ਕਾਰਕੁਨਾਂ, ਵਿਦਵਾਨਾਂ ਨੂੰ ਬੇਰਹਿਮੀ ਨਾਲ ਜੇਲ ਵਿਚ ਸੁੱਟ ਰਹੀ ਹੈ ਸਰਕਾਰ : ਅਰੁੰਧਾਤੀ ਰਾਏ
Published : Jul 30, 2020, 9:54 am IST
Updated : Jul 30, 2020, 9:54 am IST
SHARE ARTICLE
Arundhati Roy
Arundhati Roy

ਭੀਮਾ ਕੋਰੇਗਾਂਵ ਐਲਗਾਰ ਪਰਿਸ਼ਦ ਮਾਮਲੇ ਵਿਚ ਦਿੱਲੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਦੀ ਐਨਆਈਏ ਦੁਆਰਾ ਗ੍ਰਿਫ਼ਤਾਰੀ ਦੇ

ਨਵੀਂ ਦਿੱਲੀ, 29 ਜੁਲਾਈ : ਭੀਮਾ ਕੋਰੇਗਾਂਵ ਐਲਗਾਰ ਪਰਿਸ਼ਦ ਮਾਮਲੇ ਵਿਚ ਦਿੱਲੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਦੀ ਐਨਆਈਏ ਦੁਆਰਾ ਗ੍ਰਿਫ਼ਤਾਰੀ ਦੇ ਇਕ ਦਿਨ ਬਾਅਦ ਲੇਖਿਕਾ ਅਰੁੰਧਾਤੀ ਰਾਏ ਨੇ ਕਿਹਾ ਕਿ ਕਾਰਕੁਨਾਂ, ਵਿਦਵਾਨਾਂ ਅਤੇ ਵਕੀਲਾਂ ਨੂੰ ਬੇਰਹਿਮੀ ਨਾਲ ਜੇਲ ਵਿਚ ਸੁੱਟਿਆ ਜਾ ਰਿਹਾ ਹੈ।
ਉਨ੍ਹਾਂ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਧਰਮਨਿਰਪੱਖ, ਜਾਤ ਵਿਰੋਧੀ ਅਤੇ ਪੂੰਜੀਵਾਦ ਦਾ ਵਿਰੋਧ ਕਰਨ ਵਾਲੀ ਰਾਜਨੀਤੀ ਦੀ ਪ੍ਰਤੀਨਿਧਤਾ ਕਰਨ ਵਾਲੇ ਲੋਕ ਸਰਕਾਰ ਦੀ ਤਬਾਹਕੁਨ ਹਿੰਦੂ ਰਾਸ਼ਟਰਵਾਦੀ ਰਾਜਨੀਤੀ ਲਈ ਖ਼ਤਰਾ ਹਨ।

ਕੌਮੀ ਜਾਂਚ ਏਜੰਸੀ ਨੇ ਦਿੱਲੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ ਹੇਨੀ ਬਾਬੂ ਮੁਸਾਲਿਯਰਵੀਟਿਲ ਥਾਰਿਆਲ ਨੂੰ ਕੋਰੇਗਾਂਵ ਮਾਮਲੇ ਵਿਚ ਨਕਸਲੀ ਸਰਗਰਮੀਆਂ ਅਤੇ ਮਾਉਵਾਦੀ ਵਿਚਾਰਧਾਰਾ ਨੂੰ ਹੱਲਾਸ਼ੇਰੀ ਦੇਣ ਦੇ ਮਾਮਲੇ ਵਿਚ 'ਸਹਿ-ਸਾਜ਼ਿਸ਼ੀ' ਦਸਦਿਆਂ ਕਲ ਗ੍ਰਿਫ਼ਤਾਰ ਕੀਤਾ ਸੀ। ਰਾਏ ਨੇ ਬਿਆਨ ਰਾਹੀਂ ਕਿਹਾ, 'ਕਾਰਕੁਨਾਂ, ਵਿਦਵਾਨਾਂ ਤੇ ਵਕੀਲਾਂ ਨੂੰ ਇਸ ਮਾਮਲੇ ਵਿਚ ਲਗਾਤਾਰ ਬੇਰਹਿਮੀ ਭਰੇ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਜੋ ਸਰਕਾਰ ਦੀ ਇਸ ਸੋਚ ਨੂੰ ਦਰਸਾਉਂਦਾ ਹੈ

File Photo File Photo

ਕਿ ਇਹ ਨਵੀਂ ਧਰਮਨਿਰਪੱਖ-ਵਿਰੋਧੀ, ਜਾਤ ਵਿਰੋਧੀ ਅਤੇ ਪੂੰਜੀਵਾਦ ਵਿਰੋਧੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਤਬਾਹਕੁਨ ਹਿੰਦੂ ਰਾਸ਼ਟਰਵਾਦ ਰਾਜਨੀਤੀ ਸਭਿਆਚਾਰਕ, ਆਰਥਕ ਅਤੇ ਰਾਜਨੀਤਕ ਆਧਾਰ 'ਤੇ ਸਪੱਸ਼ਟ ਖ਼ਤਰਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਰਾਸ਼ਟਰਵਾਦ ਦੀ ਰਾਜਨੀਤੀ ਨੇ ਦੇਸ਼ ਨੂੰ ਅਜਿਹੇ ਸੰਕਟ ਵਿਚ ਲਿਆ ਖੜਾ ਕੀਤਾ ਹੈ ਜੋ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਲਈ ਖ਼ਤਰਾ ਹੈ ਅਤੇ ਵਿਡੰਬਨਾ ਹੈ ਕਿ ਉਨ੍ਹਾਂ ਵਿਚ ਉਸ ਦੇ ਅਪਣੇ ਸਮਰਥਕ ਵੀ ਹਨ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement