
ਹੁਣ ਦਿੱਲੀ ਮੈਟਰੋ ਵਿਚ ਪ੍ਰਤੀ ਵਿਅਕਤੀ ਸ਼ਰਾਬ ਦੀਆਂ ਦੋ ਸੀਲਬੰਦ ਬੋਤਲਾਂ ਨਾਲ ਕਰ ਸਕਦੀ ਸਫ਼ਰ
ਨਵੀਂ ਦਿੱਲੀ: ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਵੱਡਾ ਫੈਸਲਾ ਲਿਆ ਹੈ। DMRC ਨੇ ਯਾਤਰੀਆਂ ਨੂੰ ਸ਼ਰਾਬ ਦੀਆਂ ਦੋ ਬੋਤਲਾਂ ਨਾਲ ਯਾਤਰਾ ਕਰਨ ਦੀ ਇਜਾਜ਼ਤ ਦਿਤੀ ਹੈ। ਡੀਐਮਆਰਸੀ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਹੈ ਕਿ ਦਿੱਲੀ ਮੈਟਰੋ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ। ਏਅਰਪੋਰਟ ਐਕਸਪ੍ਰੈਸ ਲਾਈਨ ਦੇ ਉਪਬੰਧਾਂ ਦੇ ਅਨੁਸਾਰ, ਹੁਣ ਦਿੱਲੀ ਮੈਟਰੋ ਵਿਚ ਪ੍ਰਤੀ ਵਿਅਕਤੀ ਸ਼ਰਾਬ ਦੀਆਂ ਦੋ ਸੀਲਬੰਦ ਬੋਤਲਾਂ ਦੀ ਆਗਿਆ ਹੈ।
ਇਹ ਵੀ ਪੜ੍ਹੋ: ਖੇਡ ਮੰਤਰੀ ਨੇ BCCI ਨੂੰ ਲਿਖਿਆ ਪੱਤਰ, ਮੋਹਾਲੀ ਸਟੇਡੀਅਮ ਨੂੰ ਵਿਸ਼ਵ ਕੱਪ 'ਚ ਸ਼ਾਮਲ ਨਾ ਕਰਨ 'ਤੇ ਜਤਾਈ ਨਰਾਜ਼ਗੀ
ਸੀਆਈਐਸਐਫ ਅਤੇ ਡੀਐਮਆਰਸੀ ਦੇ ਅਧਿਕਾਰੀਆਂ ਦੀ ਇਕ ਕਮੇਟੀ ਨੇ ਪਿਛਲੇ ਆਦੇਸ਼ ਦੀ ਸਮੀਖਿਆ ਕੀਤੀ ਹੈ। ਪਹਿਲਾਂ ਦੇ ਹੁਕਮਾਂ ਅਨੁਸਾਰ, ਸ਼ਰਾਬ ਦੀ ਸੀਲਬੰਦ ਬੋਤਲ ਨੂੰ ਏਅਰਪੋਰਟ ਲਾਈਨ 'ਤੇ ਹੀ ਲਿਜਾਣ ਦੀ ਇਜਾਜ਼ਤ ਸੀ। ਬਾਕੀ ਲਾਈਨਾਂ 'ਤੇ ਪਾਬੰਦੀ ਲਗਾ ਦਿਤੀ ਗਈ ਸੀ। ਹੁਣ ਨਵਾਂ ਹੁਕਮ ਸਾਰੀਆਂ ਮੈਟਰੋ ਲਾਈਨਾਂ 'ਤੇ ਲਾਗੂ ਹੋਵੇਗਾ। ਹਾਲਾਂਕਿ, ਮੈਟਰੋ ਕੰਪਲੈਕਸ ਦੇ ਅੰਦਰ ਸ਼ਰਾਬ ਪੀਣ 'ਤੇ ਪਾਬੰਦੀ ਰਹੇਗੀ। ਯਾਤਰੀਆਂ ਨੂੰ ਵੀ ਵਿਸ਼ੇਸ਼ ਅਪੀਲ ਕੀਤੀ ਗਈ ਹੈ।
ਡੀਐਮਆਰਸੀ ਨੇ ਅੱਗੇ ਕਿਹਾ ਹੈ ਕਿ ਯਾਤਰਾ ਕਰਦੇ ਸਮੇਂ ਸਹੀ ਸ਼ਿਸ਼ਟਾਚਾਰ ਦਾ ਧਿਆਨ ਰੱਖੋ। ਜੇਕਰ ਕੋਈ ਯਾਤਰੀ ਸ਼ਰਾਬ ਪੀ ਕੇ ਦੁਰਵਿਵਹਾਰ ਕਰਦਾ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਲੂਣ ਦੇ ਦਾਣੇ ਤੋਂ ਵੀ ਛੋਟਾ ਹੈਂਡਬੈਗ, 51 ਲੱਖ ਰੁਪਏ 'ਚ ਵਿਕਿਆ
ਦਿੱਲੀ ਮੈਟਰੋ ਹਰ ਰੋਜ਼ ਹਜ਼ਾਰਾਂ ਯਾਤਰੀਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਜਾਂਦੀ ਹੈ। ਦਫਤਰ ਜਾਣ ਵਾਲਿਆਂ ਲਈ ਦਿੱਲੀ ਮੈਟਰੋ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਡੀਐਮਆਰਸੀ ਨੇ ਯਾਤਰੀਆਂ ਦੀ ਸਹੂਲਤ ਲਈ ਕਈ ਨਿਯਮ ਬਣਾਏ ਹਨ। ਕਈ ਵਾਰ ਯਾਤਰੀ ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਦਿੱਲੀ ਮੈਟਰੋ ਦੇ ਨਿਯਮਾਂ ਨੂੰ ਲੈ ਕੇ ਸਵਾਲ ਪੁੱਛਦੇ ਰਹਿੰਦੇ ਹਨ। ਵੀਰਵਾਰ ਨੂੰ ਵੀ ਇਕ ਯੂਜ਼ਰ ਨੇ ਸ਼ਰਾਬ ਨੂੰ ਲੈ ਕੇ ਸਵਾਲ ਪੁੱਛਿਆ ਸੀ, ਜਿਸ ਤੋਂ ਬਾਅਦ DMRC ਦੇ ਟਵਿੱਟਰ ਹੈਂਡਲ ਨੇ ਇਸ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ : ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਦਿਹਾਂਤ 'ਤੇ ਸੀਨੀਅਰ ਆਗੂਆਂ ਨੇ ਜਤਾਇਆ ਦੁੱਖ