ਨੂੰਹ ਝੜਪਾਂ : ਗਊਰਕਸ਼ਕ ਬਿੱਟੂ ਬਜਰੰਗੀ ਨੂੰ ਜ਼ਮਾਨਤ ਮਿਲੀ

By : BIKRAM

Published : Aug 30, 2023, 11:26 pm IST
Updated : Aug 30, 2023, 11:26 pm IST
SHARE ARTICLE
File Photo.
File Photo.

ਫ਼ਰੀਦਾਬਾਦ ਜ਼ਿਲ੍ਹੇ ’ਚ ਸਥਿਤ ਨੀਮਕਾ ਜੇਲ੍ਹ ’ਚ ਬੰਦ ਹੈ ਬਿੱਟੂ ਬਜਰੰਗੀ

ਗੁਰੂਗ੍ਰਾਮ/ਨੂਹ: ਇਸ ਮਹੀਨੇ ਦੀ ਸ਼ੁਰੂਆਤ ’ਚ ਨੂਹ ’ਚ ਹੋਈਆਂ ਫ਼?ਰਕੂ ਝੜਪਾਂ ਦੇ ਸਿਲਸਿਲੇ ’ਚ ਗ੍ਰਿਫ਼ਤਾਰ ਕੀਤੇ ਕਥਿਤ ਗਊਰਕਸ਼ਕ ਬਿੱਟੂ ਬਜਰੰਗੀ ਨੂੰ ਬੁਧਵਾਰ ਨੂੰ ਇਕ ਅਦਾਲਤ ਨੇ ਜ਼ਮਾਨਤ ਦੇ ਦਿਤੀ। ਪੁਲਿਸ ਨੇ ਇਹ ਜਾਣਕਾਰੀ ਦਿਤੀ।

ਬਜਰੰਗੀ ਨੂੰ 17 ਅਗੱਸਤ ਨੂੰ ਨੂਹ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਸੀ। ਉਹ ਫ਼ਰੀਦਾਬਾਦ ਜ਼ਿਲ੍ਹੇ ’ਚ ਸਥਿਤ ਨੀਮਕਾ ਜੇਲ੍ਹ ’ਚ ਬੰਦ ਹੈ।

ਨੂਹ ਪੁਲਿਸ ਨੇ ਕਿਹਾ ਕਿ ਬੁਧਵਾਰ ਨੂੰ ਬਜਰੰਗੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮਗਰੋਂ ਜੁਡੀਸ਼ੀਅਲ ਮੈਜਿਸਟ?ਰੇਟ (ਫ਼ਰਸਟ ਕਲਾਸ) ਸੰਦੀਪ ਕੁਮਾਰ ਦੀ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿਤੀ। 

ਬਿੱਟੂ ਬਜਰੰਗੀ ਉਰਫ਼ ਰਾਜ ਕੁਮਾਰ ਨੂੰ ਸਹਾਇਕ ਪੁਲਿਸ ਸੂਪਰਡੈਂਟ ਊਸ਼ਾ ਕੁੰਡੂ ਦੀ ਸ਼ਿਕਾਇਤ ’ਤੇ ਨੂਹ ਸਦਰ ਥਾਣੇ ’ਚ ਐਫ਼.ਆਈ.ਆਰ. ਦਰਜ ਹੋਣ ਮਗਰੋਂ ਫ਼ਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਐਫ.ਆਈ.ਆਰ. ਅਨੁਸਾਰ, ਸੋਸ਼ਲ ਮੀਡੀਆ ਪੋਸਟਾਂ ਰਾਹੀਂ ਪਛਾਣੇ ਗਏ ਬਜਰੰਗੀ ਨੇ ਅਪਣੇ ਕੁਝ ਅਣਪਛਾਤੇ ਸਮਰਥਕਾਂ ਨਾਲ ਕਥਿਤ ਤੌਰ ’ਤੇ ਏ.ਐਸ.ਪੀ. ਕੁੰਡੂ ਦੀ ਅਗਵਾਈ ਵਾਲੀ ਪੁਲਿਸ ਟੀਮ ਨਾਲ ਦੁਰਵਿਵਹਾਰ ਕੀਤਾ ਅਤੇ ਧਮਕੀ ਦਿਤੀ ਸੀ। ਕੁੰਡੂ ਨੇ ਉਸ ਨੂੰ ਤਲਵਾਰ ਅਤੇ ‘ਤ੍ਰਿਸ਼ੂਲ’ ਲੈ ਕੇ ਨਲਹਨ ਮੰਦਰ ਜਾਣ ਤੋਂ ਰੋਕਿਆ ਸੀ।

ਕੁੰਡੂ ਨੇ ਦਸਿਆ ਕਿ ਜਦੋਂ ਭੀੜ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ, ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਪੁਲਿਸ ਦੀਆਂ ਗੱਡੀਆਂ ’ਚ ਰੱਖੇ ਹਥਿਆਰ ਵੀ ਖੋਹ ਲਏ।

ਪੁਲਿਸ ਨੇ ਦਸਿਆ ਕਿ ਗਊਰਕਸ਼ਕ ਬਜਰੰਗ ਫੋਰਸ ਦੇ ਪ੍ਰਧਾਨ ਬਜਰੰਗੀ ਨੂੰ ਪਹਿਲਾਂ ਤਵਾਡੂ ਤੋਂ ਅਪਰਾਧ ਜਾਂਚ ਏਜੰਸੀ ਦੀ ਟੀਮ ਨੇ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਸੀ।

31 ਜੁਲਾਈ ਨੂੰ ਨੂਹ ’ਚ ਫਿਰਕੂ ਝੜਪਾਂ ਤੋਂ ਇਕ ਦਿਨ ਬਾਅਦ, 1 ਅਗੱਸਤ ਨੂੰ ਬਜਰੰਗੀ ਨੂੰ ਫਰੀਦਾਬਾਦ ਪੁਲਿਸ ਨੇ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਅਤੇ ਜਨਤਕ ਤੌਰ ’ਤੇ ਹਥਿਆਰਾਂ ਦੀ ਲਹਿਰਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ।

ਪੁਲਿਸ ਨੇ ਦਸਿਆ ਕਿ ਨੂਹ ’ਚ ਹੋਈ ਹਿੰਸਾ ਦੇ ਸਬੰਧ ’ਚ ਹੁਣ ਤਕ 60 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 305 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਉਣ ਦੇ ਦੋਸ਼ ’ਚ 11 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ’ਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਨੇ ਇਕ ਬਿਆਨ ਜਾਰੀ ਕਰ ਕੇ ਸਪੱਸ਼ਟ ਕੀਤਾ ਕਿ ਬਜਰੰਗੀ ਦਾ ਅਪਣੇ ਯੂਥ ਵਿੰਗ ਬਜਰੰਗ ਦਲ ਜਾਂ ਵੀ.ਐਚ.ਪੀ. ਨਾਲ ਸਬੰਧਤ ਹੋਰ ਸੰਗਠਨਾਂ ਨਾਲ ‘ਕਦੇ ਵੀ ਕੋਈ ਸਬੰਧ’ ਨਹੀਂ ਸੀ। 

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement