
ਘਰੌਂਡਾ ਦੀ ਨਵੀਂ ਅਨਾਜ ਮੰਡੀ ਵਿੱਚ ਬੁਲਾਈ ਗਈ ਮਹਾਂਪੰਚਾਇਤ
ਕਰਨਾਲ: ਕਰਨਾਲ ਵਿੱਚ ਸ਼ਨੀਵਾਰ ਨੂੰ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ, ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਘਰੌਂਡਾ ਦੀ ਨਵੀਂ ਅਨਾਜ ਮੰਡੀ ਵਿੱਚ ਮਹਾਂਪੰਚਾਇਤ ਬੁਲਾਈ। ਇਸ ਵਿੱਚ ਹਰਿਆਣਾ ਦੇ ਵੱਖ -ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ।
ਹੋਰ ਪੜ੍ਹੋ: ਉਤਰਾਖੰਡ 'ਚ ਇਕ ਵਾਰ ਫਿਰ ਫਟਿਆ ਬੱਦਲ, 2 ਲੋਕਾਂ ਦੀ ਮੌਤ, 5 ਮਲਬੇ ਹੇਠ ਫਸੇ
Mahapanchayat
ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਪਹੁੰਚੇ ਤੇ ਉਹਨਾਂ ਕਿਹਾ ਕਿ ਹੁਣ ਬਹੁਤ ਹੋੋ ਗਿਆ। ਹਰਿਆਣਾ ਦੇ ਕਿਸਾਨ ਹੁਣ ਹੋਰ ਡੰਡੇ ਨਹੀਂ ਖਾਣਗੇ। ਇਸ ਲਈ ਸੰਯੁਕਤ ਕਿਸਾਨ ਮੋਰਚਾ ਛੇਤੀ ਹੀ ਕੋਈ ਠੋਸ ਫੈਸਲਾ ਲਵੇ।
Gurnam Singh Chaduni
ਮੀਟਿੰਗ ਦੇ ਮੱਦੇਨਜ਼ਰ ਹੁਣ ਪੁਲਿਸ-ਪ੍ਰਸ਼ਾਸਨ ਦੀਆਂ ਨਜ਼ਰਾਂ ਵੀ ਕਿਸਾਨਾਂ ਦੀ ਆਉਣ ਵਾਲੀ ਰਣਨੀਤੀ 'ਤੇ ਟਿਕੀਆਂ ਹੋਈਆਂ ਹਨ। ਦੂਜੇ ਪਾਸੇ, ਲਾਠੀਚਾਰਜ ਅਤੇ ਪੱਥਰਬਾਜ਼ੀ ਦੌਰਾਨ ਜ਼ਖਮੀ ਹੋਏ ਪੁਲਿਸ ਵਾਲਿਆਂ ਦੀ ਤਰਫੋਂ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਹਨ।
ਹੋਰ ਪੜ੍ਹੋ: ਚੰਡੀਗੜ੍ਹ 'ਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਨੇ ਪ੍ਰੈਸ ਕਲੱਬ ਨੂੰ ਚਾਰੋਂ ਪਾਸਿਓ ਕੀਤਾ ਸੀਲ
Mahapanchayat
ਜਦੋਂ ਕਿ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਜ਼ਖਮੀ ਕਿਸਾਨਾਂ ਦੀ ਤਰਫੋਂ ਸ਼ਿਕਾਇਤ ਵੀ ਦਿੱਤੀ ਗਈ ਹੈ, ਜਿਸ ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ: ਡਿਊਟੀ ਕਰ ਰਹੀ ਮਹਿਲਾ ਕਾਂਸਟੇਬਲ 'ਤੇ ਕੀਤਾ ਭੱਦਾ ਕੁਮੈਂਟ, ਵਿਰੋਧ ਕਰਨ 'ਤੇ ਰਾਡ ਨਾਲ ਪਾੜਿਆ ਸਿਰ