ਚੰਡੀਗੜ੍ਹ ਪੁਲਿਸ ਨੇ ਦੇਹ ਵਪਾਰ ਗਿਰੋਹ ਨੂੰ ਡੱਕਿਆ, ਕੁੜੀਆਂ ਦੀ ਕਰਦੇ ਸੀ ਹੋਮ ਡਿਲਵਰੀ
Published : Jul 29, 2019, 11:52 am IST
Updated : Jul 29, 2019, 12:06 pm IST
SHARE ARTICLE
Arrest body trade gang
Arrest body trade gang

ਚੰਡੀਗੜ੍ਹ ਦੇ ਡੀਐਸਪੀ ਸਿਟੀ ਦਿਲਸ਼ੇਰ ਦੀ ਅਗਵਾਈ ‘ਚ ਪੁਲਿਸ ਟੀਮ ਨੂੰ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ...

ਚੰਡੀਗੜ੍ਹ: ਚੰਡੀਗੜ੍ਹ ਦੇ ਡੀਐਸਪੀ ਸਿਟੀ ਦਿਲਸ਼ੇਰ ਦੀ ਅਗਵਾਈ ‘ਚ ਪੁਲਿਸ ਟੀਮ ਨੂੰ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ। ਇੱਥੇ ਇਕ ਗਿਰੋਹ ਵੱਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੋਟਲਾਂ ਵਿਚ ਚੱਲ ਰਹੇ ਦੇਹ ਵਪਾਰ ਦੇ ਗੈਰਕਾਨੂੰਨੀ ਧੰਦੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ।  ਇੱਥੋਂ ਦੀ ਪੁਲਿਸ ਨੇ ਦੇਹ ਵਪਾਰ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਮਹਿਲਾ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗਿਹੋਰ ਦੇ ਕਬਜ਼ੇ ਵਿੱਚੋਂ ਪੁਲਿਸ ਨੇ ਦੇਹ ਵਪਾਰ ਵਿੱਚ ਫਸਾਈਆਂ ਦੋ ਕੁੜੀਆਂ ਨੂੰ ਆਜ਼ਾਦ ਕਰਵਾਇਆ ਹੈ।

Arrest Arrest

ਗ੍ਰਿਫ਼ਤਾਰ ਕੀਤੀ ਦਲਾਲ ਮਹਿਲਾ ਕੁੜੀਆਂ ਦੀ ਹੋਮ ਡਿਲੀਵਰੀ ਕਰਦੀ ਸੀ ਅਤੇ ਮੋਟੀ ਰਕਮ ਵਸੂਲਦੀ ਸੀ। ਚੰਡੀਗੜ੍ਹ ਪੂਰਬੀ ਦੇ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੂੰ ਮਨੀਮਾਜਰਾ ਖੇਤਰ ਵਿੱਚ ਸਰਗਰਮ ਇਸ ਦੇਹ ਵਪਾਰ ਗਿਰੋਹ ਦੀ ਸੂਹ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਫ਼ੋਨ ਰਾਹੀਂ ਗਾਹਕਾਂ ਨਾਲ ਸੰਪਰਕ ਕਰਦਾ ਸੀ ਅਤੇ ਪੁਲਿਸ ਤੇ ਸਮਾਜ ਸੇਵੀ ਟੀਮ ਨਾਲ ਰਲ ਜਾਲ ਵਿਛਾ ਕੇ ਇਨ੍ਹਾਂ ਗਿਰੋਹ ਮੈਂਬਰਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨਕਲੀ ਗਾਹਕ ਭੇਜ ਗਿਰੋਹ ਤੋਂ ਦੋ ਕੁੜੀਆਂ ਦੀ ਮੰਗ ਕੀਤੀ। 20,000 ਵਿੱਚ ਸੌਦਾ ਤੈਅ ਹੋਣ 'ਤੇ ਪੁਲਿਸ ਨੇ ਨਕਲੀ ਗਾਹਕ ਨੂੰ ਗਿਰੋਹ ਕੋਲ ਭੇਜਿਆ।

Arrest Arrest

ਗਿਰੋਹ ਦੀ ਕਾਰ ਵਿੱਚ ਇੱਕ ਦਲਾਲ ਮਹਿਲਾ ਤੇ ਡਰਾਈਵਰ ਤੋਂ ਇਲਾਵਾ ਦੋ ਕੁੜੀਆਂ ਵੀ ਬੈਠੀਆਂ ਸਨ। ਨਕਲੀ ਗਾਹਕ ਨੇ ਦਲਾਲ ਮਹਿਲਾ ਨੂੰ ਦੋ ਹਜ਼ਾਰ ਰੁਪਏ ਸਾਈ ਫੜਾ ਦਿੱਤੀ ਤਾਂ ਡੀਐਸਪੀ ਚੰਦੇਲ ਦੀ ਟੀਮ ਨੇ ਗਰੋਹ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਮਹਿਲਾ ਦਲਾਲ ਤੋਂ ਪੁੱਛ-ਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਗਿਰੋਹ ਹੋਰ ਸੂਬਿਆਂ ਤੋਂ ਕੁੜੀਆਂ ਨੂੰ ਮਹੀਨਾਵਾਰ ‘ਤੇ ਠੇਕੇ ‘ਤੇ ਲਿਆਉਂਦਾ ਸੀ ਅਤੇ ਉਨ੍ਹਾਂ ਕੋਲੋਂ ਇਹ ਦੇਹ ਵਪਾਰ ਦਾ ਗੰਦਾ ਧੰਦਾ ਕਰਵਾਉਂਦਾ ਸੀ।

Arrest Arrest

ਪੁਲਿਸ ਦੇਹ ਵਪਾਰ ਰੋਕੂ ਐਕਟ ਤਹਿਤ ਦਲਾਲ ਮਹਿਲਾ ਤੇ ਕਾਰ ਚਾਲਕ ਅਤੇ ਉਨ੍ਹਾਂ ਦੇ ਮੁੱਖ ਸਰਗਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੰਜਾਬ ਨਾਲ ਸਬੰਧਤ ਦੋਵੇਂ ਕੁੜੀਆਂ ਨੂੰ ਗਿਰੋਹ ਤੋਂ ਬਚਾਅ ਕੇ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ। ਹੁਣ ਪੁਲਿਸ ਗਿਰੋਹ ਦੇ ਸਰਗਨਾ ਦੀ ਭਾਲ ਕਰ ਰਹੀ ਹੈ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement