ਕਾਂਗਰਸ ਦੇ ਦਿੱਗਜ ਨੇਤਾ ਨਾਰਾਇਣ ਰਾਣੇ 1 ਸਤੰਬਰ ਨੂੰ ਬੀਜੇਪੀ ‘ਚ ਹੋਣਗੇ ਸ਼ਾਮਲ
Published : Aug 30, 2019, 10:33 am IST
Updated : Aug 30, 2019, 10:33 am IST
SHARE ARTICLE
Narayan Rane
Narayan Rane

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਰਹੇ ਨਰਾਇਣ ਰਾਣੇ...

ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਰਹੇ ਨਰਾਇਣ ਰਾਣੇ 1 ਸਤੰਬਰ ਨੂੰ ਬੀਜੇਪੀ ਵਿੱਚ ਸ਼ਾਮਿਲ ਹੋ ਜਾਣਗੇ। ਰਾਣੇ ਨੇ ਵੀਰਵਾਰ ਨੂੰ ਆਪਣੇ ਆਪ ਇਸ ਗੱਲ ਦਾ ਐਲਾਨ ਕੀਤਾ ਹੈ।  ਦੱਸ ਦਈਏ ਕਿ ਕਾਂਗਰਸ ਛੱਡਣ ਤੋਂ ਬਾਅਦ ਰਾਣੇ ਨੂੰ ਬੀਜੇਪੀ ਦੇ ਸਮਰਥਨ ਨਾਲ ਰਾਜ ਸਭਾ ਵਿੱਚ ਚੁਣਿਆ ਗਿਆ। ਬਾਅਦ ਵਿੱਚ ਉਨ੍ਹਾਂ ਨੇ ਮਹਾਰਾਸ਼ਟਰ ਸਵਾਭਿਮਾਨ ਪੱਖ ਪਾਰਟੀ ਬਣਾਈ ਜੋ ਫਿਲਹਾਲ ਐਨਡੀਏ ਦਾ ਹਿੱਸਾ ਹੈ।

Rane Rane

ਰਾਣੇ ਨੇ ਪੱਤਰਕਾਰਾਂ ਨੂੰ ਕਿਹਾ, ਮੈਂ ਸੋਲਾਪੁਰ ਵਿੱਚ ਇੱਕ ਸਤੰਬਰ ਨੂੰ ਬੀਜੇਪੀ ਵਿੱਚ ਸ਼ਾਮਲ ਹੋ ਜਾਵਾਂਗਾ, ਜਿੱਥੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਇੱਕ ਰੈਲੀ ਨੂੰ ਸੰਬੋਧਿਤ ਕਰਨਗੇ। ਬੀਜੇਪੀ ਸੂਤਰਾਂ ਅਨੁਸਾਰ, ਐਨਸੀਪੀ ਵਿਧਾਇਕ ਰਾਣਾ ਜਗਜੀਤ ਸਿੰਘ ਪਾਟਿਲ ਅਤੇ ਸੰਸਦ ਉਦਾਇਨ ਰਾਜੇ ਭੋਸਲੇ ਵੀ ਛੇਤੀ ਹੀ ਪਾਰਟੀ ਵਿੱਚ ਸ਼ਾਮਲ ਹੋਣਗੇ। 

ਇੱਥੇ ਵੀ ਐਨਸੀਪੀ-ਕਾਂਗਰਸ ਨੂੰ ਝਟਕਾ

ਦੱਸ ਦਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣ ਨੇੜੇ ਆਉਣ ਨਾਲ ਹੀ ਐਨਸੀਪੀ ਅਤੇ ਕਾਂਗਰਸ ਨੂੰ ਲਗਾਤਾਰ ਵੱਡੇ ਝਟਕੇ ਲੱਗ ਰਹੇ ਹਨ। ਇਸ ਤੋਂ ਪਹਿਲਾਂ ਐਨਸੀਪੀ ਛੱਡਣ ਦੀਆਂ ਮੁਸ਼ਕਿਲਾਂ ਦੇ ਵਿੱਚ ਪਾਰਟੀ ਵਿਧਾਇਕ ਅਵਧੂਤ ਤਟਕਰੇ ਨੇ ਵੀ ਵੀਰਵਾਰ ਨੂੰ ਸ਼ਿਵਸੈਨਾ ਪ੍ਰਧਾਨ ਉੱਧਵ ਠਾਕਰੇ ਨਾਲ ਮੁਲਾਕਾਤ ਕੀਤੀ।  ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਮੁੱਖਧਾਰਾ ਦੀ ਰਾਜਨੀਤੀ ਵਿੱਚ ਬਣੇ ਰਹਿਨਾ ਚਾਹੁੰਦੇ ਹਨ। ਅਜਿਹੇ ਅੰਦਾਜੇ ਹਨ ਕਿ ਮਹਾਰਾਸ਼ਟਰ ਦੇ ਰਾਇਗੜ ਜ਼ਿਲ੍ਹੇ ਦੀ ਸ਼੍ਰੀ ਵਰਧਨ ਸੀਟ ਦੀ ਪ੍ਰਧਾਨਗੀ ਕਰਨ ਵਾਲੇ ਵਿਧਾਇਕ ਅਵਧੂਤ ਤਟਕਰੇ ਅਤੇ ਉਨ੍ਹਾਂ ਦੇ ਚਾਚਾ ਅਤੇ ਐਨਸੀਪੀ ਸੰਸਦ ਸੁਨੀਲ ਤਟਕਰੇ ਸ਼ਿਵਸੈਨਾ ਵਿੱਚ ਸ਼ਾਮਲ ਹੋ ਸਕਦੇ ਹਨ। 

BJP BJP

ਐਨਸੀਪੀ ਅਤੇ ਕਾਂਗਰਸ ਦੇ ਵਿਧਾਇਕ ਹੁਣ ਸ਼ਿਵਸੇਨਾ ‘ਚ

ਉੱਧਰ, ਐਨਸੀਪੀ ਵਿਧਾਇਕ ਦੇ ਰੂਪ ‘ਚ ਅਸਤੀਫਾ ਦੇਣ ਤੋਂ ਬਾਅਦ ਦਲੀਪ ਸ਼ਿਵਸੈਨਾ ਵਿੱਚ ਸ਼ਾਮਲ ਹੋ ਚੁੱਕੇ ਹਨ। ਸੋਪਾਲ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਵਿਧਾਇਕ ਦਲੀਪ ਮੰਨੇ ਨੇ ਵੀ ਸ਼ਿਵਸੈਨਾ ਦਾ ਹੱਥ ਫ਼ੜ੍ਹ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement