NCRB ਦੀ ਰਿਪੋਰਟ 'ਚ ਹੋਇਆ ਖ਼ੁਲਾਸਾ, ਪੰਜਾਬ 'ਚ ਇੱਕ ਸਾਲ ਵਿਚ ਹੋਈਆਂ 2600 ਖੁਦਕੁਸ਼ੀਆਂ, ਬਿਮਾਰੀਆਂ ਤੋਂ ਪ੍ਰੇਸ਼ਾਨ ਸਨ 44.8% ਲੋਕ
Published : Aug 30, 2022, 12:16 pm IST
Updated : Aug 30, 2022, 12:16 pm IST
SHARE ARTICLE
2600 suicides occurred in Punjab in one year
2600 suicides occurred in Punjab in one year

ਰੋਜ਼ਾਨਾ ਔਸਤਨ 7 ਲੋਕ ਦੇ ਰਹੇ ਹਨ ਆਪਣੀ ਜਾਨ

ਮੁਹਾਲੀ: ਪੰਜਾਬ ਵਿਚ ਬਿਮਾਰੀ ਤੋਂ ਪ੍ਰੇਸ਼ਾਨ ਲੋਕ ਖੁਦਕੁਸ਼ੀਆਂ ਵੱਲ ਕਦਮ ਵਧਾ ਰਹੇ ਹਨ। ਦੇਸ਼ 'ਚ ਕੁੱਲ ਖੁਦਕੁਸ਼ੀਆਂ ਵਿਚ ਬੀਮਾਰੀਆਂ ਤੋਂ ਪੀੜਤ ਲੋਕਾਂ ਦੀ ਗਿਣਤੀ 18.6% ਹੈ, ਜਦੋਂ ਕਿ ਪੰਜਾਬ ਵਿਚ ਇਹ 44.8% ਤੱਕ ਪਹੁੰਚ ਗਈ ਹੈ। ਇਹ ਰਾਹਤ ਦੀ ਗੱਲ ਹੈ ਕਿ ਪੰਜਾਬ ਵਿਚ 2020 ਵਿਚ 2616 ਦੇ ਮੁਕਾਬਲੇ ਖੁਦਕੁਸ਼ੀਆਂ ਦੀ ਗਿਣਤੀ ਵਿਚ 0.6% ਦੀ ਕਮੀ ਆਈ ਹੈ।

ਪੰਜਾਬ ਵਿਚ ਰੋਜ਼ਾਨਾ ਔਸਤਨ 7 ਲੋਕ ਆਪਣੀ ਜਾਨ ਦੇ ਰਹੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ(ਐਨ.ਸੀ.ਆਰ.ਬੀ.) ਦੀ 2021 ਦੀ ਰਿਪੋਰਟ ਅਨੁਸਾਰ ਪਿਛਲੇ ਸਾਲ ਪੰਜਾਬ ਵਿਚ ਕੁੱਲ 2600 ਵਿਅਕਤੀਆਂ ਵਿੱਚੋਂ 1164 ਲੋਕਾਂ ਦੀ ਵੱਖ-ਵੱਖ ਬਿਮਾਰੀਆਂ ਕਾਰਨ ਮੌਤ ਹੋਈ ਸੀ। ਇਸ ਤੋਂ ਬਾਅਦ ਪਰਿਵਾਰਕ ਝਗੜੇ, ਨੌਕਰੀ ਦੀ ਘਾਟ, ਨਸ਼ੇ ਜਾਂ ਸ਼ਰਾਬ ਦੀ ਆਦਤ ਤੋਂ ਪ੍ਰੇਸ਼ਾਨ, ਵਿਆਹ ਤੇ ਪ੍ਰੇਮ ਸਬੰਧਾਂ ਆਦਿ ਕਾਰਨ ਵੀ ਕਈ ਲੋਕਾਂ ਨੇ ਆਪਣੀ ਜਾਨ ਦੇ ਦਿੱਤੀ ਸੀ। 

ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ: ਰਾਜੇਸ਼ ਗਿੱਲ ਦਾ ਕਹਿਣਾ ਹੈ ਕਿ ਪਰਿਵਾਰ ਅਤੇ ਆਰਥਿਕ ਦਬਾਅ ਕਾਰਨ ਲੋਕ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ। ਕੈਂਸਰ ਵਰਗੀਆਂ ਸਮੱਸਿਆਵਾਂ ਦਾ ਇਲਾਜ ਮਹਿੰਗਾ ਹੈ। ਅਜਿਹੇ 'ਚ ਉਹ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਪੰਜਾਬ ’ਚ ਹਜ਼ਾਰਾਂ ਲੋਕ ਸੜਕ ਹਾਦਸਿਆਂ ਦਾ ਵੀ ਸ਼ਿਕਾਰ ਹੋਏ ਹਨ। 2021 ਵਿਚ ਪੰਜਾਬ ’ਚ ਕੁੱਲ 6097 ਸੜਕ ਹਾਦਸੇ ਹੋਏ ਜਿਨ੍ਹਾਂ ਵਿਚ 4516 ਲੋਕਾਂ ਦੀ ਜਾਨ ਚਲੀ ਗਈ।

ਪੰਜਾਬ, ਹਿਮਾਚਲ ਨਾਲੋਂ ਵੱਧ ਹਰਿਆਣਾ ਵਿਚ ਸ਼ਰਾਬ ਪੀ ਕੇ ਮੌਤਾਂ ਹੋਈਆਂ ਹਨ, ਹਰਿਆਣਾ ਵਿਚ ਨਸ਼ਿਆਂ ਕਾਰਨ 2021 ਵਿਚ ਕੁੱਲ 89 ਲੋਕਾਂ ਦੀ ਮੌਤ ਹੋਈ ਸੀ। ਇਸ ਦੇ ਨਾਲ ਹੀ ਰਾਜਸਥਾਨ 'ਚ ਸਭ ਤੋਂ ਵੱਧ 186 ਅਤੇ ਦਿੱਲੀ 'ਚ 114 ਲੋਕਾਂ ਨੇ ਖੁਦਕੁਸ਼ੀ ਕੀਤੀ ਹੈ, ਜਦਕਿ ਹਿਮਾਚਲ 'ਚ 30, ਉਤਰਾਖੰਡ 'ਚ 2, ਜੰਮੂ-ਕਸ਼ਮੀਰ 'ਚ 6, ਚੰਡੀਗੜ੍ਹ 'ਚ 5 ਅਤੇ ਪੰਜਾਬ 'ਚ 78 ਮੌਤਾਂ ਹੋਈਆਂ ਹਨ। 

ਐਨਸੀਆਰਬੀ ਦੀ ਰਿਪੋਰਟ ਮੁਤਾਬਕ ਟਰੈਫਿਕ ਹਾਦਸਿਆਂ ਦੇ ਮਾਮਲੇ ਵਿਚ ਹਰਿਆਣਾ 14ਵੇਂ ਨੰਬਰ ’ਤੇ ਹੈ। 2021 ਵਿਚ ਹਰਿਆਣਾ ਵਿਚ 10,049 ਸੜਕ ਹਾਦਸੇ ਹੋਏ ਹਨ। ਜ਼ਿਆਦਾਤਰ ਲੋਕਾਂ ਦੀ ਮੌਤ ਸਾਈਕਲ ਹਾਦਸਿਆਂ ਕਾਰਨ ਹੋਈ।
 

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement