PMFME ਸਕੀਮ ਦੀ ਬਦੌਲਤ 9 ਲੱਖ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ : ਹਰਸਿਮਰਤ ਕੌਰ ਬਾਦਲ
Published : Jun 29, 2020, 7:47 pm IST
Updated : Jun 29, 2020, 7:47 pm IST
SHARE ARTICLE
Harsimrat Kaur Badal
Harsimrat Kaur Badal

ਪੰਜਾਬ ਲਈ 6700 ਇਕਾਈਆਂ ਨੂੰ ਲਾਭ ਮਿਲੇਗਾ

ਬਠਿੰਡਾ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈਸਿੰਗ ਉਦਮ (ਪੀ ਐਮ ਐਫ ਐਮ ਈ) ਸਕੀਮ ਦੀ ਸ਼ੁਰੂਆਤ ਕੀਤੀ ਜਿਸ ਰਾਹੀਂ 35000 ਕਰੋੜ ਰੁਪਏ ਦਾ ਨਿਵੇਸ਼ ਪੈਦਾ ਹੋਵੇਗਾ ਅਤੇ 9 ਲੱਖ  ਹੁਨਰਮੰਦ ਤੇ ਅਰਧ ਹੁਨਰਮੰਦ ਵਰਕਰਾਂ ਨੂੰ ਰੋਜ਼ਗਾਰ ਮਿਲੇਗਾ ਤੇ ਇਸ ਤੋਂ ਇਲਾਵਾ ਦੇਸ਼ ਭਰ ਵਿਚ ਅੱਠ ਲੱਖ ਯੂਨਿਟਾਂ ਨੂੰ ਸੂਚਨਾ ਤੇ ਸਿਖਲਾਈ ਦਾ ਲਾਭ ਮਿਲੇਗਾ। ਪੀ ਐਮ ਐਫ ਐਮ ਈ ਸਕੀਮ, ਜਿਸਦੀ ਸ਼ੁਰੂਆਤ ਹਰਸਿਮਰਤ ਕੌਰ ਬਾਦਲ ਨੇ ਆਤਮਨਿਰਭਰ ਭਾਰਤ ਅਭਿਆਨ ਦੇ ਹਿੱਸੇ ਵਜੋਂ ਕੀਤੀ, ਪੰਜ ਸਾਲਾਂ ਵਿਚ ਦੋ ਲੱਖ ਉਦਮੀਆਂ ਨੂੰ ਕਵਰ ਕਰੇਗਾ ਤੇ ਇਸ ਲਈ 10 ਹਜ਼ਾਰ ਕਰੋੜ ਰੁਪਏ ਰੱਖ ਗਏ ਹਨ।

Harsimrat Kaur Badal Harsimrat Kaur Badal

ਇਸ ਯੋਜਨਾ ਤਹਿਤ ਪੰਜਾਬ ਵਿਚ 6700 ਯੂਨਿਟ ਕਵਰ ਕੀਤੇ ਜਾਣਗੇ। ਇਸ ਸਕੀਮ ਤਹਿਤ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ 60:40 ਅਨੁਪਾਤ ਵਿਚ ਖਰਚ ਕੀਤਾ ਜਾਵੇਗਾ। ਸਕੀਮ ਦਾ ਐਲਾਨ ਮੰਤਰੀ ਵੱਲੋਂ ਫੂਡ ਪ੍ਰਸੈਸਿੰਗ ਉਦਯੋਗ ਰਾਜ ਮੰਤਰੀ ਰਮੇਸ਼ਵਰ ਤੇਲੀ ਦੇ ਨਾਲ ਮਿਲ ਕੇ ਵਰਚੁਅਲ ਕਾਨਫਰੰਸ ਰਾਹੀਂ ਕੀਤਾ ਗਿਆ। ਇਸ ਸਬੰਧੀ ਵੇਰਵੇ ਦਿੰਦਿਆਂ ਹਰਸਿਮਰਤ ਕੌਰ ਸ੍ਰੀਮਤੀ ਬਾਦਲ ਨੇ ਦੱਸਿਆ ਕਿ ਸਕੀਮ ਤਹਿਤ ਹਰ ਇਕ ਜ਼ਿਲੇ ਵਾਸਤੇ ਇਕ ਪ੍ਰੋਡਕਟ (ਓ ਡੀ ਓ ਡੀ ਪੀ) ਪਹੁੰਚ ਅਪਣਾਈ ਜਾਵੇਗੀ ਤਾਂ ਕਿ ਇਨਪੁਟਸ ਦੀ ਖਰੀਦ, ਆਮ ਸੇਵਾਵਾਂ ਹਾਸਲ ਕਰਨ ਤੇ ਪ੍ਰੋਡਕਟ ਦਾ ਮੰਡੀਕਰਣ ਕੀਤੇ ਜਾਣ ਦੇ ਮਾਮਲੇ ਵਿਚ ਵੱਧ ਤੋਂ ਵੱਧ ਲਾਭ ਹਾਸਲ ਕੀਤਾ ਜਾ ਸਕੇ।

Harsimrat Kaur BadalHarsimrat Kaur Badal

ਉਨ੍ਹਾਂ ਕਿਹਾ ਕਿ ਸੂਬੇ ਮੌਜੂਦਾ ਕਲਸਟਰਾਂ ਅਤੇ ਉਪਲਬਧ ਕੱਚੇ ਮਾਲ ਨੂੰ ਧਿਆਨ ਵਿਚ ਰੱਖਕੇ ਜ਼ਿਲ੍ਹੇ ਵਾਸਤੇ ਇਕ ਫੂਡ ਪ੍ਰੋਡਕਟ ਦੀ ਸ਼ਨਾਖਤ ਕਰਨਗੇ। ਓ ਡੀ ਓ ਪੀ ਪ੍ਰੋਡਕਟ ਇਕ ਖਤਮ ਹੋ ਸਕਣ ਵਾਲਾ ਪ੍ਰੋਡਕਟ ਹੋ ਸਕਦਾ ਜਾਂ ਫਿਰ  ਅੰਨ ਆਧਾਰਿਤ ਪ੍ਰੋਡਕਟ ਹੋ ਸਕਦਾ ਹੈ ਜਾਂ ਫਿਰ ਫੂਡ ਪ੍ਰੋਡਕਟ ਹੋ ਸਕਦਾ ਹੈ ਜਿਸਦਾ ਜ਼ਿਲ੍ਹੇ  ਤੇ ਸਹਿਯੋਗੀ ਸੈਕਟਰਾਂ ਵਿਚ ਵਿਚ ਵੱਡੀ ਪੱਧਰ 'ਤੇ ਉਤਪਾਦਨ ਹੁੰਦਾ ਹੋਵੇ।

Harsimrat Kaur BadalHarsimrat Kaur Badal

ਉਨ੍ਹਾਂ ਕਿਹਾ ਕਿ ਮੌਜੂਦਾ ਵਿਅਕਤੀਗਤ ਸੂਖਮ ਫੂਡ ਪ੍ਰੋਸੈਸਿੰਗ ਯੂਨਿਟ ਜੋ ਆਪਣੇ ਯੂਨਿਟ ਨੂੰ ਅਪਗਰੇਡ ਕਰਨਾ ਚਾਹੁੰਦੇ ਹੋਣ ਉਹ 10 ਲੱਖ ਰੁਪਏ ਪ੍ਰਤੀ ਯੂਨਿਟ ਦੀ ਵੱਧ ਤੋਂ ਵੱਧ ਹੱਦ ਤਹਿਤ ਪ੍ਰਾਜੈਕਟ ਨਾਲ ਜੁੜੀ ਯੋਗਤਾ ਕੀਮਤ ਅਨੁਸਾਰ ਕਰਜ਼ੇ ਨਾਲ ਜੁੜੀ 35 ਫੀਸਦੀ ਸਬਸਿਡੀ ਦਾ ਲਾਭ ਲੈ ਕੇ ਅਜਿਹਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਹਨਾਂ ਯੂਨਿਟਾਂ ਨੂੰ ਸੀਡ ਕੈਪੀਟਲ ਦੇ ਨਾਲ ਨਾਲ ਪੂੰਜੀਨਿਵੇਸ਼ ਵਾਸਤੇ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਾਸਤੇ ਵੀ ਕਰਜ਼ੇ ਨਾਲ ਜੁੜੀ ਗਰਾਂਟ ਵੀ ਦਿੱਤੀ ਜਾਵੇਗੀ।

Harsimrat kaur Badal Harsimrat kaur Badal

ਕੇਂਦਰੀ ਮੰਤਰੀ ਨੇ ਕਿਹਾ ਕਿ ਸਕੀਮ ਵਿਚ ਸਮਰਥਾ ਵਧਾਉਣ ਤੇ ਖੋਜ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਐਨ ਆਈ ਐਫ ਟੀ ਈ ਐਮ ਅਤੇ ਆਈ ਆਈ ਐਫ ਪੀ ਟੀ, ਜੋ ਮੰਤਰਾਲੇ ਤਹਿਤ ਦੋ ਅਕਾਦਮਿਕ ਤੇ ਖੋਜ ਸੰਸਥਾਵਾਂ ਹਨ, ਰਾਜਾਂ ਵੱਲੋਂ ਚੁਣੀਆਂ ਸੂਬਾ ਪੱਧਰ ਦੀਆਂ ਤਕਨੀਕੀ ਸੰਸਥਾਵਾਂ ਨਾਲ ਮਿਲ ਕੇ ਯੂਨਿਟਾਂ ਨੂੰ ਸਿਖਲਾਈ, ਪ੍ਰੋਡਕਟ ਡਵੈਲਪਮੈਂਟ, ਢੁਕਵੀਂ ਪੈਕੇਜਿੰਗ ਤੇ ਸੂਖਮ ਯੂਨਿਟਾਂ ਲਈ ਮਸ਼ੀਨਾਂ ਬਾਰੇ  ਸਹਾਇਤਾ ਕਰਨਗੀਆਂ।  ਕੇਂਦਰੀ ਮੰਤਰੀ ਨੇ ਸਾਰੇ ਖਰਾਬ ਹੋਣ ਵਾਲੇ ਫਲਾਂ ਤੇ ਸਬਜ਼ੀਆਂ (ਟਮਾਟਰ-ਪਿਆਜ਼-ਆਲੂ) ਲਈ ਅਪਰੇਸ਼ਨ ਗਰੀਨਜ਼ ਵਿਚ ਵਾਧਾ ਕਰਨ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਇਸਦਾ ਮਕਸਦ ਫਲਾਂ ਤੇ ਸਬਜ਼ੀਆਂ ਦੇ ਉਤਪਾਦਕਾਂ ਦੇ ਹਿਤਾਂ ਦੀ ਰਾਖੀ ਕਰਨਾ ਤੇ ਲਾਕਡਾਊਨ ਕਾਰਨ ਇਸਦੀ ਮੰਦੇ ਭਾਅ ਵਿਕਰੀ ਰੋਕਣ ਲਈ ਤੁੜਾਨੀ ਮਗਰੋਂ ਦੇ ਘਾਟੇ ਘਟਾਉਣਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement