
ਘਾਟ 'ਤੇ ਸਜਾਏ ਮੱਟਿਆਂ 'ਤੇ ਕਾਰੀਗਰ ਪੇਂਟਿੰਗ ਕਰ ਰਿਹਾ ਨਜ਼ਰ ਆ ਰਿਹਾ ਹੈ।
ਨਵੀ ਦਿੱਲੀ- ਅੱਜ ਉੱਤਰ ਪ੍ਰਦੇਸ਼ ਸਰਕਾਰ ਵਾਰਾਣਸੀ ਵਿੱਚ ਦੇਵ ਦੀਵਾਲੀ ਦਾ ਵਿਸ਼ਾਲ ਉਤਸਵ ਕਰਨ ਦੀ ਤਿਆਰੀ ਵਿੱਚ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਦੌਰਾ ਕਰਨ ਪਹੁੰਚੇ ਹਨ।
ਪੀਐਮ ਮੋਦੀ ਦੇਵ ਦੀਵਾਲੀ ਦੇ ਪ੍ਰੋਗਰਾਮ ਵਿੱਚ ਵੀ ਹਿੱਸਾ ਲੈਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਲਗਭਗ ਪੂਰੀ ਤਿਆਰੀ ਕਰ ਲਈ ਹੈ।
ਘਾਟਾਂ ਨੂੰ ਸੁੰਦਰ ਰੰਗਾਂ ਨਾਲ ਪੇਂਟਿੰਗ ਤੇ ਰੰਗੋਲੀ ਨਾਲ ਸਜਾਇਆ ਜਾ ਰਿਹਾ ਹੈ।
ਦੇਵ ਦੀਵਾਲੀ ਮੌਕੇ ਕਾਸ਼ੀ ਦੇ ਘਾਟ ਸਜਾਏ ਜਾ ਰਹੇ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਆਪਣੇ ਸੰਸਦੀ ਖੇਤਰ ਵਿੱਚ ਆ ਰਹੇ ਹਨ।
ਘਾਟ 'ਤੇ ਸਜਾਏ ਮੱਟਿਆਂ 'ਤੇ ਕਾਰੀਗਰ ਪੇਂਟਿੰਗ ਕਰ ਰਿਹਾ ਨਜ਼ਰ ਆ ਰਿਹਾ ਹੈ।
ਗੰਗਾ ਘਾਟ 'ਤੇ ਪ੍ਰਧਾਨ ਮੰਤਰੀ ਮੋਦੀ ਦੇਰ ਸ਼ਾਮ ਨੂੰ ਦੀਵੇ ਜਗਾਉਣ ਦੇ ਨਾਲ-ਨਾਲ ਦੀਪਦਾਨ ਵੀ ਕਰਨਗੇ।