Maratha quota stir: ਮਰਾਠਾ ਰਾਖਵਾਂਕਰਨ ਲਈ ਜਾਰੀ ਪ੍ਰਦਰਸ਼ਨ ਵਿਚਕਾਰ ਐਨ.ਸੀ.ਪੀ. ਵਿਧਾਇਕ ਦੇ ਘਰ ’ਚ ਅੱਗਜ਼ਨੀ
Published : Oct 30, 2023, 4:23 pm IST
Updated : Oct 30, 2023, 4:23 pm IST
SHARE ARTICLE
House on fire
House on fire

ਮਰਾਠਾ ਰਾਖਵਾਂਕਰਨ ਮੁੱਦੇ ਬਾਰੇ ਵਿਧਾਇਕ ਪ੍ਰਕਾਸ਼ ਸੋਲੰਕੇ ਦੀ ਇਕ ਆਡੀਉ ਕਲਿੱਪ ਵਾਇਰਲ ਹੋਣ ਮਗਰੋਂ ਭੜਕੇ ਸਨ ਲੋਕ

Maratha quota stir: ਮਰਾਠਾ ਰਾਖਵਾਂਕਰਨ ਦੀ ਮੰਗ ਲਈ ਜਾਰੀ ਵਿਰੋਧ-ਪ੍ਰਦਰਸ਼ਨ ਵਿਚਕਾਰ ਸੋਮਵਾਰ ਨੂੰ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਵਿਧਾਇਕ ਪ੍ਰਕਾਸ਼ ਸੋਲੰਕੇ ਦੇ ਘਰ ’ਚ ਅੱਗਜ਼ਨੀ ਅਤੇ ਪੱਥਰਬਾਜ਼ੀ ਕੀਤੀ ਗਈ।  ਵਿਧਾਇਕ ਦਾ ਇਕ ਆਡੀਉ ਕਲਿੱਪ ਵਾਇਰਲ ਹੋਣ ਤੋਂ ਬਾਅਦ ਭੀੜ ਨੇ ਮਾਜਲਗਾਉਂ ਸਥਿਤ ਸੋਲੰਕੇ ਦੇ ਘਰ ’ਚ ਖੜੀ ਇਕ ਕਾਰ ਨੂੰ ਵੀ ਸਾੜ ਦਿਤਾ। ਇਸ ਆਡੀਉ ਕਲਿੱਪ ’ਚ ਉਨ੍ਹਾਂ ਨੇ ਕਥਿਤ ਤੌਰ ’ਤੇ ਮਰਾਠਾ ਰਾਖਵਾਂਕਰਨ ਅੰਦੋਲਨ ਬਾਰੇ ਟਿਪਣੀ ਕੀਤੀ ਸੀ ਅਤੇ ਭੁੱਖ ਹੜਤਾਲ ਕਰ ਰਹੇ ਰਾਖਵਾਂਕਰਨ ਕਾਰਕੁਨ ਮਨੋਰ ਜਰਾਂਗੇ ’ਤੇ ਅਸਿੱਧੀ ਟਿਪਣੀ ਕੀਤੀ ਸੀ। 

ਸੋਲੰਕੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੇ ਐਨ.ਸੀ.ਪੀ. ਗੁਟ ’ਚੋਂ ਹਨ। ਇਹ ਸਪੱਸ਼ਟ ਨਹੀਂ ਹੈ ਕਿ ਸਵੇਰੇ ਲਗਭਗ 11 ਵਜੇ ਵਾਪਰੀ ਘਟਨਾ ਸਮੇਂ ਵਿਧਾਇਕ ਰਿਹਾਇਸ਼ ’ਚ ਮੌਜੂਦ ਸਨ ਜਾਂ ਨਹੀਂ। ਇਕ ਅਧਿਕਾਰੀ ਨੇ ਕਿਹਾ, ‘‘ਮਰਾਠਾ ਰਾਖਵਾਂਕਰਨ ਮੁੱਦੇ ਬਾਰੇ ਵਿਧਾਇਕ ਸੋਲੰਕੇ ਦੀ ਇਕ ਆਡੀਉ ਕਲਿੱਪ ਵਾਇਰਲ ਹੋਣ ਤੋਂ ਬਾਅਦ ਇਹ ਘਟਨਾ ਹੋਈ। ਸਥਾਨਕ ਪੱਧਰ ’ਤੇ ਬੰਦ ਦਾ ਸੱਦਾ ਦਿਤਾ ਗਿਆ ਸੀ। ਵਿਧਾਇਕ ਦੇ ਘਰ ਅਤੇ ਇਕ ਇਕ ਕਾਰ ਨੂੰ ਕੁਝ ਲੋਕਾਂ ਨੇ ਅੱਗ ਲਾ ਦਿਤੀ ਅਤੇ ਪੱਥਰਬਾਜ਼ੀ ਵੀ ਕੀਤੀ।’’

ਆਡੀਉ ਕਲਿੱਪ ’ਚ ਸੋਲੰਕੇ ਨੂੰ ਕਥਿਤ ਤੌਰ ’ਤੇ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ‘ਇਹ ਮੁੱਦਾ ਬੱਚਿਆਂ ਦਾ ਖੇਡ ਬਣ ਗਿਆ ਹੈ।’ ਉਨ੍ਹਾਂ ਨੇ ਜਰਾਂਗੇ ’ਤੇ ਸਪੱਸ਼ਟ ਰੂਪ ’ਚ ਟਿਪਣੀ ਕਰਦਿਆਂ ਕਿਹਾ, ‘‘ਉਹ ਵਿਅਕਤੀ ਜਿਸ ਨੇ ਪੇਂਡੂ ਪੰਚਾਇਤ ਤਕ ਦੀ ਚੋਣ ਨਹੀਂ ਲੜੀ ਹੈ, ਅੱਜ ਇਕ ਚਲਾਕ ਵਿਅਕਤੀ ਬਣ ਗਿਆ ਹੈ।’’ ਜਦਕਿ ਸੋਲੰਕੇ ਨੇ ਇਕ ਨਿਊਜ਼ ਚੈਨਨ ਨੂੰ ਕਿਹਾ ਕਿ ਘਟਨਾ ਦੇ ਸਮੇਂ ਉਹ ਮਾਜਲਗਾਉਂ ’ਚ ਸਨ। ਵਿਧਾਇਕ ਨੇ ਕਿਹਾ, ‘‘ਅੰਦੋਲਨਕਾਰੀਆਂ ਨੇ ਮੇਰੇ ਘਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਅਤੇ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਸੀ। ਮੇਰੇ ਘਰ ’ਚ ਪੱਥਰਬਾਜ਼ੀ ਕੀਤੀ ਗਈ ਅਤੇ ਗੱਡੀਆਂ ਨੂੰ ਵੀ ਅੱਗ ਲਾ ਦਿਤੀ ਗਈ। ਮੈਂ ਮਰਾਠਾ ਰਾਖਵਾਂਕਰਨ ਦੀ ਮੰਗ ਨਾਲ ਖੜ੍ਹਿਆਂ ਹਾਂ। ਮੈਂ ਮਰਾਠਾ ਭਾਈਚਾਰੇ ’ਚ ਸਮਰਥਨ ਨਾਲ ਚਾਰ ਵਾਰੀ ਚੋਣ ਜਿੱਤ ਚੁਕਿਆ ਹਾਂ ਅਤੇ ਮੈਂ ਇਕ ਮਰਾਠਾ ਵਿਧਾਇਕ ਹਾਂ।’’ 

ਮਰਾਠਾ ਭਾਈਚਾਰੇ ਦੇ ਮੈਂਬਰ ਹੋਣ ਪਿਛੜੇ ਵਰਗ (ਓ.ਬੀ.ਸੀ.) ਸ਼੍ਰੇਣੀ ਹੇਠ ਸਰਕਾਰੀ ਨੌਕਰੀਆਂ ਅਤੇ ਸਿਖਿਆ ’ਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹ ਹਨ। ਪ੍ਰਦਰਸ਼ਨ ਨੇ ਉਦੋਂ ਜ਼ੋਰ ਫੜ ਲਿਆ ਜਦੋਂ ਸਮਾਜਕ ਕਾਰਕੁਨ ਜਰਾਂਗੇ ਪ੍ਰਦਰਸ਼ਨ ਦੇ ਦੂਜੇ ਪੜਾਅ ਹੇਠ ਜਲਾਨਾ ’ਚ ਅੰਤਰਵਾਲੀ ਸਰਾਟੀ ਪਿੰਡ ’ਚ 25 ਅਕਤੂਬਰ ਤੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠ ਗਏ ਹਨ। ਉਨ੍ਹਾਂ ਦੀ ਅਪੀਲ ’ਤੇ ਕਈ ਪਿੰਡ ਵਾਸੀਆਂ ਨੇ ਪਿੰਡ ’ਚ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿਤੀ ਹੈ।

ਅਣਮਿੱਥੇ ਸਮੇਂ ਲਈ ਮਰਨ ਵਰਤ ’ਤੇ ਬੈਠੇ ਮਰਾਠਾ ਰਿਜ਼ਰਵੇਸ਼ਨ ਵਰਕਰ ਜਾਰੰਗੇ ਨੇ ਸਿਹਤ ਜਾਂਚ ਕਰਵਾਉਣ ਤੋਂ ਇਨਕਾਰ ਕੀਤਾ

ਮਰਾਠਾ ਭਾਈਚਾਰੇ ਲਈ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ’ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਸਮਾਜਕ ਕਾਰਕੁਨ ਮਨੋਜ ਜਰਾਂਗੇ ਨੇ ਸਿਹਤ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿਤਾ ਹੈ। ਜਾਲਨਾ ਦੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਪ੍ਰਤਾਪ ਘੋਡਕੇ ਨੇ ਦਸਿਆ ਕਿ ਲੰਮੇ ਸਮੇਂ ਤਕ ਨਾ ਖਾਣਾ ਉਨ੍ਹਾਂ ਦੇ ਮਹੱਤਵਪੂਰਨ ਅੰਗਾਂ ਅਤੇ ਸਿਹਤ ਨੂੰ ਪ੍ਰਭਾਵਤ ਕਰ ਸਕਦਾ ਹੈ। ਡਾ. ਘੋੜਕੇ ਨੇ ਕਿਹਾ, ‘‘ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਾਕਟਰ ਹਰ ਦੋ-ਤਿੰਨ ਘੰਟੇ ਬਾਅਦ ਜਾਰੰਗੇ ਨਾਲ ਸੰਪਰਕ ਕਰ ਰਹੇ ਹਨ। ਪਰ ਹਰ ਵਾਰ ਉਸ ਨੇ ਸਿਹਤ ਜਾਂਚ ਅਤੇ ਇਲਾਜ ਤੋਂ ਇਨਕਾਰ ਕਰ ਦਿਤਾ। ਇਹ ਉਨ੍ਹਾਂ ਦੇ ਮਹੱਤਵਪੂਰਣ ਅੰਗਾਂ ਜਿਵੇਂ ਕਿ ਗੁਰਦੇ ਅਤੇ ਦਿਮਾਗ ਨੂੰ ਪ੍ਰਭਾਵਤ ਕਰ ਸਕਦਾ ਹੈ। ਉਨ੍ਹਾਂ ਦੇ ਸਰੀਰ ’ਚ ਸ਼ੂਗਰ ਦਾ ਪੱਧਰ ਘੱਟ ਹੋ ਸਕਦਾ ਹੈ ਅਤੇ ਸਰੀਰ ’ਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ।’’

ਉਸਨੇ ਕਿਹਾ, ‘‘ਅਸੀਂ ਅੰਤਰਵਾਲੀ ਸਰਟੀ ਵਿੱਚ ਉਸਦੇ ਪਰਿਵਾਰਕ ਡਾਕਟਰ ਅਤੇ ਹੋਰ ਡਾਕਟਰਾਂ ਨਾਲ ਸੰਪਰਕ ਕੀਤਾ ਹੈ। ਅੱਜ ਪਿੰਡ ਵਾਸੀ ਜਰੰਗਾ ਨੂੰ ਡਾਕਟਰੀ ਇਲਾਜ ਕਰਵਾਉਣ ਅਤੇ ਭੁੱਖ ਹੜਤਾਲ ਜਾਰੀ ਰੱਖਣ ਦੀ ਬੇਨਤੀ ਕਰਨ ਜਾ ਰਹੇ ਹਨ।’’ ਜਾਰੰਗੇ ਨੇ ਐਲਾਨ ਕੀਤਾ ਹੈ ਕਿ ਜੇਕਰ ਸੂਬਾ ਸਰਕਾਰ ਮਰਾਠਾ ਭਾਈਚਾਰੇ ਦੀਆਂ ਲਟਕਦੀਆਂ ਮੰਗਾਂ ’ਤੇ ਕਾਰਵਾਈ ਕਰਨ ’ਚ ਅਸਫਲ ਰਹਿੰਦੀ ਹੈ ਤਾਂ ਮਹਾਰਾਸ਼ਟਰ ਭਰ ’ਚ ਮਰਨ ਵਰਤ ਦੇ ਨਾਲ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਮਹਾਰਾਸ਼ਟਰ ਸਰਕਾਰ ਨੇ ਅਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਉਹ ਮਰਾਠਾ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਲਈ ਵਚਨਬੱਧ ਹੈ ਅਤੇ ਇਸ ਨਾਲ ਜੁੜੇ ਕੁਝ ਕਾਨੂੰਨੀ ਮੁੱਦੇ ਹਨ।

 (For more news apart from Maratha quota stir, stay tuned to Rozana Spokesman)

 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement