ਬਾਜ਼ ਕਮਾਂਡੋ ਅਰਜੁਨ ਨੇ ਦੁਸ਼ਮਣ ਡਰੋਨ ਨੂੰ ਇਸ ਤਰ੍ਹਾਂ ਕੀਤਾ ਨਾਕਾਮ
Published : Nov 30, 2022, 3:41 pm IST
Updated : Nov 30, 2022, 3:41 pm IST
SHARE ARTICLE
This is how eagle Commando Arjun foiled the enemy drone
This is how eagle Commando Arjun foiled the enemy drone

ਭਾਰਤ ਅਤੇ ਅਮਰੀਕੀ ਫੌਜਾਂ ਵਿਚਾਲੇ ਚੱਲ ਰਹੇ ਯੁੱਧ ਅਭਿਆਸ ਦਾ ਹੋਇਆ ਸਫਲ ਪ੍ਰੀਖਣ 

ਹੁਣ ਦੁਸ਼ਮਣ ਡਰੋਨ ਨਹੀਂ ਹੋਣਗੇ ਕਾਮਯਾਬ, ਭਾਰਤੀ ਫੌਜ ਨੇ ਲੱਭਿਆ ਨਵਾਂ ਰਸਤਾ 
ਨਵੀਂ ਦਿੱਲੀ:  ਉੱਤਰਾਖੰਡ ਦੇ ਔਲੀ ਵਿੱਚ ਭਾਰਤੀ ਅਤੇ ਅਮਰੀਕੀ ਫੌਜਾਂ ਵਿਚਾਲੇ ਚੱਲ ਰਹੇ ਸਾਂਝੇ ਅਭਿਆਸ ਦੌਰਾਨ ਇੱਕ ਅਨੋਖਾ ਸਫਲ ਪ੍ਰੀਖਣ ਕੀਤਾ ਗਿਆ। ਭਾਰਤੀ ਫੌਜ ਨੇ ਸਿੱਖਿਅਤ ਈਗਲ ਕਮਾਂਡੋਜ਼ ਅਤੇ ਕੁੱਤਿਆਂ ਦੀ ਮਦਦ ਨਾਲ ਦੁਸ਼ਮਣ ਦੇ ਡਰੋਨ ਨੂੰ ਦੇਖਦੇ ਹੀ ਡੇਗ ਦਿੱਤਾ। ਦੁਸ਼ਮਣ ਦੇ ਡਰੋਨ ਨੂੰ ਦੇਖ ਕੇ ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਅਤੇ ਬਾਜ਼ ਕਮਾਂਡੋ ਅਰਜੁਨ ਨੇ ਦੁਸ਼ਮਣ ਦੇ ਡਰੋਨ ਨੂੰ ਆਪਣੇ ਪੰਜੇ ਨਾਲ ਫੜ ਕੇ ਮਾਰ ਦਿੱਤਾ।

ਭਾਰਤੀ ਫੌਜ ਮੇਰਠ ਵਿੱਚ ਰਿਮਾਉਂਟ ਵੈਟਰਨਰੀ ਕੋਰ ਵਿੱਚ ਅਜਿਹੇ ਮਿਸ਼ਨਾਂ ਲਈ ਬਾਜ਼ਾਂ ਅਤੇ ਕੁੱਤਿਆਂ ਨੂੰ ਸਿਖਲਾਈ ਦੇ ਰਹੀ ਹੈ। ਭਾਰਤੀ ਫੌਜ ਨੇ ਉੱਤਰਾਖੰਡ ਦੇ ਔਲੀ ਵਿਖੇ ਚੱਲ ਰਹੇ ਯੁੱਧ ਅਭਿਆਸ ਦੌਰਾਨ ਅੱਤਵਾਦ ਵਿਰੋਧੀ ਕਾਰਵਾਈਆਂ ਲਈ ਹਮਲਾਵਰ ਕੁੱਤਿਆਂ ਦੀ ਵਰਤੋਂ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਭਾਰਤੀ ਫੌਜ ਦੇ ਜਵਾਨਾਂ ਨੇ ਦੁਸ਼ਮਣ ਦੇ ਡਰੋਨਾਂ ਦਾ ਸ਼ਿਕਾਰ ਕਰਨ ਲਈ ਪਹਿਲੀ ਵਾਰ ਸਿਖਲਾਈ ਪ੍ਰਾਪਤ ਬਾਜ਼ਾਂ ਦੀ ਵਰਤੋਂ ਕੀਤੀ।

ਇਸ ਯੁੱਧ ਅਭਿਆਸ ਵਿੱਚ, ਫੌਜ ਨੇ ਦੁਸ਼ਮਣ ਦੇ ਡਰੋਨਾਂ ਨੂੰ ਲੱਭਣ ਅਤੇ ਨਸ਼ਟ ਕਰਨ ਲਈ ਸਿਖਲਾਈ ਪ੍ਰਾਪਤ ਬਾਜ਼ਾਂ ਅਤੇ ਕੁੱਤਿਆਂ ਨੂੰ ਕੰਮ ਸੌਂਪਿਆ। ਇਸ ਤੋਂ ਬਾਅਦ ਫੌਜ ਨੇ ਡਰੋਨ ਨੂੰ ਉਡਾਇਆ। ਡਰੋਨ ਦੇ ਉੱਡਣ ਦੀ ਅਵਾਜ਼ ਸੁਣ ਕੇ ਜਿਵੇਂ ਹੀ ਕੁੱਤੇ ਭੌਂਕਣ ਲੱਗੇ ਤਾਂ ਸਿੱਖਿਅਤ ਬਾਜ਼ ਅਰਜੁਨ ਨੇ ਉਤਰ ਕੇ ਡਰੋਨ ਨੂੰ ਆਪਣੇ ਪੰਜਿਆਂ ਨਾਲ ਫੜ ਕੇ ਮਾਰ ਦਿੱਤਾ।

ਦਰਅਸਲ, ਪਾਕਿਸਤਾਨ ਤੋਂ ਲਗਾਤਾਰ ਆ ਰਹੇ ਡਰੋਨ ਭਾਰਤੀ ਫੌਜ ਅਤੇ ਬੀਐਸਐਫ ਲਈ ਮੁਸੀਬਤ ਬਣ ਰਹੇ ਹਨ। ਪੰਜਾਬ, ਕਸ਼ਮੀਰ ਅਤੇ ਜੰਮੂ ਵਿੱਚ ਹਰ ਰੋਜ਼ ਦੁਸ਼ਮਣ ਦੇ ਡਰੋਨ ਉੱਡਦੇ ਦੇਖੇ ਜਾ ਰਹੇ ਹਨ। ਲਗਭਗ ਹਰ ਰੋਜ਼ ਬੀਐਸਐਫ ਦੇ ਜਵਾਨ ਸਰਹੱਦ ਪਾਰ ਤੋਂ ਆਉਣ ਵਾਲੇ ਡਰੋਨਾਂ ਨੂੰ ਗੋਲੀਬਾਰੀ ਕਰ ਕੇ ਉਨ੍ਹਾਂ ਦੇ ਨਾਪਾਕ ਇਰਾਦੇ ਪੂਰੇ ਨਹੀਂ ਹੋਣ ਦੇ ਰਹੇ ਹਨ।

ਇਸ ਲਈ, ਫੌਜ ਨੇ ਡਰੋਨ ਨਾਲ ਨਜਿੱਠਣ ਲਈ ਇੱਕ ਨਵਾਂ ਰਾਹ ਲਾਬਭੀ ਹੈ ਇਸ ਲਈ ਮੇਰਠ ਵਿੱਚ ਰੀਮਾਉਂਟ ਵੈਟਰਨਰੀ ਕੋਰ ਵਿੱਚ ਈਗਲ ਅਤੇ ਕੁੱਤਿਆਂ ਨੂੰ ਸਿਖਲਾਈ ਦੇਣ ਦਾ ਫੈਸਲਾ ਕੀਤਾ। ਹੁਣ ਆਪਣੀ ਸਿਖਲਾਈ ਪੂਰੀ ਹੋਣ ਤੋਂ ਬਾਅਦ ਇਹ ਬਾਜ਼ ਫੌਜ ਦੇ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਨਾਲ 'ਐਂਟੀ ਡਰੋਨ ਸਿਸਟਮ' ਬਣ ਜਾਂਦਾ ਹੈ।

ਹੁਣ ਇਨ੍ਹਾਂ ਬਾਜ਼ਾਂ ਅਤੇ ਕੁੱਤਿਆਂ ਦੀ ਮਦਦ ਨਾਲ ਪਾਕਿਸਤਾਨ ਜਾਂ ਚੀਨ ਦੇ ਡਰੋਨਾਂ ਨੂੰ ਡੇਗਣ ਲਈ ਐਂਟੀ ਡਰੋਨ ਗਨ ਦੀ ਲੋੜ ਨਹੀਂ ਪਵੇਗੀ। ਟਰਾਇਲ ਪੂਰਾ ਹੋਣ ਤੋਂ ਬਾਅਦ ਜਲਦੀ ਹੀ ਇਹ ਬਾਜ਼ ਅਤੇ ਕੁੱਤੇ ਫੌਜ ਦਾ ਹਿੱਸਾ ਹੋਣਗੇ। ਫਿਰ ਇਨ੍ਹਾਂ ਬਾਜ਼ਾਂ ਅਤੇ ਕੁੱਤਿਆਂ ਨੂੰ ਸਰਹੱਦ ਦੇ ਨੇੜੇ ਫੌਜੀ ਚੌਕੀਆਂ 'ਤੇ ਤਾਇਨਾਤ ਕੀਤਾ ਜਾ ਸਕਦਾ ਹੈ, ਜਿੱਥੋਂ ਉਹ ਦੁਸ਼ਮਣ ਦੇ ਡਰੋਨਾਂ 'ਤੇ ਹਮਲਾ ਕਰਨਗੇ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਨੂੰ ਮਾਰ ਦੇਣਗੇ।
 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement