲੈ ਕੇ ਕੀਤੇ ਸਵਾਲਾ ਦੇ ਜਵਾਬ ਦਿੱਤੇ ਜਾ ਸਕਦੇ ਹਨ
PM narendra Modi
ਅਤੇ ਇਸ ਦੇ ਨਾਲ ਹੀ ਕਰੋਨਾ ਵਾਇਰਸ ਨੂੰ ਲੈ ਕੇ ਵੀ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਚੀਨ ਨੂੰ ਲੈ ਕੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਹੀ ਐਤਵਾਰ ਨੂੰ ਮਨ ਕੀ ਬਾਤ ਵਿਚ ਸਾਫ ਕਰ ਦਿੱਤਾ ਸੀ ਕਿ ਭਾਰਤ ਜਿੱਥੇ ਦੋਸਤੀ ਨਿਭਾਉਂਣਾ ਜਾਣਦਾ ਹੈ ਉੱਥੇ ਵਿਰੋਧੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਨ੍ਹਾਂ ਨੂੰ ਜਵਾਬ ਦੇਣਾ ਵੀ ਆਉਂਦਾ ਹੈ।
pm narendra modi
ਜ਼ਿਕਰਯੋਗ ਹੈ ਕਿ ਕਰੋਨਾ ਸੰਕਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਹਿਲਾਂ ਪੰਜ ਵਾਰ ਦੇਸ਼ ਨੂੰ ਸੰਬੋਧਨ ਕਰ ਚੁੱਕੇ ਹਨ। ਹੁਣ ਜਿਆਦਾਤਰ ਲੋਕਾਂ ਦੇ ਮਨ ਵਿਚ ਇਹ ਸਵਾਲ ਹਨ ਕਿ ਪ੍ਰਧਾਨ ਮੰਤਰੀ ਕੀ ਐਲਾਨ ਕਰਨਗੇ? ਕੀ ਭਾਰਤ ਚੀਨ ਖਿਲਾਫ ਕੋਈ ਹੋਰ ਸਖਤ ਐਕਸ਼ਨ ਲੈ ਸਕੇਗਾ? ਦੱਸ ਦੱਈਏ ਕਿ ਕੱਲ ਭਾਰਤ ਸਰਕਾਰ ਨੇ ਚੀਨ ਦੇ 59 ਐਪ ਬੈਨ ਕਰ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਚੀਨ ਅਤੇ ਕਰੋਨਾ ਨੂੰ ਲੈ ਕੇ ਆਪਣੀ ਰਣਨੀਤੀ ਤੇ ਬੋਲਣਗੇ। ਪ੍ਰਧਾਨ ਮੰਤਰੀ ਦੇ ਲਾਈਵ ਨੂੰ ਦੂਰਦਰਸ਼ਨ ਤੇ ਦਿਖਾਇਆ ਜਾਵੇਗਾ ਅਤੇ ਇਸ ਨੂੰ ਤੁਸੀਂ ਆਪਣੇ ਫੋਨ ਤੇ ਵੀ ਲਾਈਵ ਸੁਣ ਸਕਦੇ ਹੋ।
PM Modi
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।