
ਪਿਤਾ ਵੱਲੋਂ ਅਪਣੇ ਬੱਚੀਆਂ ਨੂੰ ਆਈਸਕ੍ਰੀਮ ਵਿਚ ਜ਼ਹਿਰ ਮਿਲਾ ਕੇ ਖਵਾਉਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਮੁੰਬਈ: ਇਕ ਪਿਤਾ ਵੱਲੋਂ ਅਪਣੇ ਬੱਚੀਆਂ ਨੂੰ ਆਈਸਕ੍ਰੀਮ ਵਿਚ ਜ਼ਹਿਰ ਮਿਲਾ ਕੇ ਖਵਾਉਣ (Father Mixes Poison In Ice Cream) ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮੁੰਬਈ (Mumbai) ਦੇ ਮਾਨਖੁਰਦ ਤੋਂ ਸਾਹਮਣੇ ਆਏ ਇਸ ਮਾਮਲੇ ਵਿਚ ਇਕ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦਕਿ 2 ਬੱਚਿਆਂ (7 ਸਾਲ ਅਤੇ 2 ਸਾਲ) ਦਾ ਹਸਪਤਾਲ ਵਿਚ ਇਲਾਜ ਜਾਰੀ ਹੈ।
Father Mixes Poison In Ice Cream To Kill Children
ਹੋਰ ਪੜ੍ਹੋ: ਅਨਿਲ ਵਿਜ ਦਾ ਕੇਜਰੀਵਾਲ ’ਤੇ ਹਮਲਾ, ‘ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ’
ਬੱਚਿਆ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਬੱਚਿਆਂ ਦੀ ਮਾਂ ਦੀ ਸ਼ਿਕਾਇਤ ’ਤੇ ਆਰੋਪੀ ਪਿਤਾ ਖਿਲਾਫ਼ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ (Murder and Attempt to murder Case) ਦਾ ਕੇਸ ਦਰਜ ਕੀਤਾ ਹੈ। ਇਸ ਘਟਨਾ ਤੋਂ ਬਾਅਦ ਪਿਤਾ ਫਰਾਰ ਹੈ।
Father Mixes Poison In Ice Cream To Kill Children
ਹੋਰ ਪੜ੍ਹੋ: ਆਧੁਨਿਕ ਤਕਨਾਲੋਜੀ ਰਾਹੀਂ ਅਵਾਰਾ ਪਸ਼ੂਆਂ ਦੀ ਸਮੱਸਿਆ ਸੁਲਝਾਏਗੀ ਪੰਜਾਬ ਸਰਕਾਰ
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਿਵਾਰਕ ਝਗੜੇ ਦੇ ਚਲਦਿਆਂ ਪਿਤਾ ਮੁਹੰਮਦ ਅਲੀ ਨੇ ਅਪਣੇ ਬੱਚਿਆਂ ਦੀ ਆਈਸਕ੍ਰੀਮ ਵਿਚ ਚੂਹੇ ਮਾਰਨ ਵਾਲੀ ਦਵਾਈ (Rat-killer drug in Ice Cream) ਮਿਲਾਈ ਸੀ। ਇਸ ਘਟਨਾ ਵਿਚ 5 ਸਾਲ ਦੇ ਅਲਿਸ਼ਾਨ ਅੰਸਾਰੀ ਦੀ ਮੌਤ ਹੋ ਗਈ ਜਦਕਿ 7 ਸਾਲ ਦੀ ਅਲੀਨਾ ਅਤੇ 2 ਸਾਲ ਦਾ ਅਰਮਾਨ ਇਕ ਹਸਪਤਾਲ ਵਿਚ ਦਾਖਲ ਹੈ।