Porn Star Riya Barde: ਨਾਮ ਬਦਲ ਕੇ ਬੰਗਲਾਦੇਸ਼ ਤੋਂ ਭਾਰਤ ਆਈ ਪੋਰਨ ਸਟਾਰ ਰੀਆ ਬਰਡੇ ,ਪੁਲਿਸ ਨੇ ਗ੍ਰਿਫਤਾਰ ਕਰਕੇ ਸ਼ੁਰੂ ਕੀਤੀ ਜਾਂਚ
Published : Sep 30, 2024, 4:59 pm IST
Updated : Sep 30, 2024, 4:59 pm IST
SHARE ARTICLE
 Porn Star Riya Barde
Porn Star Riya Barde

ਪੁੱਛਗਿੱਛ ਦੌਰਾਨ ਪੋਰਨ ਸਟਾਰ ਰਿਆ ਬਰਡੇ ਬਾਰੇ ਹੋਇਆ ਵੱਡਾ ਖੁਲਾਸਾ

Porn Star Riya Barde : ਬੰਗਲਾਦੇਸ਼ੀ ਪੋਰਨ ਸਟਾਰ ਰਿਆ ਅਰਵਿੰਦ ਬਰਡੇ ਉਰਫ ਆਰੋਹੀ ਨੂੰ ਮਹਾਰਾਸ਼ਟਰ ਦੇ ਠਾਣੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ 'ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਢੰਗ ਨਾਲ ਭਾਰਤ 'ਚ ਰਹਿਣ ਦਾ ਆਰੋਪ ਹੈ। ਰਿਆ ਬਰਡੇ ਬਾਰੇ ਉਲਹਾਸਨਗਰ ਦੇ ਹਿੱਲ ਲਾਈਨ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਸ ਨੇ ਉਸ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ। ਜਾਂਚ ਜਾਰੀ ਹੈ।

ਪੁੱਛਗਿੱਛ ਦੌਰਾਨ ਵੱਡਾ ਖੁਲਾਸਾ

ਉਲੂ ਐਪ 'ਤੇ ਕੰਮ ਕਰਨ ਵਾਲੀ ਪੋਰਨ ਸਟਾਰ ਰਿਆ ਬਰਡੇ ਬਾਰੇ ਵੱਡਾ ਖੁਲਾਸਾ ਹੋਇਆ ਹੈ ਕਿ ਉਹ ਬੰਗਲਾਦੇਸ਼ੀ ਨਾਗਰਿਕ ਬੰਨਾ ਸ਼ੇਖ ਹੈ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਈ ਸੀ ਅਤੇ ਉਸਨੇ ਭਾਰਤੀ ਪਾਸਪੋਰਟ ਹਾਸਲ ਕੀਤਾ ਸੀ। ਉਸ ਦੀ ਮਾਂ ਰੂਬੀ ਸ਼ੇਖ ਅਤੇ ਦੋ ਭੈਣ-ਭਰਾਵਾਂ ਸਮੇਤ ਪੂਰੇ ਪਰਿਵਾਰ ਨੇ ਆਪਣੇ ਨਾਂ ਬਦਲ ਲਏ ਅਤੇ ਭਾਰਤੀ ਨਾਗਰਿਕਤਾ ਲਈ ਜਾਅਲੀ ਦਸਤਾਵੇਜ਼ ਬਣਾਏ। ਇਕ ਸਾਲ ਦੀ ਪੁਲਿਸ ਜਾਂਚ ਤੋਂ ਬਾਅਦ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਰਿਆ ਦੇ ਦੋਸਤ ਨੇ ਕੀਤੀ ਸੀ ਪੁਲਿਸ ਨੂੰ ਸ਼ਿਕਾਇਤ  

ਪ੍ਰਸ਼ਾਂਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਰਿਆ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਵੇਰਵਿਆਂ ਅਨੁਸਾਰ ਰਿਆ ਬਰਡੇ ਦੀ ਮਾਂ ਮੂਲ ਰੂਪ ਤੋਂ ਬੰਗਲਾਦੇਸ਼ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਅਰਵਿੰਦ ਬਰਡੇ (ਰਿਆ ਦੇ ਪਿਤਾ) ਨਾਲ ਹੋਇਆ ਹੈ, ਜੋ ਕਿ ਮਹਾਰਾਸ਼ਟਰ ਦੇ ਅਮਰਾਵਤੀ ਦਾ ਰਹਿਣ ਵਾਲਾ ਹੈ। ਖੁਦ ਨੂੰ ਭਾਰਤੀ ਨਾਗਰਿਕ ਸਾਬਤ ਕਰਨ ਲਈ ਰਿਆ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਬਣਾਇਆ ਸੀ। ਦੱਸਿਆ ਗਿਆ ਕਿ ਉਸ ਦੇ ਮਾਤਾ-ਪਿਤਾ ਫਿਲਹਾਲ ਕਤਰ 'ਚ ਹਨ। ਪੁਲਿਸ ਮੁਤਾਬਕ ਰਿਆ ਬਰਡੇ ਨੂੰ ਇਸ ਤੋਂ ਪਹਿਲਾਂ ਵੀ ਇਕ ਵਾਰ ਵੇਸਵਾਪੁਣੇ ਨਾਲ ਸਬੰਧਤ ਮਾਮਲੇ ਵਿਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਕੌਣ ਹੈ ਰਿਆ ਬਰਡੇ?

ਰਿਆ ਬਰਡੇ ਦੇ ਪਿਤਾ ਦਾ ਨਾਂ ਅਰਵਿੰਦ ਬਰਡੇ ਹੈ। ਉਹ ਪੋਰਨ ਇੰਡਸਟਰੀ ਵਿੱਚ ਆਰੋਹੀ ਬਰਡੇ ਅਤੇ ਬੰਨਾ ਸ਼ੇਖ ਦੇ ਰੂਪ ਵਿੱਚ ਵੀ ਮਸ਼ਹੂਰ ਹੈ। ਉਸ ਦੀ ਮਾਂ ਦਾ ਨਾਂ ਅੰਜਲੀ ਬਰਡੇ ਅਤੇ ਰੂਬੀ ਸ਼ੇਖ ਹੈ। ਉਸਦਾ ਭਰਾ ਰਵਿੰਦਰ ਜਾਂ ਰਿਜ਼ੈ ਸ਼ੇਖ ਹੈ ਅਤੇ ਭੈਣ ਰਿਤੂ ਸ਼ੇਖ ਹੈ। ਜਾਣਕਾਰੀ ਮੁਤਾਬਕ ਰਿਆ ਦੀ ਮਾਂ ਦਾ ਵਿਆਹ ਅਮਰਾਵਤੀ ਦੇ ਅਰਵਿੰਦ ਬਰਡੇ ਨਾਲ ਹੋਇਆ ਸੀ। ਇਸ ਤੋਂ ਬਾਅਦ ਉਹ ਭਾਰਤ 'ਚ ਰਹਿਣ ਲੱਗੀ। ਫਿਲਹਾਲ ਰਿਆ ਦੇ ਮਾਤਾ-ਪਿਤਾ ਕਤਰ 'ਚ ਰਹਿੰਦੇ ਹਨ।

ਜਾਣਕਾਰੀ ਮੁਤਾਬਕ ਬਰਡੇ ਇੱਕ ਅਡਲਟ ਫਿਲਮ ਇੰਡਸਟਰੀ ਦੀ ਅਦਾਕਾਰਾ ਹੈ। ਉਹ ਰਾਜ ਕੁੰਦਰਾ ਦੇ ਪ੍ਰੋਡਕਸ਼ਨ ਵਿੱਚ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ਗਹਿਨ ਵਸ਼ਿਸ਼ਟ ਨਾਲ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ। ਜਾਣਕਾਰੀ ਮੁਤਾਬਕ 'ਆਮਰਸ' ਫਿਲਮ 'ਚ ਕੰਮ ਕਰਨ ਕਰਕੇ ਉਸਨੂੰ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਉਸਨੂੰ ਵੇਸਵਾਗਮਨੀ ਨਾਲ ਜੁੜੇ ਇੱਕ ਮਾਮਲੇ ਵਿੱਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

Location: India, Maharashtra

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement