ਜਦੋਂ ਨਸ਼ੇ 'ਚ ਧੁੱਤ ਵਿਅਕਤੀ ਨੇ ਸ਼ਰੇਆਮ ਪੁਲਿਸ ਅਧਿਕਾਰੀ ਨੂੰ ਕੀਤਾ 'KISS'
Published : Jul 30, 2019, 4:16 pm IST
Updated : Jul 30, 2019, 4:16 pm IST
SHARE ARTICLE
Drunk mankissed police man arrested
Drunk mankissed police man arrested

ਇਕ ਧਾਰਮਿਕ ਸਮਾਗਮ ਦੌਰਾਨ ਹੈਦਰਾਬਾਦ 'ਚ ਇਕ ਸ਼ਰਾਬੀ ਨੇ ਆਨ-ਡਿਊਟੀ ਪੁਲਿਸ ਮੁਲਾਜ਼ਮ ਨੂੰ ਕਿੱਸ ਕਰ ਲਿਆ....

ਹੈਦਰਾਹਬਾਦ : ਇਕ ਧਾਰਮਿਕ ਸਮਾਗਮ ਦੌਰਾਨ ਹੈਦਰਾਬਾਦ 'ਚ ਇਕ ਸ਼ਰਾਬੀ ਨੇ ਆਨ-ਡਿਊਟੀ ਪੁਲਿਸ ਮੁਲਾਜ਼ਮ ਨੂੰ ਕਿੱਸ ਕਰ ਲਿਆ। 28 ਸਾਲਾ ਭਾਨੂ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੀ ਇਹ ਹਰਕਤ ਉਸ ਨੂੰ ਵੱਡੀ ਪਰੇਸ਼ਾਨੀ 'ਚ ਧੱਕ ਦੇਵੇਗੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਇਕ ਸਲਾਨਾ ਹਿੰਦੂ ਤਿਉਹਾਰ ਦਾ ਜਸ਼ਨ ਲਈ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ।

Drunk mankissed police man arrestedDrunk mankissed police man arrested

ਇਕ ਪੁਲਿਸ ਮੁਲਜ਼ਮ ਨੇ ਕਿਹਾ ਕਿ ਐਤਵਾਰ ਨੂੰ ਹੈਦਰਾਬਾਦ ਸ਼ਹਿਰ 'ਚ ਬੋਨਾਲੂ ਉਤਸਵ ਮਨਾਇਆ ਜਾ ਰਿਹਾ ਸੀ ਤੇ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਤਾਇਤਾਨ ਕੀਤੇ ਗਏ ਸਨ। ਸਬ ਇੰਸਪੈਕਟਰ ਮਹੇਂਦਰ ਇਲਾਕੇ 'ਚ ਨਿਕਲ ਰਹੀ ਸ਼ੋਭਾ ਯਾਤਰਾ ਦੌਰਾਨ ਗਸ਼ਤ ਕਰ ਰਹੇ ਸਨ। ਉਦੋਂ ਹੀ ਨਸ਼ੇ 'ਚ ਨੱਚ ਰਹੇ ਭਾਨੂ ਨਾਮਕ ਇਕ ਵਿਅਕਤੀ ਨੇ ਉਨ੍ਹਾਂ ਫੜ ਕੇ ਚੁੰਮ ਲਿਆ। ਉਸ ਸਮੇਂ ਭਾਨੂ ਆਪਣੇ ਦੋਸਤਾਂ ਨਾਲ ਉਸਤਵ ਮਨਾ ਰਹੇ ਸਨ।

ਉਸ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਪੁਲਿਸ ਹਿਰਾਸਤ 'ਚ ਲਿਆ ਗਿਆ ਹੈ। ਇੰਸਪੈਕਟਰ ਨੇ ਕਿਹਾ ਕਿ ਭਾਨੂ ਨੂੰ ਨਿਆਇਕ ਰਿਮਾਂਡ 'ਤੇ ਭੇਜਿਆ ਜਾ ਰਿਹਾ ਹੈ। ਘਟਨਾ ਸਮੇਂ ਦੋਸ਼ੀ ਨਸ਼ੇ 'ਚ ਸੀ ਤੇ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਹਿਸਾਸ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ। ਭਾਨੂ ਖ਼ਿਲਾਫ਼ ਪੁਲਿਸ ਮੁਲਜ਼ਮ ਨਾਲ ਦੁਰਵਿਹਾਰ ਕਰਨ ਤੇ ਕੰਮ 'ਚ ਰੋਕ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਨੱਲਕੁੰਟਾ ਪੁਲਿਸ ਨੇ ਹਿਰਾਸਤ 'ਚ ਲਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement