
ਗੁਜਰਾਤ ’ਚ ਮੱਧਵਰਤੀ ਪੰਚਮਹਾਲ ਜ਼ਿਲ੍ਹੇ ਦੇ ਹੈੱਡ ਕੁਆਰਟਰ ਸ਼ਹਿਰ ਗੋਧਰਾ ’ਚ ਪੁਲਿਸ ਨੇ ਪੌਣੇ 5 ਕਰੋੜ ਰੁਪਏ ਤੋਂ ਵੱਧ ਦੇ 500-1000 ਦੇ
ਗੋਧਰਾ, 29 ਜੁਲਾਈ : ਗੁਜਰਾਤ ’ਚ ਮੱਧਵਰਤੀ ਪੰਚਮਹਾਲ ਜ਼ਿਲ੍ਹੇ ਦੇ ਹੈੱਡ ਕੁਆਰਟਰ ਸ਼ਹਿਰ ਗੋਧਰਾ ’ਚ ਪੁਲਿਸ ਨੇ ਪੌਣੇ 5 ਕਰੋੜ ਰੁਪਏ ਤੋਂ ਵੱਧ ਦੇ 500-1000 ਦੇ ਪੁਰਾਣੇ ਨੋਟ ਬਰਾਮਦ ਕਰ ਕੇ ਇਸ ਸਿਲਸਿਲੇ ’ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਛਾਪੇਮਾਰੀ ’ਚ ਗੋਧਰਾ ਸ਼ਹਿਰ ਦੇ ਮੇਡ ਸਕਰਲ ਅੰਡਰਪਾਸ ਨੇੜੇ ਟਾਇਰ ਦੀ ਇਕ ਦੁਕਾਨ ਤੋਂ ਨਵੰਬਰ 2016 ’ਚ ਨੋਟਬੰਦੀ ਦੌਰਾਨ ਰੱਦ ਐਲਾਨ ਕੀਤੇ ਗਏ 1000 ਰੁਪਏ ਦੇ 500 ਨੋਟ ਮਿਲੇ।
File Photo
ਸਪੈਸ਼ਲ ਆਪਰੇਸ਼ਨ ਗਰੁੱਪ ਨੇ ਇਸ ਦੇ ਮਾਲਕ ਫ਼ਾਰੂਖ ਇਸ਼ਾਕ ਛੋਟਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਫ਼ਾਰੂਖ ਨੂੰ ਨਾਲ ਰਖਦੇ ਹੋਏ ਸ਼ਹਿਰ ਦੇ ਧੰਤਯਾ ਪਲਾਟ ਵਾਸੀ ਇਦਰਿਸ਼ ਸੁਲੇਮਾਨ ਹਯਾਤ ਅਤੇ ਉਸ ਦੇ ਬੇਟੇ ਜੁਬੇਰ ਨੂੰ ਫੜਿਆ ਗਿਆ। ਉਨ੍ਹਾਂ ਦੇ ਮਕਾਨ ਦੀ ਤਲਾਸ਼ੀ ਦੌਰਾਨ ਇਦਰਿਸ਼ ਦੌੜ ਗਿਆ। ਬਾਅਦ ’ਚ ਜੁਬੇਰ ਦੀ ਇੰਡਿਕਾ ਕਾਰ ਅਤੇ ਉਨ੍ਹਾਂ ਦੇ ਮਕਾਨ ਤੋਂ 1000 ਰੁਪਏ ਦੇ 9312 ਅਤੇ 500 ਦੇ 76739 ਨੋਟ ਮਿਲੇ।
ਇਨ੍ਹਾਂ ਦੀ ਕੁੱਲ ਕੀਮਤ 4,76,81,500 ਹੈ। ਪੁਲਿਸ ਨੇ ਇਸ ਸਿਲਸਿਲੇ ’ਚ ਸ਼ਹਿਰ ਦੇ ਬੀ ਡਿਵੀਜ਼ਨ ਥਾਣੇ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਫ਼ਰਾਰ ਇਦਰਿਸ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨੋਟਬੰਦੀ ਦੇ ਇੰਨੇ ਸਮੇਂ ਬਾਅਦ ਵੀ ਇੰਨੀ ਵੱਡੀ ਗਿਣਤੀ ’ਚ ਅਜਿਹੇ ਨੋਟ ਨਾਲ ਇਹ ਕੀ ਕਰਨ ਵਾਲੇ ਸਨ। (ਏਜੰਸੀ)