Greater Noida News : ਟਰ ਨੋਇਡਾ ਦੇ ਮਸ਼ਹੂਰ ਚਮਨ ਭੱਟੀ ਕਤਲ ਕੇਸ ਵਿਚ ਚਾਰ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ
Published : Oct 30, 2023, 5:11 pm IST
Updated : Oct 30, 2023, 5:12 pm IST
SHARE ARTICLE
File Photo
File Photo

ਚਮਨ ਭੱਟੀ ਦੇ ਜੀਜੇ ਦੀ 2012 ਵਿੱਚ ਕੁਝ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ

ਗ੍ਰੇਟਰ ਨੋਇਡਾ: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਦਾਬਰਾ ਪਿੰਡ 'ਚ 24 ਅਪ੍ਰੈਲ 2013 ਨੂੰ ਹੋਏ ਮਸ਼ਹੂਰ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਚਮਨ ਭੱਟੀ  ਕਤਲ ਕਾਂਡ 'ਚ ਅਦਾਲਤ ਨੇ ਅੱਜ ਕਾਤਲਾਂ ਨੂੰ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ 3 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਕਤਲ ਕਾਂਡ 'ਚ ਗੈਂਗਸਟਰ ਰਣਦੀਪ ਭੱਟੀ ਰਿਠੌਰੀ ਸਮੇਤ 7 ਲੋਕਾਂ 'ਤੇ ਚਮਨ ਭੱਟੀ ਦੇ ਕਤਲ ਦੇ ਦੋਸ਼ ਸਨ। 7 ਦੋਸ਼ੀਆਂ 'ਤੇ ਪਿਛਲੇ 10 ਸਾਲਾਂ ਤੋਂ ਅਦਾਲਤ 'ਚ ਸੁਣਵਾਈ ਚੱਲ ਰਹੀ ਸੀ। ਅੱਜ ਦੁਪਹਿਰ ਸਪੈਸ਼ਲ ਕੋਰਟ (ਗੈਂਗਸਟਰ) ਦੇ ਜੱਜ ਜਗਮੋਹਨ ਸ਼੍ਰੀਵਾਸਤਵ ਨੇ ਗ੍ਰੇਟਰ ਨੋਇਡਾ ਦੇ ਇਸ ਮਸ਼ਹੂਰ ਕਤਲ ਕੇਸ 'ਤੇ ਆਪਣਾ ਫ਼ੈਸਲਾ  ਸੁਣਾਇਆ।

ਅਦਾਲਤ ਨੇ ਬਦਨਾਮ ਗੈਂਗਸਟਰਾਂ ਰਣਦੀਪ ਭੱਟੀ, ਕੁਲਵੀਰ ਭੱਟੀ, ਉਮੇਸ਼ ਪੰਡਿਤ ਅਤੇ ਯੋਗੇਸ਼ ਦਾਬਰਾ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਕਤਲ ਕੇਸ ਵਿਚ ਮੁਲਜ਼ਮ ਜੋਗਿੰਦਰ ਉਰਫ ਜੁਗਲਾ, ਯਤਿੰਦਰ ਅਤੇ ਹਰਿੰਦਰ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ।
ਸੋਮਵਾਰ ਦੁਪਹਿਰ ਨੂੰ ਗੌਤਮ ਬੁੱਧ ਨਗਰ ਜ਼ਿਲ੍ਹਾ ਅਦਾਲਤ ਨੇ ਰਣਦੀਪ ਭੱਟੀ ਸਮੇਤ ਚਾਰ ਗੈਂਗਸਟਰਾਂ ਨੂੰ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ। ਇਸ ਫ਼ੈਂਸਲੇ ਦੇ ਮੱਦੇਨਜ਼ਰ ਸੂਰਜਪੁਰ ਜ਼ਿਲ੍ਹਾ ਅਦਾਲਤ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵੱਡੀ ਗਿਣਤੀ ਵਿਚ ਪੁਲਿਸ ਦੀ ਮੌਜੂਦਗੀ ਵਿਚ ਰਣਦੀਪ ਅਤੇ ਚਾਰ ਹੋਰ ਦੋਸ਼ੀਆਂ ਨੂੰ ਜੇਲ੍ਹ ਤੋਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ।

ਦੱਸ ਦਈਏ ਕਿ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਚਮਨ ਭੱਟੀ ਦਾਬੜਾ ਦੀ 24 ਅਪ੍ਰੈਲ 2013 ਨੂੰ ਗ੍ਰੇਟਰ ਨੋਇਡਾ ਸਥਿਤ ਡਾਬਰਾ ਪਿੰਡ 'ਚ ਉਨ੍ਹਾਂ ਦੇ ਘਰ 'ਚ ਦਾਖਲ ਹੋਏ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ ਸੀ। ਗ੍ਰੇਟਰ ਨੋਇਡਾ ਦੇ ਇਸ ਮਸ਼ਹੂਰ ਕਤਲ ਕਾਂਡ ਵਿੱਚ ਰਣਦੀਪ ਸਮੇਤ ਪੰਜ ਹਮਲਾਵਰਾਂ ਦੇ ਨਾਂ ਸਾਹਮਣੇ ਆਏ ਸਨ। ਸਪਾ ਨੇਤਾ ਚਮਨ ਭੱਟੀ 'ਤੇ ਹਮਲਾ ਉਦੋਂ ਹੋਇਆ ਜਦੋਂ ਉਨ੍ਹਾਂ ਦੇ ਦੋ ਗਨਰ ਛੁੱਟੀ 'ਤੇ ਸਨ।
ਚਮਨ ਦੇ ਜੀਜਾ ਦੀ 2012 ਵਿੱਚ ਹੱਤਿਆ ਕਰ ਦਿੱਤੀ ਗਈ ਸੀ ਚਮਨ ਭੱਟੀ ਦੇ ਜੀਜੇ ਦੀ 2012 ਵਿੱਚ ਕੁਝ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਕਤਲ ਕੇਸ ਵਿਚ ਪਿੰਡ ਦੇ ਤਤਕਾਲੀਨ ਪ੍ਰਧਾਨ ਬਿੱਲੂ ਸਿੰਘ ਅਤੇ ਉਸ ਦੇ ਪੁੱਤਰ ਨੂੰ ਮੁਲਜ਼ਮ ਬਣਾਇਆ ਗਿਆ ਸੀ।

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement