
Ramnath Kovind
ਨਵੀਂ ਦਿੱਲੀ- ਅੱਜ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਗੁਰਪੁਰਵ ਹੈ। ਇਸ ਮੌਕੇ ਹਰ ਸਾਲ ਦੇਸ਼ ਦੇ ਗੁਰਦੁਆਰਿਆਂ ‘ਚ ਸੰਗਤਾਂ ਦਾ ਮੇਲਾ ਲੱਗਿਆ ਹੈ। ਪਰ ਇਸ ਵਾਰ ਹਰਿਆਣਾ-ਪੰਜਾਬ ਸਣੇ ਕਈ ਹੋਰ ਸੂਬਿਆਂ ਦਾ ਕਿਸਾਨ ਕੇਂਦਰ ਸਰਕਾਰ ਖਿਲਾਫ ਆਪਣੇ ਹੱਕਾਂ ਦੀ ਜੰਗ ਛੇੜੀ ਬੈਠਾ ਹੈ।
ਇਸ ਮੌਕੇ ਅੱਜ ਰਾਮਨਾਥ ਕੋਵਿੰਦ ਵਲੋਂ ਰਾਸ਼ਟਰਪਤੀ ਭਵਨ 'ਚ ਪੁਨਰ ਨਿਰਮਿਤ ਪੀ. ਬੀ. ਜੀ. ਰੈਜੀਮੈਂਟਲ ਗੁਰਦੁਆਰੇ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਰਾਸ਼ਟਰਪਤੀ ਵਲੋਂ ਗੁਰਦੁਆਰਾ ਸਾਹਿਬ 'ਚ ਮੱਥਾ ਵੀ ਟੇਕਿਆ ਗਿਆ।