
ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਸ਼ਿਮਲਾ: ਸ਼ਿਮਲਾ ਸ਼ਹਿਰ ਵਿੱਚ ਮੀਂਹ ਨੇ ਫਿਰ ਤਬਾਹੀ ਮਚਾਈ ਹੈ। ਕੱਚੀਘਾਟੀ ਵਿੱਚ ਸੱਤ ਮੰਜ਼ਿਲਾ ਇਮਾਰਤ ਦੇਖਦਿਆਂ ਹੀ ਦੇਖਦਿਆਂ ਢਹਿ ਢੇਰੀ ਹੋ ਗਈ। ਰਾਹਤ ਦੀ ਗੱਲ ਹੈ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸਾਵਧਾਨੀ ਦੇ ਤੌਰ 'ਤੇ ਪ੍ਰਸ਼ਾਸਨ ਨੇ ਪਹਿਲਾਂ ਹੀ ਇਮਾਰਤ ਖਾਲੀ ਕਰਵਾ ਲਈ ਸੀ।
Major accident in Shimla
ਹਾਦਸੇ ਵਾਲੀ ਜਗ੍ਹਾ ਤੇ ਪ੍ਰਸ਼ਾਸਨ ਦੀ ਟੀਮ ਵੀ ਮੌਜੂਦ ਹੈ। ਡਿਪਟੀ ਮੇਅਰ ਅਤੇ ਸ਼ਿਮਲਾ ਦੇ ਡੀਸੀ ਵੀ ਮੌਕੇ 'ਤੇ ਪਹੁੰਚ ਗਏ। ਡਿਪਟੀ ਮੇਅਰ ਸ਼ੈਲੇਂਦਰ ਚੌਹਾਨ ਨੇ ਦੱਸਿਆ ਕਿ ਇਮਾਰਤ ਦੀ ਨੀਂਹ ਮੀਂਹ ਕਾਰਨ ਕਮਜ਼ੋਰ ਹੋ ਗਈ ਸੀ।