ਪੰਜਾਬੀ ਮੂਲ ਦੀ ਰਿਤੂ ਖੁੱਲਰ ਕੈਨੇਡਾ ਦੇ ਅਲਬਰਟਾ ਅਦਾਲਤ 'ਚ ਚੀਫ਼ ਜਸਟਿਸ ਨਿਯੁਕਤ
Published : Nov 30, 2022, 8:05 am IST
Updated : Nov 30, 2022, 8:05 am IST
SHARE ARTICLE
Ritu Khullar named Alberta's new chief justice
Ritu Khullar named Alberta's new chief justice

ਅਲਬਰਟਾ ਦੇ ਇਤਿਹਾਸ 'ਚ ਕਿਸੇ ਵੀ ਅਦਾਲਤ 'ਚ ਜੱਜ ਬਣਨ ਵਾਲੀ ਪਹਿਲੀ ਦੱਖਣੀ ਏਸ਼ਿਆਈ ਹਨ ਰਿਤੂ ਖੁੱਲਰ 

2017 ਵਿਚ ਕੋਰਟ ਆਫ਼ ਕੁਈਨਜ਼ ਬੈਂਚ ਆਫ਼ ਅਲਬਰਟਾ 'ਚ ਬਣੇ ਸਨ ਜੱਜ 
ਚੰਡੀਗੜ੍ਹ :
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੰਜਾਬੀ ਮੂਲ ਦੀ ਰਿਤੂ ਖੁੱਲਰ ਨੂੰ ਅਲਬਰਟਾ ਸੂਬੇ ਦੀ ਚੀਫ ਜਸਟਿਸ ਨਿਯੁਕਤ ਕੀਤਾ ਹੈ। ਉਹ ਅਲਬਰਟਾ ਕੋਰਟ ਆਫ ਅਪੀਲ ਦੇ ਨਵੇਂ ਚੀਫ ਜਸਟਿਸ ਹੋਣਗੇ। ਉਨ੍ਹਾਂ ਨੂੰ ਚੀਫ ਜਸਟਿਸ ਕੈਥਰੀਨ ਫਰੇਜ਼ਰ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ। ਅਲਬਰਟਾ ਵਿਚ ਪੰਜਾਬੀਆਂ ਦੀ ਗਿਣਤੀ ਘੱਟ ਹੈ, ਇਸ ਦੇ ਬਾਵਜੂਦ ਰਿਤੂ ਖੁੱਲਰ ਨੇ ਕਾਨੂੰਨੀ ਮਹਾਰਤ ਹਾਸਲ ਕਰ ਇਸ ਖੇਤਰ ਵਿਚ ਆਪਣਾ ਭਵਿੱਖ ਬਣਾਇਆ ਹੈ ਅਤੇ ਚੀਫ ਜਸਟਿਸ ਦੇ ਅਹੁਦੇ 'ਤੇ ਪਹੁੰਚੇ ਹਨ। 

ਇਸ ਦੇ ਨਾਲ ਹੀ ਉਹ ਨੂੰਨਾਵਤ ਅਤੇ ਕੈਨੇਡਾ ਦੇ ਉੱਤਰੀ ਖੇਤਰਾਂ ਦੇ ਵੀ ਚੀਫ ਜਸਟਿਸ ਹੋਣਗੇ। ਰਿਤੂ ਖੁੱਲਰ ਅਲਬਰਟਾ ਦੇ ਇਤਿਹਾਸ ਵਿਚ ਕਿਸੇ ਵੀ ਅਦਾਲਤ ਵਿਚ ਜੱਜ ਬਣਨ ਵਾਲੀ ਪਹਿਲੀ ਦੱਖਣੀ ਏਸ਼ਿਆਈ ਔਰਤ ਹਨ ਅਤੇ ਉਨ੍ਹਾਂ ਨੂੰ 2017 ਵਿਚ  ਕੋਰਟ ਆਫ਼ ਕੁਈਨਜ਼ ਬੈਂਚ ਆਫ਼ ਅਲਬਰਟਾ 'ਚ ਜੱਜ ਨਿਯੁਕਤ ਕੀਤਾ ਗਿਆ ਸੀ। ਦੱਸ ਦੇਈਏ ਕਿ ਪੰਜ ਸਾਲ ਬਾਅਦ ਉਹ ਚੀਫ ਜਸਟਿਸ ਬਣ ਗਏ ਹਨ। ਉਨ੍ਹਾਂ ਦਾ ਪਰਿਵਾਰ 1961 ਵਿਚ ਪੰਜਾਬ ਤੋਂ ਕੈਨੇਡਾ ਵਿਚ ਆਣ ਵੱਸਿਆ ਸੀ।

ਖੁੱਲਰ ਦਾ ਜਨਮ 1964 ਵਿੱਚ ਫੋਰਟ ਵਰਮਿਲੀਅਨ, ਅਲਟਾ. ਵਿੱਚ ਹੋਇਆ ਸੀ, ਜੋ ਕਿ ਐਡਮਿੰਟਨ ਤੋਂ 660 ਕਿਲੋਮੀਟਰ ਉੱਤਰ ਵਿੱਚ ਇੱਕ ਪਿੰਡ ਹੈ। ਉਨ੍ਹਾਂ ਨੇ ਆਪਣਾ ਬਚਪਨ ਮੋਰਿਨਵਿਲ, ਅਲਟਾ. ਵਿੱਚ ਬਿਤਾਇਆ, ਜੋ ਕਿ ਐਡਮੰਟਨ ਤੋਂ 40 ਕਿਲੋਮੀਟਰ ਉੱਤਰ ਵਿੱਚ ਇੱਕ ਕਸਬਾ ਹੈ। ਰਿਤੂ ਖੁੱਲਰ ਨੇ ਅਲਬਰਟਾ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਅਤੇ ਟੋਰਾਂਟੋ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ।

ਰਿਤੂ ਖੁੱਲਰ ਕੋਲ ਕਾਨੂੰਨੀ ਪ੍ਰਣਾਲੀ ਵਿੱਚ ਦਹਾਕਿਆਂ ਦਾ ਤਜਰਬਾ ਹੈ। ਆਪਣੇ ਪੂਰੇ ਕਰੀਅਰ ਦੌਰਾਨ, ਉਨ੍ਹਾਂ ਨੇ ਕੈਨੇਡੀਅਨ ਬਾਰ ਐਸੋਸੀਏਸ਼ਨ ਦੀਆਂ ਕਈ ਕਮੇਟੀਆਂ ਵਿੱਚ ਕੰਮ ਕੀਤਾ ਹੈ ਅਤੇ ਕੈਨੇਡਾ ਦੀ ਸੁਪਰੀਮ ਕੋਰਟ ਸਾਹਮਣੇ ਵੂਮੈਨਜ਼ ਲੀਗਲ ਐਜੂਕੇਸ਼ਨ ਅਤੇ ਐਕਸ਼ਨ ਫੰਡ ਦੀ ਨੁਮਾਇੰਦਗੀ ਕਰਨ ਸਮੇਤ ਮਹੱਤਵਪੂਰਨ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਨੈਸ਼ਨਲ ਜੁਡੀਸ਼ੀਅਲ ਇੰਸਟੀਚਿਊਟ, ਕੈਨੇਡੀਅਨ ਇੰਸਟੀਚਿਊਟ ਫਾਰ ਐਡਮਿਨਿਸਟ੍ਰੇਸ਼ਨ ਆਫ਼ ਜਸਟਿਸ ਅਤੇ ਲੀਗਲ ਐਜੂਕੇਸ਼ਨ ਸੁਸਾਇਟੀ ਆਫ਼ ਅਲਬਰਟਾ ਨਾਲ ਵੀ ਕੰਮ ਕੀਤਾ ਹੈ।

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement