
ਕੋਲਕਤਾ ਸ਼ਹਿਰ ਦੇ ਇੱਕ ਮਸ਼ਹੂਰ ਮੋਲ ਨੂੰ ਅਪਣੀ ਸੰਵੇਦਨਹੀਣਤਾ ਲਈ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਗ਼ੁੱਸੇ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਦੱਸ ਦਈਏ ਕਿ ਮੋਲ ...
ਕੋਲਕਤਾ (ਭਾਸ਼ਾ): ਕੋਲਕਤਾ ਸ਼ਹਿਰ ਦੇ ਇੱਕ ਮਸ਼ਹੂਰ ਮੋਲ ਨੂੰ ਅਪਣੀ ਸੰਵੇਦਨਹੀਣਤਾ ਲਈ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਗ਼ੁੱਸੇ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਦੱਸ ਦਈਏ ਕਿ ਮੋਲ ਦੇ ਕਰਮਚਾਰੀ ਨੇ ਇਕ ਮਹਿਲਾ ਨੂੰ ਉਸ ਦੇ ਸੱਤ ਮਹੀਨੇ ਦੇ ਨਵਜੰਮੇ ਬੱਚੇ ਨੂੰ ਮੋਲ 'ਚ ਦੁੱਧ ਚੁੰਘਾਉਣ ਲਈ ਏਕਾਂਤ ਥਾਂ ਦੇਣ ਦੀ ਥਾਂ ਤੇ ਬਾਥਰੂਮ 'ਚ ਜਾਣ ਨੂੰ ਕਿਹਾ ਸੀ। ਲੋਕਾਂ ਦੇ ਵੱਧ ਦੇ ਗੁੱਸੇ ਨੂੰ ਵੇਖਦੇ ਹੋਏ ਮੋਲ ਦੇ ਅਧਿਕਾਰੀਆਂ ਨੇ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਮਾਫ਼ੀ ਮੰਗੀ ਹੈ।
women
ਮੋਲ ਦੇ ਫੇਸਬੁਕ ਪੇਜ 'ਤੇ ਪੀੜਤਾ ਨੇ ਅਪਣਾ ਦਰਦ ਜਾਹਿਰ ਕੀਤਾ। ਉਸ ਨੇ ਕਿਹਾ ਕਿ 27 ਨਵੰਬਰ ਨੂੰ ਉਹ ਅਪਣੇ ਸੱਤ ਮਹੀਨੇ ਦੇ ਬੱਚੇ ਦੇ ਨਾਲ ਮੋਲ ਗਈ ਸੀ ਜਦੋਂ ਉਸ ਨੇ ਅਪਣੇ ਭੁੱਖੇ ਅਤੇ ਰੋਂਦੇ ਬੱਚੇ ਨੂੰ ਦੁੱਧ ਚੁੰਘਾਉਣ ਚਾਹਿਆ ਤਾਂ ਉਸ ਨੂੰ ਮੋਲ ਦੇ ਕਰਮਚਾਰੀ ਨੇ ਬਾਥਰੂਮ 'ਚ ਜਾਣ ਦੀ ਸਲਾਹ ਦਿਤੀ। ਜਦੋਂ ਉਸ ਮਹਿਲਾ ਨੇ ਇਸ ਪਰੇਸ਼ਾਨੀ ਤੋਂ ਨਿਕਲਣ ਲਈ ਮਾਲ ਦੇ ਸ਼ੋ-ਰੂਮ ਨੂੰ ਸੰਪਰਕ ਕਰ ਉਨ੍ਹਾਂ ਦੇ ਟ੍ਰਾਇਲ ਰੂਮ ਲਈ ਮਨਜ਼ੂਰੀ ਮੰਗੀ ਤਾਂ ਸਾਰਿਆ ਨੇ ਮਨਾ ਕਰ ਦਿਤਾ ਅਤੇ ਦੂਜੇ
ਫਲੋਰ ਸਥਿਤ ਸਿਰਫ ਇੱਕ ਕੱਪੜੇ ਦੇ ਸ਼ੋਰੂਮ ਨੇ ਉਸ ਨੂੰ ਅਜਿਹਾ ਕਰਨ ਦੀ ਮਨਜ਼ੂਰੀ ਦਿਤੀ। ਪੀੜਤਾ ਦੀ ਸ਼ਿਕਾਇਤ 'ਤੇ ਮੋਲ ਦੇ ਮੈਨੇਜਰ ਨੇ ਗੱਲ ਨੂੰ ਪਹਿਲਾਂ ਹਲਕੇ 'ਚ ਲੈਂਦੇ ਹੋਏ ਕਿਹਾ ਕਿ ਇਹ ਥਾਂ ਸ਼ੋਪਿੰਗ ਲਈ ਬਣਾਈ ਗਈ ਹੈ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਤੁਸੀ ਅਪਣੇ ਘਰੇਲੂ ਕੰਮ ਘਰ 'ਚ ਖਤਮ ਕਰ ਆਓ ਨਾ ਕਿ ਮਾਲ 'ਚ ਆ ਕੇ ਕਰੋ।
ਨਾਲ ਹੀ ਦੂਜਾ ਜਵਾਬ ਦਿੰਦੇ ਹੋਏ ਕਿਹਾ ਕਿ ਜਨਤਕ ਖੇਤਰ 'ਚ ਬੱਚੇ ਨੂੰ ਦੁੱਧ ਚੁੰਘਾਉਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਲਈ ਅਸੀ ਬੰਦੋਬਸਤ ਕਰ ਸੱਕਦੇ ਹਾਂ ਅਤੇ ਅਪਣੇ ਉਸ ਕਰਮਚਾਰੀ ਦੇ ਵਲੋਂ ਮਾਫੀ ਮੰਗਦੇ ਹਾਂ ਜਿਨ੍ਹੇ ਤੁਹਾਨੂੰ ਬਾਥਰੂਮ 'ਚ ਜਾ ਕੇ ਬੱਚੇ ਨੂੰ ਦੁੱਧ ਪਿਲਾਉਣ ਲਈ ਕਿਹਾ।