ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ
Published : Sep 30, 2020, 10:47 pm IST
Updated : Sep 30, 2020, 10:47 pm IST
SHARE ARTICLE
image
image

400 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਕਰ ਸਕਦੀ ਹੈ ਢੇਰ

ਬਾਲਾਸੋਰ, 30 ਸਤੰਬਰ : ਓਡੀਸ਼ਾ ਤੱਟ 'ਤੇ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ (ਆਈ.ਟੀ.ਆਰ.) 'ਚ ਸਤਿਹ ਤੋਂ ਸਤਿਹ 'ਤੇ ਮਾਰ ਕਰਨ ਵਾਲੇ ਸੁਪਰਸੋਨਿਕ ਕਰੂਜ਼ ਮੀਡੀਅਮ ਰੇਂਜ ਮਿਜ਼ਾਈਲ ਬ੍ਰਹਿਮੋਸ ਦਾ ਸਫ਼ਲ ਪ੍ਰੀਖਣ ਕੀਤਾ ਗਿਆ। ਇਸ ਦੀ ਮਾਰਕ ਸਮਰੱਥਾ 400 ਕਿਲੋਮੀਟਰ ਤੋਂ ਵਧ ਹੈ। ਭਾਰਤ ਅਤੇ ਰੂਸ ਨੇ ਇਸ ਨੂੰ ਸੰਯੁਕਤ ਰੂਪ ਨਾਲ ਵਿਕਸਿਤ ਕੀਤਾ ਹੈ। ਅਗਨੀ ਦੇ ਸਿਧਾਂਤ 'ਤੇ ਕੰਮ ਕਰਨ ਵਾਲੀ ਅਤੇ 450 ਕਿਲੋਮੀਟਰ ਦੀ ਰੇਂਜ ਵਾਲੀ ਇਹ ਮਿਜ਼ਾਈਲ, 200 ਕਿਲੋ ਤਕ ਦੇ ਰਵਾਇਤੀ ਵਾਰਹੈਡ ਲਿਜਾਉਣ ਦੀ ਸਮਰੱਥਾ ਰਖਦੀ ਹੈ। ਇਹ ਮਿਜ਼ਾਈਲ 10.27 ਵਜੇ ਆਈ.ਟੀ.ਆਰ. ਦੇ ਲਾਂਚ ਕੰਪਲੈਕਸ-3 ਤੋਂ ਦਾਗ਼ੀ ਗਈ। 9 ਮੀਟਰ ਲੰਬੀ ਅਤੇ 670 ਮਿਲੀਮੀਟਰ ਵਿਆਸ ਵਾਲੀ ਮਿਜ਼ਾਈਲ ਦਾ ਕੁੱਲ ਭਾਰ ਲਗਭਗ 3 ਟਨ ਹੈ।

imageimage


        ਇਹ ਇਕ ਜਹਾਜ਼ ਤੋਂ ਦਾਗ਼ੇ ਜਾਣ 'ਤੇ ਆਵਾਜ਼ ਦੀ ਗਤੀ ਨਾਲ ਦੁੱਗਣੀ ਗਤੀ ਨਾਲ 14 ਕਿਲੋਮੀਟਰ ਦੀ ਉਚਾਈ ਤਕ ਜਾ ਸਕਦੀ ਹੈ। ਇਹ 20 ਕਿਲੋਮੀਟਰ ਦੀ ਦੂਰੀ 'ਤੇ ਅਪਣਾ ਮਾਰਗ ਬਦਲ ਸਕਦੀ ਹੈ। ਬ੍ਰਹਿਮੋਸ 2 ਨਦੀਆਂ, ਭਾਰਤ ਦੇ ਬ੍ਰਹਿਮਪੁੱਤਰ ਅਤੇ ਰੂਸ ਦੇ ਮੋਸਕਵਾ ਦੇ ਨਾਂ 'ਤੇ ਰੱਖਿਆ ਗਿਆ। ਮਿਜ਼ਾਈਲ ਪ੍ਰੀਖਣ ਨੂੰ ਰੱਖਿਆ ਖੋਜ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਅਤੇ ਏਕੀਕ੍ਰਿਤ ਪ੍ਰੀਖਣ ਰੇਂਜ ਦੇ ਅਧਿਕਾਰੀਆਂ ਨੇ ਦੇਖਿਆ ਅਤੇ ਇਸ ਦੇ ਸਫ਼ਲ ਪ੍ਰੀਖਣ 'ਤੇ ਇਕ-ਦੂਜੇ ਨੂੰ ਵਧਾਈ ਦਿਤੀ। ਬ੍ਰਹਿਮੋਸ ਮੌਜੂਦਾ ਸਮੇਂ ਦੁਨੀਆ ਦੀਆਂ ਉਨ੍ਹਾਂ ਕੁੱਝ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ 'ਚੋਂ ਇਕ ਹੈ, ਜਿਸ ਨੂੰ ਪਹਿਲਾਂ ਹੀ ਭਾਰਤੀ ਜਲ ਸੈਨਾ ਨੇ ਅਪਣੇ ਜੰਗੀ ਬੇੜਿਆਂ ਲਈ ਉੱਨਤ ਫ਼ਾਇਰ ਕੰਟਰੋਲ ਸਿਸਟਮ ਨਾਲ ਸਵੀਕਾਰ ਕਰ ਲਿਆ ਹੈ।(ਏਜੰਸੀ)

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement