
ਜਾਂਚ ਨਾਲ ਜੁੜੇ ਈਡੀ ਦੇ ਇਕ ਸੀਨੀਅਰ ਸੂਤਰ ਨੇ ਕਿਹਾ ਕਿ ਇਹ ਖੁਲਾਸਾ ਰਮਨ ਨੇ ਪਿਛਲੇ ਸਾਲ ਪੁੱਛਗਿੱਛ ਦੇ ਦੌਰਾਨ ਕੀਤਾ ਸੀ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਆਈਐਨਐਕਸ ਮੀਡੀਆ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਿਹਾ ਹੈ, ਕਿਉਂਕਿ ਚਾਰਟਰਡ ਅਕਾਟੈਂਟ ਭਾਸਕਰ ਰਮਨ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਬੇਟੇ ਕਾਰਤੀ ਚਿਦੰਬਰਮ ਦੀ ਮਾਲਕੀ ਵਾਲੀ ਇਕ ਸ਼ੈਲ ਕੰਪਨੀ ਨੇ ਚਿੰਦਾਬਰਮ ਦੇ ਯਾਤਰਾ ਅਤੇ ਹੋਰ ਖਰਚੇ ਦਾ ਭੁਗਤਾਨ ਕੀਤਾ ਹੈ।
P Chidambaram
ਜਾਂਚ ਨਾਲ ਜੁੜੇ ਈਡੀ ਦੇ ਇਕ ਸੀਨੀਅਰ ਸੂਤਰ ਨੇ ਕਿਹਾ ਕਿ ਇਹ ਖੁਲਾਸਾ ਰਮਨ ਨੇ ਪਿਛਲੇ ਸਾਲ ਪੁੱਛਗਿੱਛ ਦੇ ਦੌਰਾਨ ਕੀਤਾ ਸੀ। ਯਾਤਰਾ ਖਰਚ ਅਤੇ ਹੋਰ ਫਰਚ ਦੇ ਬੁਗਤਾਨ ਦਾ ਵੇਰਵਾ ਦਸਤਾਵੇਜਾ ਅਤੇ ਹਾਰਡਡਿਸਕ ਵਿਚੋਂ ਮਿਲਿਆ ਹੈ। ਜਿਸ ਨੂੰ ਇਨਕਮ ਟੈਕਸ ਅਧਿਕਾਰੀਆਂ ਨੇ ਕਾਰਤੀ ਦੇ ਦੁਆਰਾ ਪ੍ਰਮੋਟੇਡ ਚੇਨਈ ਵਿਚ ਚੇਸ ਗਲੋਬਲ ਐਡਵਾਈਜ਼ਰੀ ਸਰਵਿਸਿਜ਼ 'ਤੇ ਛਾਪੇ ਦੌਰਾਨ ਜ਼ਬਤ ਕੀਤਾ ਸੀ।
Enforcement Directorate
ਅਧਿਕਾਰੀ ਨੇ ਕਿਹਾ, “ਜਦੋਂ ਰਮਨ ਨੂੰ ਦਸਤਾਵੇਜ਼ ਅਤੇ ਹਾਰਡ ਡਿਸਕ ਦਿਖਾਈ ਗਈ ਤਾਂ ਉਸ ਨੇ ਇਹ ਗੱਲ ਸਵੀਕਾਰ ਕਰ ਲਈ। ਰਮਨ ਨੂੰ ਪਿਛਲੇ ਸਾਲ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਫਿਲਹਾਲ ਉਹ ਜ਼ਮਾਨਤ 'ਤੇ ਹਨ। ਸੂਤਰਾਂ ਅਨੁਸਾਰ, ਜਦੋਂ ਸਾਬਕਾ ਵਿੱਤ ਮੰਤਰੀ ਨੂੰ ਸ਼ੈੱਲ ਕੰਪਨੀ ਦੁਆਰਾ ਆਪਣੇ ਯਾਤਰਾ ਦੇ ਖਰਚਿਆਂ ਅਤੇ ਹੋਰ ਖਰਚਿਆਂ ਦੀ ਅਦਾਇਗੀ ਬਾਰੇ ਪੁੱਛਿਆ ਗਿਆ ਤਾਂ ਉਸਨੇ ਇਸ ਨੂੰ ਬੇਬੁਨਿਆਦ ਦੱਸਿਆ।
ਸੀ ਬੀ ਆਈ ਨੇ ਬੁੱਧਵਾਰ ਨੂੰ ਪੀ ਚਿਦੰਬਰਮ ਨੂੰ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ਅਤੇ ਆਈਐਨਐਕਸ ਮੀਡੀਆ ਗਰੁੱਪ ਮਾਮਲੇ ਵਿਚ 24 ਘੰਟੇ ਤੱਕ ਚੱਲੇ ਡਰਾਮੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ। ਅਗਲੇ ਦਿਨ, ਦਿੱਲੀ ਦੀ ਇੱਕ ਅਦਾਲਤ ਨੇ ਉਸ ਨੂੰ 26 ਅਗਸਤ ਤੱਕ ਸੀਬੀਆਈ ਹਿਰਾਸਤ ਵਿਚ ਭੇਜ ਦਿੱਤਾ।