ਨਵੰਬਰ 'ਚ 17 ਦਿਨ ਬੰਦ ਰਹਿਣਗੇ ਬੈਂਕ, ਜਲਦ ਨਿਪਟਾ ਲਓ ਅਪਣੇ ਜ਼ਰੂਰੀ ਕੰਮ 
Published : Oct 30, 2021, 3:38 pm IST
Updated : Oct 30, 2021, 3:38 pm IST
SHARE ARTICLE
Bank Holiday In November Month
Bank Holiday In November Month

ਰਿਜ਼ਰਵ ਬੈਂਕ ਆਫ਼ ਇੰਡੀਆ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਵੰਬਰ 2021 ਮਹੀਨੇ ਵਿਚ 11 ਛੁੱਟੀਆਂ ਹਨ ਜਦੋਂਕਿ ਬਾਕੀ ਛੁੱਟੀਆਂ ਹਫ਼ਤਾਵਾਰੀ ਹਨ। 

 

ਨਵੀਂ ਦਿੱਲੀ -  ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ 'ਚ ਦੇਸ਼ ਦੇ ਵੱਖ-ਵੱਖ ਸੂਬੇ ਬੈਕਾਂ ਵਿਚ ਛੁੱਟੀ ਕਰ ਰਹੇ ਹਨ। ਇਸ ਦੇ ਨਾਲ ਹੀ ਆਉਣ ਵਾਲੇ ਨਵੰਬਰ ਮਹੀਨੇ ਵਿਚ ਵੀ ਤਿਉਹਾਰਾਂ ਕਾਰਨ ਨਿੱਜੀ ਅਤੇ ਸਰਕਾਰੀ ਬੈਂਕ ਬੰਦ ਰਹਿਣ ਵਾਲੇ ਹਨ। ਇਸ ਮਹੀਨੇ ਦੀਵਾਲੀ, ਛਠ ਪੂਜਾ ਅਤੇ ਹੋਰ ਤਿਉਹਾਰਾਂ ਕਾਰਨ ਨਵੰਬਰ ਮਹੀਨੇ ਵਿਚ ਬੈਂਕ ਲਗਾਤਾਰ 17 ਦਿਨ ਬੰਦ ਰਹਿਣਗੇ।

ਜੇਕਰ ਤੁਸੀਂ ਵੀ ਆਉਣ ਵਾਲੇ ਮਹੀਨੇ ਵਿਚ ਕੋਈ ਜ਼ਰੂਰੀ ਲੈਣ-ਦੇਣ ਕਰਨਾ ਹੈ ਤਾਂ ਅਪਣੇ ਬੈਂਕ ਦੇ ਕੰਮ ਜਲਦ ਨਿਪਟਾ ਲਓ। ਨਹੀਂ ਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿਆਦਾਤਰ ਤਿਉਹਾਰਾਂ ਦੀਆਂ ਛੁੱਟੀਆਂ ਸਥਾਨਕ(ਖ਼ੇਤਰੀ) ਹਨ। ਹਾਲਾਂਕਿ ਕੁਝ ਛੁੱਟੀਆਂ ਪੂਰੇ ਭਾਰਤ ਵਿਚ ਵੀ ਹੋਣ ਵਾਲੀਆਂ ਹਨ। ਰਿਜ਼ਰਵ ਬੈਂਕ ਆਫ਼ ਇੰਡੀਆ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਵੰਬਰ 2021 ਮਹੀਨੇ ਵਿਚ 11 ਛੁੱਟੀਆਂ ਹਨ ਜਦੋਂਕਿ ਬਾਕੀ ਛੁੱਟੀਆਂ ਹਫ਼ਤਾਵਾਰੀ ਹਨ। 

Bank Holiday Bank Holiday

1 ਨਵੰਬਰ : ਕੰਨੜ ਰਾਜਯੋਤਸਵ/ਕੁਟ ਕਾਰਨ ਬੈਂਗਲੁਰੂ ਅਤੇ ਇੰਫਾਲ ਵਿਚ ਬੈਂਕ ਬੰਦ ਰਹਿਣਗੇ
3 ਨਵੰਬਰ : ਨਰਕ ਚਤੁਰਥੀ ਕਾਰਨ ਬੈਂਗਲੁਰੂ ਵਿਚ ਬੈਂਕ ਬੰਦ ਰਹਿਣਗੇ।
4 ਨਵੰਬਰ : ਦੀਵਾਲੀ ਮੱਸਿਆ(ਲਕਸ਼ਮੀ ਪੂਜਾ/ਦੀਵਾਲੀ/ਕਾਲੀ ਪੂਜਾ ਕਾਰਨ ਲਗਭਗ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ)
5 ਨਵੰਬਰ - ਦੀਵਾਲੀ (ਬਾਲੀ ਪ੍ਰਤੀਪਦਾ) / ਵਿਕਰਮ ਸੰਵੰਤ ਨਵਾਂ ਸਾਲ / ਗੋਵਰਧਨ ਪੂਜਾ ਦੀ ਛੁੱਟੀ ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਦੇਹਰਾਦੂਨ, ਗੰਗਟੋਕ, ਜੈਪੁਰ, ਕਾਨਪੁਰ, ਲਖਨਊ, ਮੁੰਬਈ ਅਤੇ ਨਾਗਪੁਰ ਵਿੱਚ ਛੁੱਟੀ

6 ਨਵੰਬਰ - ਭਾਈ ਦੂਜ/ਚਿੱਤਰਗੁਪਤ ਜਯੰਤੀ/ਲਕਸ਼ਮੀ ਪੂਜਾ/ਦੀਵਾਲੀ/ਨਿੰਗੋਲ ਚਕੌਬਾ ਗੰਗਟੋਕ, ਇੰਫਾਲ, ਕਾਨਪੁਰ, ਲਖਨਊ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ।
10 ਨਵੰਬਰ - ਪਟਨਾ ਅਤੇ ਰਾਂਚੀ ਵਿੱਚ ਛਠ ਪੂਜਾ/ਸ਼ਾਮ ਅਰਧ ਕਾਰਨ ਬੈਂਕ ਬੰਦ ਰਹਿਣਗੇ।
11 ਨਵੰਬਰ- ਪਟਨਾ 'ਚ ਛਠ ਪੂਜਾ ਦੌਰਾਨ ਬੈਂਕ ਬੰਦ ਰਹਿਣਗੇ
12 ਨਵੰਬਰ- ਵਾਂਗਲਾ ਫੈਸਟੀਵਲ ਕਾਰਨ ਸ਼ਿਲਾਂਗ ਦੇ ਬੈਂਕ ਛੁੱਟੀ 'ਤੇ ਰਹਿਣਗੇ

Bank Holiday Bank Holiday

19 ਨਵੰਬਰ - ਗੁਰੂ ਨਾਨਕ ਜਯੰਤੀ / ਕਾਰਤਿਕ ਪੂਰਨਿਮਾ ਬੈਂਕਾਂ ਆਈਜ਼ੌਲ, ਬੇਲਾਪੁਰ, ਭੋਪਾਲ, ਪੰਜਾਬ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ ਅਤੇ ਸ਼੍ਰੀਨਗਰ ਵਿੱਚ ਬੰਦ ਰਹਿਣਗੇ। 
22 ਨਵੰਬਰ - ਕਨਕਦਾਸ ਜਯੰਤੀ ਦੇ ਮੌਕੇ 'ਤੇ ਬੈਂਗਲੁਰੂ ਵਿੱਚ ਬੈਂਕ ਬੰਦ ਰਹਿਣਗੇ
23 ਨਵੰਬਰ - ਸੇਂਗ ਕੁਟਸਨੇਮ ਵਿੱਚ ਸ਼ਿਲਾਂਗ ਦੇ ਬੈਂਕ ਬੰਦ ਰਹਿਣਗੇ
ਨਵੰਬਰ 2021 ਵਿੱਚ ਬੈਂਕ ਛੁੱਟੀਆਂ: ਨਵੰਬਰ ਵਿੱਚ ਹਫ਼ਤਾਵਾਰੀ ਬੈਂਕ ਛੁੱਟੀਆਂ

Bank HolidayBank Holiday

7 ਨਵੰਬਰ: ਐਤਵਾਰ
13 ਨਵੰਬਰ: ਮਹੀਨੇ ਦਾ ਦੂਜਾ ਸ਼ਨੀਵਾਰ
14 ਨਵੰਬਰ: ਐਤਵਾਰ
21 ਨਵੰਬਰ: ਐਤਵਾਰ
27 ਨਵੰਬਰ: ਮਹੀਨੇ ਦਾ ਚੌਥਾ ਸ਼ਨੀਵਾਰ
28 ਨਵੰਬਰ: ਐਤਵਾਰ

 

 

SHARE ARTICLE

ਏਜੰਸੀ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement