
ਮਹਿੰਦਰਾ ਨੇ XUV700 ਦੇ ਸਾਰੇ ਵੇਰੀਐਂਟ ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ।
ਨਵੀਂ ਦਿੱਲੀ: ਮਹਿੰਦਰਾ ਨੇ ਆਧਿਕਾਰਿਕ ਤੌਰ 'ਤੇ ਭਾਰਤੀ ਬਾਜ਼ਾਰ 'ਚ ਨਵੀਂ XUV700 ਲਾਂਚ (Launched in India) ਕਰ ਦਿੱਤੀ ਹੈ। ਅਗਸਤ ਵਿਚ ਇਸ ਨਵੀਂ XUV700 ਦੀਆਂ ਕੀਮਤਾਂ (Prices) ਦਾ ਐਲਾਨ ਵੀ ਕੀਤਾ ਗਿਆ ਸੀ। ਹਾਲਾਂਕਿ, ਸਾਰੇ ਵੇਰੀਐਂਟਸ (All Variants) ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ, ਪਰ ਹੁਣ ਮਹਿੰਦਰਾ ਨੇ XUV700 ਦੇ ਸਾਰੇ ਵੇਰੀਐਂਟ ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ। ਨਵੀਂ ਮਹਿੰਦਰਾ XUV700 ਦੋ ਸਮੂਹਾਂ - AX ਅਤੇ MX ਵਿਚ ਉਪਲਬਧ ਹੈ। MX ਸੀਰੀਜ਼ 11.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦੋਂ ਕਿ AdrenoX ਸੀਰੀਜ਼ 15.59 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Mahindra XUV700
ਇਸ ਵਿਚ ਸਭ ਤੋਂ ਮਹਿੰਗਾ ਵੇਰੀਐਂਟ AX7 (7-ਸੀਟਰ) ਹੈ, ਜਿਸਦੀ ਕੀਮਤ 19.79 ਲੱਖ ਰੁਪਏ ਹੈ। ਮਹਿੰਦਰਾ 1.8 ਲੱਖ ਰੁਪਏ ਦੇ ਵਾਧੂ ਭੁਗਤਾਨ 'ਤੇ AX7 ਆਟੋਮੈਟਿਕ ਦੇ ਨਾਲ ਇੱਕ ਲਗਜ਼ਰੀ ਪੈਕ ਦੀ ਪੇਸ਼ਕਸ਼ ਕਰੇਗੀ। AX7 ਡੀਜ਼ਲ ਆਟੋਮੈਟਿਕ ਦੇ ਨਾਲ ਇੱਕ AWD ਵੇਰੀਐਂਟ ਵੀ ਉਪਲਬਧ ਹੈ, ਜਿਸ ਦੀ ਦੀ ਕੀਮਤ 1.3 ਲੱਖ ਰੁਪਏ ਜ਼ਿਆਦਾ ਹੋਵੇਗੀ।
ਬੁਕਿੰਗ:
ਗਾਹਕ 7 ਅਕਤੂਬਰ ਤੋਂ ਨਵੀਂ ਮਹਿੰਦਰਾ XUV700 ਬੁੱਕ (Bookings) ਕਰ ਸਕਦੇ ਹਨ। ਟੈਸਟ ਡਰਾਈਵ ਦਾ ਪਹਿਲਾ ਪੜਾਅ 2 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜਦਕਿ ਦੂਜੇ ਪੜਾਅ ਦਾ ਟੈਸਟ 7 ਅਕਤੂਬਰ ਤੋਂ ਦੂਜੇ ਸ਼ਹਿਰਾਂ ਵਿਚ ਸ਼ੁਰੂ ਹੋਵੇਗਾ। ਮਹਿੰਦਰਾ ਨੇ XUV700 ਦਾ ਉਤਪਾਦਨ ਅਗਸਤ ਵਿਚ ਸ਼ੁਰੂ ਕੀਤਾ ਸੀ। ਹਾਲਾਂਕਿ, ਕਾਰ ਦੀ ਡਲਿਵਰੀ ਦੀ ਤਰੀਕ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਅਗਲੇ ਮਹੀਨੇ ਦੇ ਅੰਤ ਤੱਕ ਡਲਿਵਰੀ ਸ਼ੁਰੂ ਹੋਣ ਦੀ ਸੰਭਾਵਨਾ ਹੈ।
Mahindra XUV700
ਜਾਣੋ Mahindra XUV700 ਦੀਆਂ ਵਿਸ਼ੇਸ਼ਤਾਵਾਂ:
XUV700 ਦਾ ਅੰਦਰੂਨੀ ਲੇਆਉਟ ਸਾਫ਼-ਸੁਥਰਾ ਹੈ ਅਤੇ ਸਾਫਟ-ਟੱਚ ਮਟੀਰੀਅਲ ਅਤੇ ਕ੍ਰੋਮ ਏਕਸੈਂਟ ਦੀ ਵਰਤੋਂ ਕੈਬਿਨ ਨੂੰ ਹੋਰ ਨਿਖਾਰਦੀ ਹੈ। ਸੈਂਟਰ ਵਿਚ 10.25 ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਉਪਲਬਧ ਹੈ। XUV700 ਵਿਚ ਸੋਨੀ 3 ਡੀ ਸਾਊਂਡ ਸਿਸਟਮ, ਪੁਸ਼-ਬਟਨ ਸਟਾਰਟ/ਸਟਾਪ, ਕੈਬਿਨ ਏਅਰ ਫਿਲਟਰ, ਐਂਬੀਐਂਟ ਲਾਈਟਿੰਗ, ਡਿਊਲ-ਜ਼ੋਨ ਆਟੋਮੈਟਿਕ ਏਸੀ, ਪਾਵਰਡ ਫਰੰਟ ਸੀਟਸ, ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ, ਕਰੂਜ਼ ਕੰਟਰੋਲ ਅਤੇ ਪੈਨੋਰਾਮਿਕ ਸਨਰੂਫ ਵਰਗੇ ਫੀਚਰਸ (Features) ਦਿੱਤੇ ਗਏ ਹਨ।
Mahindra XUV700
XUV700 ਚਾਰ ਡਰਾਈਵਿੰਗ ਮੋਡਸ - ਜ਼ਿਪ, ਜ਼ੈਪ, ਜ਼ੂਮ ਅਤੇ ਕਸਟਮ ਦੇ ਨਾਲ ਆਉਂਦੀ ਹੈ। XUV700 ਦੀ ਇੱਕ ਸਮਾਰਟ ਵਿਸ਼ੇਸ਼ਤਾ ਇਹ ਹੈ ਕਿ ਅੱਗੇ ਦੀ ਸੀਟ ਬਿਹਤਰ ਐਂਟਰੀ ਲਈ ਆਪਣੇ ਆਪ ਪਿੱਛੇ ਹਟ ਜਾਂਦੀ ਹੈ। XUV700 ਵਿਚ ਸੁਰੱਖਿਆ ਵਿਸ਼ੇਸ਼ਤਾਵਾਂ ਮਿਲਦੀਆਂ ਹਨ, ਜਿਵੇਂ ਕਿ ਫਰੰਟ ਅਤੇ ਸਾਈਡ ਏਅਰਬੈਗਸ, ਏਬੀਐਸ, ਈਬੀਡੀ, ਹਿੱਲ-ਹੋਲਡ ਕੰਟਰੋਲ, ਇਲੈਕਟ੍ਰੌਨਿਕ ਸਥਿਰਤਾ ਪ੍ਰੋਗਰਾਮ, ਰਿਵਰਸਿੰਗ ਕੈਮਰਾ, 360 ਡਿਗਰੀ ਸਰਾਊਂਡ ਵਿਊ ਆਦਿ। ਇਨ੍ਹਾਂ ਦੇ ਨਾਲ, ਐਸਯੂਵੀ ਨੂੰ ਕਈ ਸੈਗਮੈਂਟ-ਫਸਟ ਸੇਫਟੀ ਫੀਚਰਸ ਵੀ ਮਿਲਦੇ ਹਨ, ਜਿਵੇਂ ਆਟੋ-ਬੂਸਟਰ ਹੈੱਡਲੈਂਪਸ, ਡਰਾਈਵਰ ਸਲੀਪ ਡਿਟੈਕਸ਼ਨ, ਨਿਜੀ ਸੁਰੱਖਿਆ ਅਲਰਟ।
Mahindra XUV700
XUV700 ਟਰਬੋ ਪੈਟਰੋਲ ਇੰਜਣ ਅਤੇ ਡੀਜ਼ਲ ਪਾਵਰਪਲਾਂਟ ਦੇ ਵਿਕਲਪ ਦੇ ਨਾਲ ਉਪਲਬਧ ਹੈ। ਪੈਟਰੋਲ ਯੂਨਿਟ 2.0 ਲਿਟਰ mStallion ਯੂਨਿਟ ਹੈ ਜੋ ਨਵੀਂ ਥਾਰ ’ਤੇ ਉਪਲਬਧ ਹੈ ਅਤੇ 198 bhp ਦੀ ਪਾਵਰ ਅਤੇ 380 Nm ਦਾ ਟਾਰਕ ਪੈਦਾ ਕਰਦਾ ਹੈ। ਹਾਲਾਂਕਿ ਡੀਜ਼ਲ ਇੰਜਣ mHawk ਇੰਜਣ ਹੈ, ਜੋ 182 bhp ਦੀ ਪਾਵਰ ਅਤੇ 450 Nm ਦਾ ਟਾਰਕ ਪੈਦਾ ਕਰਦਾ ਹੈ। ਇਹ ਦੋਵੇਂ ਇੰਜਣ 6-ਸਪੀਡ ਮੈਨੁਅਲ ਗਿਅਰਬਾਕਸ ਅਤੇ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਵਿਕਲਪ ਦੇ ਨਾਲ ਉਪਲਬਧ ਹਨ।