
ਨੌਜਵਾਨ ਨੇ ਸ਼ਰਾਬ ਲਈ ਪੈਸੇ ਨਾ ਦੇਣ ਕਰਕੇ ਮਾਂ ਨੂੰ ਮਾਰੀ ਗੋਲੀ
ਬਠਿੰਡਾ: ਸ਼ਹਿਰ ’ਚ ਪੈਂਦੇ ਪਿੰਡ ਮਹਿਮਾ ਸਰਜਾ ਤੋਂ ਦਿਲ ਨੂੰ ਹਲੂਣ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਇਕ ਪੁੱਤ ਵਲੋਂ ਨਸ਼ੇ ਦੀ ਖਾਤਰ ਅਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਨੌਜਵਾਨ ਨੇ ਅਪਣੀ ਮਾਂ ਤੋਂ ਸ਼ਰਾਬ ਪੀਣ ਲਈ ਪੈਸੇ ਮੰਗੇ ਪਰ ਜਦੋਂ ਮਾਂ ਵਲੋਂ ਪੈਸੇ ਦੇਣ ਤੋਂ ਮਨ੍ਹਾ ਕਰ ਦਿਤਾ ਗਿਆ ਤਾਂ ਉਸ ਨੇ ਅਪਣੀ ਮਾਂ ਨੂੰ ਗੋਲੀ ਮਾਰ ਦਿਤੀ। ਗੋਲੀ ਲੱਗਣ ਕਾਰਨ ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
Murder Case
ਕਤਲ ਕਰਨ ਤੋਂ ਬਾਅਦ ਮੁਲਜ਼ਮ ਪੁੱਤ ਅਜੇ ਫ਼ਰਾਰ ਹੈ। ਪੁਲਿਸ ਨੇ ਉਸ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਹੈ। ਦੱਸ ਦਈਏ ਕਿ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਦੇ ਗੁਰਤੇਜ ਸਿੰਘ ਤੇਜਾ ਨਾਂਅ ਦਾ ਮੁੰਡਾ ਅਪਣੀ ਮਾਂ ਤੋਂ ਤੰਗ ਆ ਗਿਆ ਕਿਉਂਕਿ ਉਹ ਉਸ ਨੂੰ ਸ਼ਰਾਬ ਲਈ ਪੈਸੇ ਨਹੀਂ ਦਿੰਦੀ ਸੀ ਤਾਂ ਉਸ ਨੇ ਅਪਣੀ ਮਾਂ ਮਨਜੀਤ ਕੌਰ ਨੂੰ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿਤਾ।
Murder Case
ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਂ ਦੀ ਲਾਸ਼ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਪੋਸਟ ਮਾਰਟਮ ਲਈ ਰੱਖਿਆ ਹੈ। ਮੁਲਜ਼ਮ ਮੁੰਡੇ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਉਸ ਦੇ ਭਾਲ ਵਿਚ ਜੁੱਟੀ ਹੋਈ ਹੈ।