ਬੈਰੀਕੇਡ ਹਟਾਉਣ ’ਤੇ ਬਲਬੀਰ ਰਾਜੇਵਾਲ ਦਾ ਬਿਆਨ, ‘ਕੇਂਦਰ ਸਰਕਾਰ ਬੌਖਲਾ ਗਈ ਹੈ’
Published : Oct 30, 2021, 1:21 pm IST
Updated : Oct 30, 2021, 1:24 pm IST
SHARE ARTICLE
Balbir Singh Rajewal
Balbir Singh Rajewal

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਬੌਖਲਾ ਗਈ ਹੈ। ਇਸੇ ਲਈ ਉਹ ਬਾਰਡਰਾਂ ’ਤੇ ਲਗਾਏ ਗਏ ਨਾਕਿਆਂ ਨੂੰ ਹਟਾ ਰਹੀ ਹੈ।

ਨਵੀਂ ਦਿੱਲੀ: ਗਾਜ਼ੀਪੁਰ ਬਾਰਡਰ ’ਤੇ ਕਿਸਾਨ ਅੰਦੋਲਨ ਵਾਲੀ ਥਾਂ ਤੋਂ ਦਿੱਲੀ ਪੁਲਿਸ ਨੇ ਬੀਤੇ ਦਿਨ ਬੈਰੀਕੇਡ ਅਤੇ ਕੰਡਿਆਲੀਆਂ ਤਾਰ ਹਟਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਬੌਖਲਾ ਗਈ ਹੈ। ਇਸੇ ਲਈ ਉਹ ਬਾਰਡਰਾਂ ’ਤੇ ਲਗਾਏ ਗਏ ਨਾਕਿਆਂ ਨੂੰ ਹਟਾ ਰਹੀ ਹੈ।

Balbir Singh RajewalBalbir Singh Rajewal

ਹੋਰ ਪੜ੍ਹੋ: 24 ਕੈਰਟ ਦਾ ਖਰਾ ਸੋਨਾ ਹਨ PM ਮੋਦੀ, ਕਾਲਜਾਂ ਵਿਚ ਉਹਨਾਂ 'ਤੇ ਹੋਣੀ ਚਾਹੀਦੀ ਕੇਸ ਸਟਡੀ-ਰਾਜਨਾਥ ਸਿੰਘ

ਕਿਸਾਨ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਨੂੰ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਰਾਸਤੇ ਖੋਲ ਦਿੱਤੇ ਪਰ ਕਿਸਾਨ ਰਾਸਤੇ ਨਹੀਂ ਖੋਲ ਰਹੇ।ਬਲਬੀਰ ਰਾਜੇਵਾਲ ਨੇ ਕਿਹਾ ਕਿ ਸਾਡੇ ਲਈ ਇਕ ਹੀ ਸਮੱਸਿਆ ਪੈਦਾ ਹੋ ਸਕਦੀ ਹੈ ਕਿ ਜ਼ਿਆਦਾ ਟਰੈਫਿਕ ਚੱਲਣ ਨਾਲ ਜ਼ਿਆਦਾ ਹਾਦਸੇ ਹੋ ਸਕਦੇ ਹਨ।

Barricades being removed at Ghazipur BorderBarricades removed at Ghazipur Border

ਹੋਰ ਪੜ੍ਹੋ: ਕਰੂਜ਼ ਸ਼ਿਪ ਡਰੱਗਜ਼ ਮਾਮਲਾ: 27 ਦਿਨ ਬਾਅਦ ਜੇਲ੍ਹ 'ਚੋਂ ਬਾਹਰ ਆਏ ਆਰਯਨ ਖ਼ਾਨ

ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਬਾਰਡਰਾਂ ’ਤੇ ਬੈਠੋ। ਉਹਨਾਂ ਕਿਸਾਨਾਂ ਨੂੰ ਜੋਸ਼ ਦੇ ਨਾਲ-ਨਾਲ ਅਨੁਸਾਸ਼ਨ ਵਿਚ ਰਹਿਣ ਲਈ ਕਿਹਾ। ਉਹਨਾਂ ਕਿਹਾ ਅਸੀਂ ਜਲਦੀ ਹੀ ਸਰਕਾਰ ’ਤੇ ਕਾਬੂ ਪਾਵਾਂਗੇ।

Balbir Singh RajewalBalbir Singh Rajewal

ਹੋਰ ਪੜ੍ਹੋ: ਕਾਂਗਰਸ ਦੀ ਸਰਕਾਰ ਬਣੀ ਤਾਂ ਬਿਜਲੀ ਬਿੱਲਾਂ ਰਾਹੀਂ ਹੋ ਰਹੀ 'ਲੁੱਟ' ਖ਼ਤਮ ਕਰ ਦਿਆਂਗੇ: ਪ੍ਰਿਯੰਕਾ

ਦੱਸ ਦਈਏ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੀ 26 ਜਨਵਰੀ ਨੂੰ ਦਿੱਲੀ ਵਿਚ 'ਟਰੈਕਟਰ ਪਰੇਡ' ਦੌਰਾਨ ਹੋਈ ਹਿੰਸਾ ਤੋਂ ਬਾਅਦ ਪੁਲਿਸ ਨੇ ਉੱਥੇ ਲੋਹੇ ਅਤੇ ਸੀਮੈਂਟ ਦੇ ਬੈਰੀਕੇਡ ਅਤੇ ਕੰਡਿਆਲੀ ਤਾਰ ਲਗਾ ਦਿੱਤੀ ਸੀ। ਸੜਕ ਖੁੱਲ੍ਹਣ ਨਾਲ ਗਾਜ਼ੀਆਬਾਦ, ਦਿੱਲੀ, ਨੋਇਡਾ ਦੇ ਹਜ਼ਾਰਾਂ ਲੋਕਾਂ ਦੇ ਨਾਲ-ਨਾਲ ਰਾਸ਼ਟਰੀ ਰਾਜਧਾਨੀ ਅਤੇ ਉੱਤਰ ਪ੍ਰਦੇਸ਼ ਦੇ ਅੰਦਰੂਨੀ ਇਲਾਕਿਆਂ ਤੋਂ ਮੇਰਠ ਅਤੇ ਉਸ ਤੋਂ ਅੱਗੇ ਜਾਣ ਵਾਲੇ ਲੋਕਾਂ ਨੂੰ  ਮਦਦ ਮਿਲੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement