
ਬਚਪਨ ਤੋਂ ਹੀ ਗੁਰੂ ਨਾਨਕ ਦੇਵ ਜੀ ਦਾ ਅਧਿਆਤਮਿਕਤਾ ਪ੍ਰਤੀ ਬਹੁਤ ਰੁਝਾਨ ਸੀ ਅਤੇ ਉਹ ਸਤਿਸੰਗ ਅਤੇ ਚਿੰਤਨ ਵਿਚ ਜੁੜੇ ਰਹਿੰਦੇ ਸੀ।
ਨਵੀਂ ਦਿੱਲੀ- ਹਰ ਸਾਲ ਗੁਰੂ ਨਾਨਕ ਜਯੰਤੀ ਕਾਰਤਿਕ ਮਹੀਨੇ ਦੇ ਸ਼ੁਕਲਾ ਪੱਖ ਦੇ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਸਾਲ 30 ਨਵੰਬਰ ਨੂੰ ਗੁਰੂ ਨਾਨਕ ਜਯੰਤੀ ਮਨਾਈ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਅਤੇ ਸਿੱਖਾਂ ਦੇ ਪਹਿਲੇ ਗੁਰੂ ਮੰਨੇ ਜਾਂਦੇ ਹਨ। ਇਹ ਕਿਹਾ ਜਾਂਦਾ ਹੈ ਕਿ ਬਚਪਨ ਤੋਂ ਹੀ ਗੁਰੂ ਨਾਨਕ ਦੇਵ ਜੀ ਦਾ ਅਧਿਆਤਮਿਕਤਾ ਪ੍ਰਤੀ ਬਹੁਤ ਰੁਝਾਨ ਸੀ ਅਤੇ ਉਹ ਸਤਿਸੰਗ ਅਤੇ ਚਿੰਤਨ ਵਿਚ ਜੁੜੇ ਰਹਿੰਦੇ ਸੀ।
ਇਸ ਮੌਕੇ ਪੰਜਾਬ ਦੇ CM ਸਮੇਤ ਬਾਕੀ ਆਗੂਆਂ ਨੇ ਵਧਾਈਆਂ ਦਿੱਤੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬੀ ਭਾਸ਼ਾ ਵਿੱਚ ਵਧਾਈ ਦਿੱਤੀ ਹੈ।
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨੇ ਟਵੀਟ ਕਰ ਕਿਹਾ- "ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਤਹਿ ਦਿਲੋਂ ਵਧਾਈਆਂ। ਸੇਵਾ, ਸ਼ਾਂਤੀ, ਬਰਾਬਰੀ ਅਤੇ ਸਦਭਾਵਨਾ ਦਾ ਸੰਦੇਸ਼ ਦੇ ਕੇ ਮਾਨਵਤਾ ਨੂੰ ਸਾਰਥਕ ਬਣਾਉਣ ਵਾਲਾ ਮਹਾਪੁਰਸਾਂ ਨੂੰ ਸਲਾਮ।"
गुरु नानक जी की जयंती पर सभी देशवासियों को हार्दिक शुभकामनाएं। सेवा, शांति, समानता एवं सद्भाव का संदेश देकर मानवता को सार्थक बनाने वाले प्रतीक पुरुष को नमन। pic.twitter.com/rVYduy8PPO
— Dr. Ramesh Pokhriyal Nishank (@DrRPNishank) November 30, 2020
ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ੍ਰੀ ਗੂਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵਧਾਈ ਦਿੱਤੀ ਹੈ।
Happy Gurupurab ! Guru Nanak’s teachings are the centrifugal force of Sikhism, he is the light house that guides us on the path of Universal Brotherhood, Peace & wellbeing of all. Sarbat da Bhala is our guiding force...
— Navjot Singh Sidhu (@sherryontopp) November 30, 2020
The Kartarpur Story: A Compilation | https://t.co/7G50wxwKX4