ਨਾਗੌਰ ਦੀ ਧੀ ਸਾਯਿਮਾ ਸੱਯਦ ਬਣੀ ਦੇਸ਼ ਦੀ ਪਹਿਲੀ ਮਹਿਲਾ 'ਵਨ ਸਟਾਰ' ਰਾਈਡਰ
Published : Nov 30, 2021, 12:57 pm IST
Updated : Nov 30, 2021, 12:57 pm IST
SHARE ARTICLE
Saima Syed
Saima Syed

80 ਕਿਲੋਮੀਟਰ ਦੀ ਰੇਸ ਪੂਰੀ ਕਰ ਕੇ ਜਿੱਤਿਆ ਕਾਂਸੀ ਦਾ ਤਮਗ਼ਾ

ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਇਮਾ 'ਵੰਡਰ ਵੂਮੈਨ' ਦਾ ਖ਼ਿਤਾਬ ਵੀ ਕਰ ਚੁੱਕੀ ਹੈ ਆਪਣੇ ਨਾਮ 

ਮਾੜੀ ਖਾਟੂ (ਨਾਗੌਰ) : ਰਾਜਸਥਾਨ ਦੀ ਧੀ ਸਾਯਿਮਾ ਸੱਯਦ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਘੋੜ ਸਵਾਰੀ ਦੇ ਖੇਤਰ ਵਿੱਚ ਰਾਜਸਥਾਨ ਦੀ ਉੱਭਰਦੀ ਘੋੜਸਵਾਰ ਸਾਯਿਮਾ ਸੱਯਦ ਨੇ ਦੇਸ਼ ਵਿੱਚ ਇਸ ਖੇਤਰ 'ਚ ਨਵਾਂ ਇਤਿਹਾਸ ਰਚਿਆ ਹੈ। 

Saima SyedSaima Syed

ਸਾਇਮਾ ਨੇ ਇਹ ਉਪਲਬਧੀ ਆਲ ਇੰਡੀਆ ਅਤੇ ਰਾਜਸਥਾਨੀ ਹਾਰਸ ਸੋਸਾਇਟੀ ਦੇ ਘੋੜਸਵਾਰ ਭਾਰਤ ਅਤੇ ਗੁਜਰਾਤ ਚੈਪਟਰ ਦੀ ਅਗਵਾਈ ਹੇਠ ਅਹਿਮਦਾਬਾਦ ਵਿੱਚ ਆਯੋਜਿਤ ਆਲ ਇੰਡੀਆ ਓਪਨ ਐਂਡੂਰੈਂਸ ਮੁਕਾਬਲੇ ਵਿੱਚ ਹਾਸਲ ਕੀਤੀ ਹੈ। ਇਸ ਵਿੱਚ ਸਾਯਿਮਾ 80 ਕਿਲੋਮੀਟਰ ਦੀ ਦੌੜ ਪੂਰੀ ਕਰਕੇ ਕਾਂਸੀ ਦੇ ਤਮਗ਼ੇ ਨਾਲ ਕੁਆਲੀਫਾਈ ਕਰਕੇ ਦੇਸ਼ ਦੀ ਪਹਿਲੀ ਮਹਿਲਾ ਵਨ ਸਟਾਰ ਰਾਈਡਰ ਬਣ ਗਈ ਹੈ।

Saima SyedSaima Syed

ਦੱਸ ਦੇਈਏ ਕਿ ਸਾਇਮਾ ਨੇ ਮਾਰਵਾੜੀ ਘੋੜੀ ਅਰਾਵਲੀ ਨਾਲ ਇਸ ਮੁਕਾਬਲੇ ਵਿੱਚ ਭਾਗ ਲਿਆ। 80 ਕਿਲੋਮੀਟਰ ਦੇ ਇਸ ਮੁਕਾਬਲੇ ਵਿੱਚ ਦੇਸ਼ ਦੇ ਪ੍ਰਸਿੱਧ ਘੋੜਸਵਾਰ ਨਾਲ ਸਖ਼ਤ ਮੁਕਾਬਲਾ ਕਰਦਿਆਂ ਉਸ ਨੇ ਕਾਂਸੀ ਦੇ ਤਮਗ਼ੇ ਨਾਲ ਇਸ ਦੌੜ ਵਿੱਚ ਕੁਆਲੀਫਾਈ ਕੀਤਾ। ਸਾਇਮਾ ਸਈਅਦ ਇਹ ਉਪਲਬਧੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਘੋੜਸਵਾਰ ਬਣ ਗਈ ਹੈ।

Saima SyedSaima Syed

ਇਸ ਤੋਂ ਪਹਿਲਾਂ ਸਾਇਮਾ ਨੇ 40 ਕਿਲੋਮੀਟਰ 60 ਕਿਲੋਮੀਟਰ ਅਤੇ 80 ਕਿਲੋਮੀਟਰ ਦੇ ਮੁਕਾਬਲਿਆਂ ਵਿੱਚ ਤਮਗ਼ੇ ਜਿੱਤ ਕੇ ਕੁਆਲੀਫਾਈ ਕੀਤਾ ਸੀ। ਵਨ ਸਟਾਰ ਰਾਈਡਰ ਬਣਨ ਲਈ, ਕਿਸੇ ਨੂੰ 40 ਅਤੇ 60 ਕਿਲੋਮੀਟਰ ਅਤੇ 80 ਕਿਲੋਮੀਟਰ ਦੇ ਦੋ ਮੁਕਾਬਲਿਆਂ ਵਿੱਚ ਕੁਆਲੀਫਾਈ ਕਰਨਾ ਹੋਵੇਗਾ।

ਇੱਕ ਹੋਰ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਘੋੜ ਸਵਾਰੀ ਦੇ ਸਹਿਣਸ਼ੀਲਤਾ ਮੁਕਾਬਲੇ ਵਿੱਚ ਮਰਦ ਅਤੇ ਔਰਤਾਂ ਦਾ ਵੱਖਰਾ ਮੁਕਾਬਲਾ ਨਹੀਂ ਹੁੰਦਾ ਸਗੋਂ ਔਰਤਾਂ ਨੂੰ ਵੀ ਮਰਦਾਂ ਨਾਲ ਜੂਝ ਕੇ ਜਿੱਤਣਾ ਪੈਂਦਾ ਹੈ।

Saima SyedSaima Syed

ਇਸ ਤੋਂ ਪਹਿਲਾਂ ਸਾਇਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ 'ਵੰਡਰ ਵੂਮੈਨ' ਦਾ ਖ਼ਿਤਾਬ ਜਿੱਤਿਆ ਸੀ। ਉਹ ਸ਼ੋਅ ਜੰਪਿੰਗ, ਹੈਕਸਾ ਆਦਿ ਮੁਕਾਬਲਿਆਂ ਵਿੱਚ ਭਾਗ ਲੈ ਕੇ ਕਈ ਤਮਗ਼ੇ ਵੀ ਜਿੱਤ ਚੁੱਕੀ ਹੈ। ਵਨ ਸਟਾਰ ਬਣਨ ਤੋਂ ਬਾਅਦ ਸਾਯਿਮਾ ਸੱਯਦ ਹੁਣ ਅੰਤਰਰਾਸ਼ਟਰੀ ਐਂਡੂਰੈਂਸ ਮੁਕਾਬਲੇ 'ਚ ਵੀ ਹਿੱਸਾ ਲੈ ਸਕੇਗੀ।

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement