
ਤੇਲੰਗਾਨਾ ਵਿੱਚ ਬੋਨਾਲੁ ਫੇਸਟੀਵਲ ਦੇ ਦੌਰਾਨ ਇੱਕ ਪੁਲਿਸ ਕਰਮੀ ਦੇ ਨਾਲ ਇਤਰਾਜ਼ਯੋਗ ਵਰਤਾਓ ਕਰਨ...
ਤੇਲੰਗਾਨਾ: ਤੇਲੰਗਾਨਾ ਵਿੱਚ ਬੋਨਾਲੁ ਫੇਸਟੀਵਲ ਦੇ ਦੌਰਾਨ ਇੱਕ ਪੁਲਿਸ ਕਰਮੀ ਦੇ ਨਾਲ ਇਤਰਾਜ਼ਯੋਗ ਵਰਤਾਓ ਕਰਨ ਵਾਲੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ ਸ਼ਖਸ ਇੱਕ ਨਿਜੀ ਬੈਂਕ ਦਾ ਕਰਮਚਾਰੀ ਹੈ। ਬੋਨਾਲੁ ਫੇਸਟੀਵਲ ਦੇ ਜਸ਼ਨ ਦੌਰਾਨ 28 ਸਾਲ ਦੇ ਜਵਾਨ ਨੇ ਰਸਤੇ ‘ਚੋਂ ਲੰਘ ਰਹੇ ਇੱਕ ਪੁਲਿਸ ਕਰਮੀ ਨੂੰ ਰੋਕ ਕੇ Kiss ਕਰ ਲਈ ਸੀ। ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸਦੇ ਖਿਲਾਫ ਕਾਰਵਾਈ ਕੀਤੀ ਗਈ ਹੈ।
Police
ਐਤਵਾਰ ਦੀ ਰਾਤ ਨੂੰ ਹੋਈ ਘਟਨਾ ਦੇ ਦੌਰਾਨ ਇਹ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੀ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿੱਚ ਕੁਝ ਲੋਕ ਸੜਕ ‘ਤੇ ਨੱਚਦੇ ਹੋਏ ਨਜ਼ਰ ਆਉਂਦੇ ਹਨ। ਅਚਾਨਕ ਇੱਕ ਸ਼ਖਸ ਕੋਲੋਂ ਗੁਜਰ ਰਹੇ ਪੁਲਿਸ ਕਰਮੀ ਨੂੰ ਰੋਕ ਕੇ ਗਲੇ ਲਗਾਉਂਦਾ ਹੈ ਅਤੇ ਉਸਨੂੰ Kiss ਕਰਨ ਲਗਦਾ ਹੈ। ਪੁਲਿਸ ਕਰਮੀ ਉਸਨੂੰ ਧੱਕਾ ਦੇ ਕੇ ਵੱਖ ਕਰਦਾ ਹੈ ਅਤੇ ਉਸਨੂੰ ਥੱਪੜ ਵੀ ਮਾਰਦਾ ਹੈ।
Arrested
ਜਵਾਨ ਉਸ ਤੋਂ ਬਾਅਦ ਵੀ ਨੱਚਦਾ ਰਹਿੰਦਾ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਾਂਚ ਵਿੱਚ ਪਤਾ ਚਲਿਆ ਕਿ ਨੌਜਵਾਨ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦਾ ਹੈ। ਇਹ ਨੌਜਵਾਨ ਮਲਕਾਜਗਿਰੀ ਦਾ ਰਹਿਣ ਵਾਲਾ ਹੈ। ਨਲਾਕੰਠਾ ਪੁਲਿਸ ਸਟੇਸ਼ਨ ਇੰਸਪੈਕਟਰ ਦੇ ਮੁਲਰੀਧਰ ਨੇ ਕਿਹਾ ਕਿ ਉਨ੍ਹਾਂ ਨੇ ਆਈਪੀਸੀ ਦੇ ਸੈਕਸ਼ਨ 352 ਦੇ ਤਹਿਤ ਸਰਕਾਰੀ ਕਰਮਚਾਰੀ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣਾ ਜਾਂ ਅੜਚਨ ਪਾਉਣਾ ਮਾਮਲਾ ਦਰਜ ਕਰਾਇਆ ਹੈ। ਬੋਨਾਲੁ ਤੇਲੰਗਾਨਾ ਵਿੱਚ ਹੋਣ ਵਾਲਾ ਇੱਕ ਸਾਲਾਨਾ ਤਿਉਹਾਰ ਹੈ।