
ਇਹ ਸਹੂਲਤ ਕੇਂਦਰ ਸਰਕਾਰ ਦੇ 68 ਲੱਖ ਪੈਨਸ਼ਨਰਾਂ ਨੂੰ ਹੀ ਨਹੀਂ ਬਲਕਿ ਕਰੋੜਾਂ ਪੈਨਸ਼ਨਰਾਂ ਨੂੰ ਮਿਲੇਗੀ
ਨਵੀਂ ਦਿੱਲੀ - ਮੋਦੀ ਸਰਕਾਰ ਨੇ Ease of Doing Biz ਦੀ ਤਰਜ਼ 'ਤੇ ਪੈਨਸ਼ਨਰਾਂ ਲਈ Ease of Living ਮੁਹਿੰਮ ਸ਼ੁਰੂ ਕੀਤੀ ਹੈ। ਦੱਸ ਦਈਏ ਕਿ ਪੈਨਸ਼ਨਰਾਂ ਲਈ ਸਭ ਤੋਂ ਪਰੇਸ਼ਾਨੀ ਵਾਲੀ ਪ੍ਰਕਿਰਿਆ ਲਾਈਫ਼ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਹੁੰਦੀ ਸੀ, ਜਿਸ ਨੂੰ ਮੋਦੀ ਸਰਕਾਰ ਨੇ ਬਹੁਤ ਆਸਾਨ ਕਰ ਦਿੱਤਾ ਹੈ। ਇਹ ਸਹੂਲਤ ਕੇਂਦਰ ਸਰਕਾਰ ਦੇ 68 ਲੱਖ ਪੈਨਸ਼ਨਰਾਂ ਨੂੰ ਹੀ ਨਹੀਂ ਬਲਕਿ ਕਰੋੜਾਂ ਪੈਨਸ਼ਨਰਾਂ ਨੂੰ ਮਿਲੇਗੀ, ਹੁਣ ਡੋਰ ਸਟੈਪ ਲਾਈਫ਼ ਸਰਟੀਫਿਕੇਟ ਪ੍ਰਕਿਰਿਆ ਰਾਹੀਂ ਪੈਨਸ਼ਨਰਾਂ ਲਈ ਸਰਟੀਫਿਕੇਟ ਜਮ੍ਹਾ ਕਰਵਾਉਣਾ ਬਹੁਤ ਆਸਾਨ ਹੋ ਜਾਵੇਗਾ।
Pensioners
ਉੱਤਰ ਪੂਰਬੀ ਖੇਤਰ ਦੇ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਬਾਰੇ ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ 29 ਨਵੰਬਰ ਨੂੰ ਪੈਨਸ਼ਨਰਾਂ ਲਈ ਵਿਲੱਖਣ ਚਿਹਰਾ ਪਛਾਣ ਤਕਨਾਲੋਜੀ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਸੇਵਾਮੁਕਤ ਲੋਕਾਂ ਨੂੰ ਸਮਰੱਥ ਬਣਾਵੇਗਾ ਅਤੇ ਬਜ਼ੁਰਗ ਨਾਗਰਿਕਾਂ ਲਈ ਜੀਵਨ ਦੀ ਸੌਖ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ।
Dr Jitendra Singh
ਡਾ: ਜਤਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਸਾਰੇ ਤਜ਼ਰਬਿਆਂ ਰਾਹੀਂ ਸਮਾਜ ਦੇ ਸਾਰੇ ਵਰਗਾਂ, ਜਿਨ੍ਹਾਂ ਵਿਚ ਸੇਵਾਮੁਕਤ ਅਤੇ ਪੈਨਸ਼ਨਰ ਵੀ ਸ਼ਾਮਲ ਹਨ, ਉਹਨਾਂ ਲਈ ਹਮੇਸ਼ਾ 'ਈਜ਼ ਆਫ਼ ਲਿਵਿੰਗ' ਦੀ ਵਕਾਲਤ ਕੀਤੀ ਹੈ ਅਤੇ ਲੰਬੇ ਸਾਲਾਂ ਦੀ ਸੇਵਾ ਨਾਲ ਉਹ ਇੱਕ ਸੰਪਤੀ ਹੈ।
pension
ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਪੈਨਸ਼ਨ ਵਿਭਾਗ ਵੱਲੋਂ ਤੁਰੰਤ ਪੈਨਸ਼ਨ/ਪਰਿਵਾਰਕ ਪੈਨਸ਼ਨ ਜਾਰੀ ਕਰਨ ਦੀ ਦਿਸ਼ਾ ਵਿਚ ਕਈ ਸੁਧਾਰ ਕੀਤੇ ਗਏ ਹਨ। ਡਾ: ਜਤਿੰਦਰ ਸਿੰਘ ਨੇ ਕਿਹਾ ਕਿ ਤੁਹਾਡੇ ਜੀਵਨ ਨੂੰ ਪ੍ਰਮਾਣ ਦੇਣ ਲਈ ਫੇਸ ਰਿਕੋਗਨੀਸ਼ਨ ਟੈਕਨਾਲੋਜੀ ਇੱਕ ਇਤਿਹਾਸਕ ਅਤੇ ਦੂਰਗਾਮੀ ਸੁਧਾਰ ਹੈ।