
ਗੱਡੀ ਦੇ ਪੂਰੇ ਕਾਗਜ਼ ਪੱਤਰ ਹੋਣੇ ਚਾਹੀਦੇ ਹਨ ਜ਼ਰੂਰੀ
ਲਖਨਉ : ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਸਾਰੇ ਟੋਲ ਪਲਾਜ਼ਿਆਂ ਤੇ ਫਾਸਟੈਗ ਦੇ ਇਸਤਮਾਲ ਨੂੰ ਜ਼ਰੂਰੀ ਕਰ ਦਿੱਤਾ ਹੈ। ਇਸ ਨੂੰ 1 ਦਸੰਬਰ ਤੋਂ ਲਾਗੂ ਕੀਤਾ ਜਾਣਾ ਸੀ ਪਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆ ਹੁਣ ਇਸ ਨੂੰ 15 ਦਿਨ ਦੇ ਲਈ ਅੱਗੇ ਵਧਾ ਦਿੱਤਾ ਹੈ। ਸਾਫ਼ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ 15 ਦਸੰਬਰ 2019 ਤੋਂ ਟੋਲ ਪਲਾਜ਼ਿਆਂ ਤੋਂ ਗੁਜਰਣ ਵਾਲੀ ਗੱਡੀਆਂ ਦੇ ਲਈ ਫਾਸਟੈਗ ਜ਼ਰੂਰੀ ਹੋਵੇਗਾ। ਸਰਕਾਰ ਦੇ ਇਸ ਫ਼ੈਸਲੇ ਤੋਂ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ ਜਿਨ੍ਹਾਂ ਨੇ ਹੁਣ ਤੱਕ ਆਪਣੀ ਗੱਡੀ ‘ਤੇ ਫਾਸਟੈਗ ਨਹੀਂ ਲਗਾਇਆ ਹੈ। ਵੈਸਟਰਨ ਯੂਪੀ ਟੋਲ ਟੈਕਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਫਾਸਟਟੈਗ ਬਣਵਾਉਣ ਵਿਚ ਸਿਰਫ਼ ਪੰਜ ਮਿੰਟ ਲੱਗਦੇ ਹਨ ਅਤੇ ਇਸਨੂੰ ਬਿਲਕੁਲ ਵੀ ਬੋਝ ਨਾ ਸਮਝਿਆ ਜਾਵੇ।
File Photo
ਜੇਕਰ ਤੁਸੀ ਫਾਸਟੈਗ ਨੂੰ ਬੋਝ ਸਮਝ ਰਹੇ ਹੋ ਤਾਂ ਤੁਹਾਨੂੰ ਜਾਣਨਾ ਚਾਹੀਦਾ ਹੈ ਕਿ ਸਿਰਫ਼ ਪੰਜ ਮਿੰਟ ਵਿਚ ਤੁਸੀ ਇਸ ਪ੍ਰਬੰਧ ਵਿਚ ਸ਼ਾਮਲ ਹੋ ਸਕਦੇ ਹਨ। ਤੁਹਾਡੇ ਕੋਲ ਸਾਰੇ ਕਾਗਜ਼ ਪੱਤਰ ਜਿਵੇਂ ਕਿ ਗੱਡੀ ਦੀ ਆਰਸੀ, ਆਪਣੀ ਫੋਟੋ, ਪੈਨ ਕਾਰਡ, ਅਤੇ ਅਧਾਰ ਕਾਰਡ ਹੋਣਾ ਜ਼ਰੂਰੀ ਹੈ। ਯਕੀਨੀ ਤੌਰ ‘ਤੇ ਤੁਹਾਡਾ ਫਾਸਟੈਗ ਪੰਜ ਮਿੰਟ ਵਿਚ ਤੁਹਾਡੀ ਗੱਡੀ ‘ਤੇ ਚਿਪਕਾ ਦਿੱਤਾ ਜਾਵੇਗਾ।
File Photo
ਮੇਰਠ ਵਿਚ ਵੈਸਟਰਨ ਯੂਪੀ ਟੋਲ ਟੈਕਸ ਦੇ ਮੈਨੇਜਰ ਨੇ ਦੱਸਿਆ ਕਿ ਫਾਸਟੈਗ ਲੈਣ ਵਿਚ ਤੁਹਾਡਾ ਪੰਜ ਮਿੰਟ ਦਾ ਸਮਾਂ ਲੱਗੇਗਾ। ਇਸਨੂੰ ਬਿਲਕੁਲ ਵੀ ਬੋਝ ਨਾ ਸਮਝੋ ਅਤੇ ਫ੍ਰੀ ਹੋ ਕੇ ਟੋਲ ਟੈਕਸ ਤੋਂ ਗੁਜਰੋ। ਫਿਲਹਾਲ ਜਿਨ੍ਹਾਂ ਲੋਕਾਂ ਦਾ ਫਾਸਟੈਗ ਬਣ ਗਿਆ ਹੈ ਉਹ ਰਾਹਤ ਮਹਿਸੂਸ ਕਰ ਰਹੇ ਹਨ। ਜੇਕਰ ਤੁਹਾਡੇ ਕੋਲ ਸਾਰੇ ਕਾਗਜ਼ ਪੱਤਰ ਮੌਜੂਦ ਹਨ ਤਾਂ ਤੁਹਾਨੂੰ ਬਿਲਕੁਲ ਵੀ ਦੇਰ ਨਹੀਂ ਲੱਗੇਗੀ। ਟੋਲ ਪਲਾਜ਼ਿਆਂ ਕੋਲ ਕਈਂ ਕਾਊਂਟਰ ਲੱਗੇ ਹੋਏ ਹਨ ਜਿੱਥੇ ਪੂਰੇ ਕਾਗਜ਼ ਪੱਤਰ ਵਿਖਾ ਕੇ ਤੁਸੀ ਫਾਸਟੈਗ ਬਣਵਾ ਸਕਦੇ ਹੋ।
File Photo
ਟੋਲ ਟੈਕਸ ਦੇ ਅਧਿਕਾਰੀਆਂ ਦੇ ਕਹਿਣਾ ਹੈ ਕਿ ਇਸ ਨਵੀਂ ਸਕੀਮ ਨਾਲ ਤੁਹਾਡਾ ਸਮਾਂ ਬੱਚੇਗਾ ਅਤੇ ਭਾਰਤ ਨੂੰ ਸਲਾਨਾ 12000 ਕਰੋੜ ਰੁਪਏ ਦੀ ਬੱਚਤ ਹੋਵੇਗੀ।