ਦਿੱਲੀ ਦੇ ਬਾਰਡਰ 'ਤੇ ਨਵ-ਵਿਆਹੀ ਕੁੜੀ ਆਪਣੇ ਗੀਤ ਨਾਲ ਭਰ ਰਹੀ ਹੈ ਕਿਸਾਨਾਂ 'ਚ ਜੋਸ਼
Published : Nov 30, 2020, 4:19 pm IST
Updated : Nov 30, 2020, 4:48 pm IST
SHARE ARTICLE
farmar
farmar

ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੀਆਂ ਵਿਦਿਆਰਥਣਾਂ ਵੀ ਗੀਤਾਂ ਰਾਹੀਂ ਪਾ ਰਹੀਆਂ ਨੇ ਯੋਗਦਾਨ

ਨਵੀਂ ਦਿੱਲੀ :ਖੇਤੀ ਬਿੱਲਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਦਿੱਲੀ ਦੇ ਬਾਰਡਰ‘ਤੇ ਨਵ ਵਿਆਹੀ ਕੁੜੀ ਆਪਣੇ ਗੀਤ ਰਾਹੀਂ ਕਿਸਾਨਾਂ ਵਿੱਚ ਜੋਸ਼ ਭਰ ਰਹੀ ਹੈ ਜਿਸਦਾ ਵੀਡੀਉ ਸੋਸ਼ਲ ਮੀਡੀਏ ਤੇ ਖੂਬ ਵਾਇਰਲ ਹੇ ਰਿਹਾ ਹੈ। ਕੇਂਦਰ ਸਰਕਾਰ ਦੇ ਖ਼ਿਲਾਫ਼ ਦਿੱਲੀ ਨੂੰ ਘੇਰੀ ਬੈਠੇ ਲੋਕਾਂ ਵਿੱਚ ਇੱਕ ਨੌਜਵਾਨ ਨਵ ਕੁੜੀ ਨੇ ਸਿੱਖ ਵਿਰਸੇ ਨਾਲ ਸਬੰਧਤ ਗੀਤ ਗਾ ਕੇ ਸੰਘਰਸ਼ ਕਰ ਰਹੇ ਕਿਸਾਨਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਵਿਚ ਨਵਾਂ ਜੋਸ਼ ਭਰ ਰਹੀ ਹੈ ।

photophotoਆਪਣੇ ਗੀਤ ਦੌਰਾਨ ਨਵ ਵਿਆਹੀ ਕੁੜੀ ਜਿਥੇ ਸੰਘਰਸ਼ੀ ਲੋਕਾਂ ਨੂੰ ਪੰਜਾਬੀ ਵਿਰਸੇ ਨਾਲ ਲੋਕਾਂ ਨੂੰ ਜਾਣੂ ਕਰਵਾ ਰਹੀ ਹੈ ਉੱਥੇ ਹੀ ਉਹ ਮੌਜੂਦਾ ਸਰਕਾਰਾਂ ਦੇ ਖ਼ਿਲਾਫ਼ ਸੰਘਰਸ਼ ਕਰਨ ਲਈ ਪ੍ਰੇਰਤ ਰਹੀ ਹੈ।  ਨਵ ਵਿਆਹੀ ਕੁੜੀ ਨੇ ਬਜ਼ੁਰਗ ਔਰਤਾਂ ਨਾਲ ਗਿੱਧਾ ਪਾਉਂਦਿਆਂ ਇਨਕਲਾਬੀ ਅਤੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਬੋਲੀਆਂ ਪਾਈਆਂ। ਬੋਲੀਆਂ ਅਤੇ ਗੀਤ ਰਾਹੀਂ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਜਿੰਨਾ ਮਰਜ਼ੀ ਲੋਕਾਂ ‘ਤੇ ਜ਼ੁਲਮ ਕਰੇ ਆਖਰਕਾਰ ਜਿੱਤ ਲੋਕਾਂ ਦੀ ਹੀ ਹੋਣੀ ਹੈ । 

Modi and Amit ShahModi and Amit Shahਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੀਆਂ ਵਿਦਿਆਰਥਣਾਂ ਵੀ ਗੀਤਾਂ ਰਾਹੀਂ ਪਾ ਰਹੀਆਂ ਨੇ ਯੋਗਦਾਨ : ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੀਆਂ ਵਿਦਿਆਰਥਣਾਂ ਨੇ ਗੀਤਾਂ ਰਾਹੀਂ ਕਿਸਾਨੀ ਸੰਘਰਸ਼ ਚ ਅਪਣਾ ਯੋਗਦਾਨ ਪਾ ਰਹੀਆਂ ਹਨ। ਕਿਸਾਨੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਗਏ ਗਏ ਸੰਘਰਸ਼ ਵਿਚ ਕਿਸਾਨਾਂ ਦੇ ਨਾਲ-ਨਾਲ ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀ ਅਪਣਾ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਦੌਰਾਨ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੀਆਂ ਵਿਦਿਆਰਥਣਾਂ ਵੱਲੋਂ ਆਪਣੇ

photophoto ਗੀਤਾਂ ਰਾਹੀਂ ਕੇਂਦਰ ਸਰਕਾਰ ਨੂੰ ਲਾਹਣਤਾਂ ਪਾਈਆਂ ਜਾ ਰਹੀਆਂ ਹਨ। ਵਿਦਿਆਰਥਣਾਂ ਵੱਲੋਂ ਅਪਣੇ ਗੀਤ,ਜਦੋਂ ਤਖ਼ਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ,ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ। ਰਾਹੀਂ ਕਿਸਾਨੀ ਸੰਘਰਸ਼ ਚ ਅਪਣਾ ਯੋਗਦਾਨ ਪਾਇਆ ਜਾ ਰਿਹਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement