
ਕੈਨੇਡਾ ਵਿਚ ਵਿਦਿਆਰਥੀਆਂ ਲਈ 5 ਜਨਵਰੀ 2023 ਤੋਂ ਨਵਾਂ ਸੈਸ਼ਨ ਸ਼ੁਰੂ
ਕੈਨੇਡਾ ਜਾਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਤਰੀਕ ਤੋਂ ਮਹਿੰਗਾ ਹੋਵੇਗਾ ਹਵਾਈ ਸਫ਼ਰ!
ਕੈਨੇਡਾ ਵਿਚ ਵਿਦਿਆਰਥੀਆਂ ਲਈ 5 ਜਨਵਰੀ 2023 ਤੋਂ ਨਵਾਂ ਸੈਸ਼ਨ ਸ਼ੁਰੂ
ਚੰਡੀਗੜ੍ਹ: 15 ਦਸੰਬਰ ਤੋਂ 5 ਜਨਵਰੀ ਤੱਕ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਹਵਾਈ ਟਿਕਟਾਂ ਬਹੁਤ ਮਹਿੰਗੀਆਂ ਹੋਣ ਜਾ ਰਹੀਆਂ ਹਨ। ਜੇਕਰ ਕਿਸੇ ਵਿਦਿਆਰਥੀ ਦਾ ਵੀਜ਼ਾ ਨਹੀਂ ਆਇਆ ਹੈ ਤਾਂ ਉਹ ਵੀਜ਼ਾ ਨਿਯਮਾਂ ਦੇ ਅਨੁਸਾਰ 15 ਦਸੰਬਰ ਤੋਂ ਪਹਿਲਾਂ ਕੈਨੇਡਾ ਲਈ ਟਿਕਟ ਨਹੀਂ ਖਰੀਦ ਸਕਣਗੇ।
ਜਿਨ੍ਹਾਂ ਵਿਦਿਆਰਥੀਆਂ ਦਾ ਵੀਜ਼ਾ ਇਨ੍ਹੀਂ ਦਿਨੀਂ ਆਉਣ ਵਾਲਾ ਹੈ ਤਾਂ ਉਹ ਵੀ 15 ਦਸੰਬਰ ਤੋਂ ਬਾਅਦ ਹੀ ਟਿਕਟਾਂ ਬੁੱਕ ਕਰਵਾ ਸਕਣਗੇ, ਜਿਸ ਦੀ ਮੌਜੂਦਾ ਕੀਮਤ 1.10 ਲੱਖ ਤੋਂ 1.5 ਲੱਖ ਰੁਪਏ ਵਿਚਕਾਰ ਹੈ। ਪਹਿਲਾਂ ਇਹ ਟਿਕਟ 50-60 ਹਜ਼ਾਰ ਰੁਪਏ ਵਿਚ ਮਿਲਦੀ ਸੀ।
ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਮਲਿਆਂ ਦੇ ਮਾਹਰ ਜਤਿਨ ਕੁਮਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ 15 ਦਸੰਬਰ ਤੋਂ 4 ਜਨਵਰੀ ਤੱਕ ਟਿਕਟਾਂ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ ਕਿਉਂਕਿ ਉਹ ਸੈਸ਼ਨ ਸ਼ੁਰੂ ਹੋਣ ਤੋਂ ਸਿਰਫ਼ 21 ਦਿਨ ਪਹਿਲਾਂ ਕੈਨੇਡਾ ਜਾ ਸਕਦੇ ਹਨ। ਇੱਕ ਹੋਰ ਟਰੈਵਲ ਕੰਪਨੀ ਦੇ ਮਨੋਜ ਜਿੰਦਲ ਨੇ ਕਿਹਾ ਕਿ ਦਸੰਬਰ ਤੋਂ ਜਨਵਰੀ ਦੌਰਾਨ ਕੋਈ ਵੀ ਏਅਰਲਾਈਨ ਇੱਕ ਲੱਖ ਤੋਂ ਘੱਟ ਰੁਪਏ ਵਿਚ ਟਿਕਟ ਨਹੀਂ ਦੇ ਰਹੀ ਹੈ।